27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮਾਈ ਭਾਗੋ ਬਿ੍ਗੇਡ ਵਲੋਂ ਵਿਸਾਖੀ ਕੀਰਤਨ ਦਰਬਾਰ

Ad Position 21
No active advertisement
ਅਜੀਤ ਡੈਸਕ 08-05-2026
ਪਟਿਆਲਾ, 7 ਮਈ (ਧਰਮਿੰਦਰ ਸਿੰਘ ਸਿੱਧੂ)-ਮਾਈ ਭਾਗੋ ਬਿ੍ਗੇਡ ਵਲੋਂ ਬੀਤੇ ਦਿਨੀਂ ਵਿਸਾਖੀ ਨੂੰ ਸਮਰਪਿਤ ਇਕ ਯਾਦਗਾਰੀ ਕੀਰਤਨ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 10 ਟੀਮਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਪ੍ਰੈਸ ਰੋਡ ਢੁਡਿਆਲ ਖਾਲਸਾ ਸਕੂਲ, ਬੀ.ਐਨ. ਖਾਲਸਾ ਸਕੂਲ ਦੀਆਂ ਦੋ ਸ਼ਾਖਾਵਾਂ ਗੁਰੂ ਹਰਿਗੋਬਿੰਦ ਮਿਸ਼ਨ ਸਕੂਲ, ਅਨੰਤ ਪਬਲਿਕ ਸਕੂਲ ਤਿ੍ਪੜੀ, ਸਕਾਲਰ ਫੀਲਡ ਸਕੂਲ ਬਾਰਨ ਤੇ ਤਿੰਨ ਅਕੈਡਮੀਆਂ ਨੇ ਕੀਰਤਨ ਕਰਕੇ ਰੰਗ ਬੰਨਿ੍ਹਆ | ਇਸ ਮੁਕਾਬਲੇ 'ਚ ਪਿ੍ੰਸੀਪਲ ਸੁਰਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ ਤੇ ਪਰਵਿੰਦਰ ਕੌਰ ਖਾਲਸਾ ਨੇ ਸ੍ਰੀ ਗੁਰੂ ਹਰਕਿ੍ਸ਼ਨ ਸਕੂਲ ਦੀ ਟੀਮ ਨੂੰ ਸਰਵੋਤਮ ਤੇ ਢੁਡਿਆਲ ਸਕੂਲ ਦੀ ਟੀਮ ਨੂੰ ਉਤਮ ਐਲਾਨਿਆ | ਅਨੰਤ ਸਕੂਲ ਦੀ ਟੀਮ ਤੀਸਰੇ ਸਥਾਨ 'ਤੇ ਰਹੀ | ਇਸ ਮੌਕੇ ਸਾਰੀਆਂ ਟੀਮਾਂ ਨੂੰ ਮਿਆਰੀ ਪੁਸਤਕਾਂ ਦੇ ਸੈਟ ਭੇਟ ਕੀਤੇ ਗਏ ਤੇ ਬੱਚਿਆਂ ਨੂੰ ਸਟੇਸ਼ਨਰੀ ਵਰਤਾਈ ਗਈ | ਇਸ ਮੌਕੇ ਡਾ. ਕੁਲਵੰਤ ਕੌਰ, ਪ੍ਰੋ. ਗੁਰਪ੍ਰੀਤ ਕੌਰ ਤੇ ਡਾ. ਮਨਮੋਹਨ ਸਿੰਘ ਨੇ ਵਿਸਾਖੀ ਦੇ ਸੰਦਰਭ ਦੀ ਵਿਆਖਿਆ ਕੀਤੀ ਤੇ ਖਾਲਸਾ ਸਿਰਜਣਾ ਦੀ ਲੋੜ ਬਾਰੇ ਦੱਸਿਆ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਗੋਬਿੰਦ ਨਗਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ ਕੌਮਾਂਤਰੀ ਯੋਗ ਦਿਵਸ ਦੇ 100 ਦਿਨਾ ਕਾਊਾਟਡਾਊਨ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
Ad Position 24