28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

'ਇੰਟੀਗ੍ਰੇਟਿਡ ਰਿਸਰਚ ਐਂਡ ਡਿਵੈਲਪਮੈਂਟ ਫਾਊਾਡੇਸ਼ਨ' ਦੇ ਨਿਰਦੇਸ਼ਕ ਡਾ. ਜੌਹਲ ਤੇ ਡਾ. ਸੰਧੂ ਦਰਮਿਆਨ ਵਾਤਾਵਰਨ ਮੁੱਦਿਆਂ 'ਤੇ ਗੰਭੀਰ ਵਿਚਾਰ-ਵਟਾਂਦਰਾ

Ad Position 21
No active advertisement
ਅਜੀਤ ਡੈਸਕ 11-05-2026
ਸਮਾਣਾ, 10 ਮਈ (ਸਾਹਿਬ ਸਿੰਘ)-ਚੰਡੀਗੜ੍ਹ ਤੋਂ ਇੰਟੀਗ੍ਰੇਟਿਡ ਰਿਸਰਚ ਐਂਡ ਡਿਵੈਲਪਮੈਂਟ ਫਾਊਾਡੇਸ਼ਨ (ਆਈ.ਆਰ.ਡੀ.ਐੱਫ.) ਦੀ ਟੀਮ ਕਾਰਜਕਾਰੀ ਡਾਇਰੈਕਟਰ ਡਾਕਟਰ ਸੁਖਵਿੰਦਰ ਸਿੰਘ ਜੌਹਲ ਦੀ ਅਗਵਾਈ ਵਿਚ ਅੱਜ ਸਮਾਣਾ ਦੇ ਸੰਧੂ ਫਾਰਮ ਵਿਖੇ ਪਹੁੰਚੀ, ਜਿੱਥੇ ਡਾਕਟਰ ਇੰਦਰਪਾਲ ਸਿੰਘ ਸੰਧੂ ਸੇਵਾਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨਾਲ ਪ੍ਰਕਿਰਤੀ ਅਤੇ ਵਾਤਾਵਰਨ ਦੇ ਗੰਭੀਰ ਮੁੱਦਿਆਂ 'ਤੇ ਇਕ ਪ੍ਰੇਰਨਾਦਾਇਕ ਮੁਲਾਕਾਤ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਟੀਮ ਦਾ ਇਹ ਦੌਰਾ ਪ੍ਰਕਿਰਤੀ ਨਾਲ ਪਿਆਰ, ਵਾਤਾਵਰਣ ਸੰਭਾਲ ਤੇ ਸਮਾਜ ਸੇਵਾ ਦੇ ਇਕ ਜੀਵੰਤ ਸੁਨੇਹੇ ਨਾਲ ਜੁੜਨ ਦਾ ਸੋਹਣਾ ਅਨੁਭਵ ਸੀ, ਜਿਸ ਦੌਰਾਨ ਕਾਰਜਕਾਰੀ ਡਾਇਰੈਕਟਰ ਡਾਕਟਰ ਜੌਹਲ ਨੇ ਡਾਕਟਰ ਸੰਧੂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਪ੍ਰਕਿਰਤੀ ਪ੍ਰੇਮ ਹੈਰੀਟੇਜ ਫਾਰੈਸਟ ਅਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਨਾ ਸਿਰਫ ਵਾਤਾਵਰਣ ਨੂੰ ਸੰਭਾਲਦੇ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਿਹਤਮੰਦ ਅਤੇ ਸੁੰਦਰ ਭਵਿੱਖ ਦੀ ਨੀਂਹ ਵੀ ਰੱਖਦੇ ਹਨ | ਡਾਕਟਰ ਸੰਧੂ ਵਲੋਂ ਤਿਆਰ ਕੀਤਾ ਗਿਆ ਵਿਰਸਤੀ ਜੰਗਲ ਜਿਸ ਨੂੰ 'ਰੁੱਖ ਮੇਰਾ ਘਰ-ਵਿਰਾਸਤੀ ਰੁੱਖਾਂ ਦਾ ਘਰ' ਨਾਲ ਜਾਣਿਆਂ ਜਾਂਦਾ ਹੈ ਅਤੇ ਦੋ ਕਨਾਲ ਜ਼ਮੀਨ ਵਿਚ ਲਗਾਏ ਦੇਸੀ ਅਤੇ ਨੇਟਿਵ ਪੌਦਿਆਂ ਨਾਲ ਤਿਆਰ ਕੀਤਾ ਗਿਆ ਇਹ ਛੋਟਾ ਜੰਗਲ ਕੁਦਰਤ ਨਾਲ ਡੂੰਘੇ ਪਿਆਰ ਅਤੇ ਸਮਰਪਣ ਦੀ ਮਿਸਾਲ ਪੇਸ਼ ਕਰਦਾ ਹੈ | ਡਾਕਟਰ ਇੰਦਰਪਾਲ ਸਿੰਘ ਸੰਧੂ 'ਸਰਬਤ ਦਾ ਭਲਾ' ਸੰਸਥਾ ਸਮਾਣਾ ਦੇ ਪ੍ਰਧਾਨ ਅਤੇ 'ਇੰਟਰਨੈਸ਼ਨਲ ਪਲਾਂਟ ਡਾਕਟਰ' 'ਪੀਸ ਐਂਡ ਡਿਵੈਲਪਮੈਂਟ' ਦੇ ਸਰਪ੍ਰਸਤ ਵਜੋਂ ਸਮਾਜ ਭਲਾਈ ਲਈ ਲਗਾਤਾਰ ਯਤਨਸ਼ੀਲ ਹਨ | ਉਹ ਸਮਾਜ ਸੇਵਾ, ਲੋਕ ਜਾਗਰੂਕਤਾ ਅਤੇ ਪ੍ਰਕਿਰਤੀ ਸੰਭਾਲ ਲਈ ਲਗਾਤਾਰ ਕੰਮ ਕਰ ਰਹੇ ਹਨ | ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਪ੍ਰਕਿਰਤੀ ਨਾਲ ਪਿਆਰ ਕਰਨ ਦਾ ਸੁਨੇਹਾ ਦਿੱਤਾ | ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਰੁੱਖ ਲਗਾਉਣ ਨਾਲ ਵਾਤਾਵਰਣ ਅਤੇ ਟਿਕਾਊ ਵਿਕਾਸ ਵਧਦਾ ਹੈ, ਜੈਵਿਕ ਵਿਭਿੰਨਤਾ, ਪਾਣੀ ਦਾ ਪੱਧਰ,
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਬਲਿਹਾਰ ਸਿੰਘ ਸ਼ਮਸ਼ਪੁਰ ਵਲੋਂ ਪਿੰਡ ਪੱਧਰੀ ਮੀਟਿੰਗਾਂ ਅਗਲੀ ਖ਼ਬਰ ਗੁਰਮਤਿ ਪ੍ਰੀਖਿਆ 'ਚ ਗੁਰੂ ਨਾਨਕ ਅਕੈਡਮੀ ਧਾਂਦੀਆਂ ਤੇ ਕਾਮੀ ਕਲਾਂ ਦੇ ਬੱਚਿਆਂ ਨੇ ਗੱਡੇ ਝੰਡੇ
Ad Position 24