28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅਣਪਛਾਤਿਆਂ ਵਲੋਂ ਬੰਦ ਕੀਤਾ ਐਕਸਪ੍ਰੈਸਵੇਅ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਕਰਵਾਇਆ ਚਾਲੂ

Ad Position 21
No active advertisement
ਭਾਜਪਾ ਦਾ ਹਲਕਾ ਸ਼ੁਤਰਾਣਾ ਦੇ ਮੁਖੀ ਨਰਾਇਣ ਨਰਸੋਤ ਅਤੇ ਐਨ.ਐੱਚ.ਏ.ਆਈ. ਦੇ ਅਧਿਕਾਰੀ ਐਕਸਪ੍ਰੈਸ ਵੇਅ ਚਾਲੂ ਕਰਨ ਜੇ.ਸੀ.ਬੀ. ਦੀ ਮਦਦ ਨਾਲ ਮਿੱਟੀ ਹਟਾਉਂਦੇ ਹੋਏ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 11-05-2026
ਪਾਤੜਾਂ, 10 ਮਈ (ਜਗਦੀਸ਼ ਸਿੰਘ ਕੰਬੋਜ)-ਕੇਂਦਰ ਸਰਕਾਰ ਵਲੋਂ ਭਾਰਤ ਮਾਲਾ ਤਹਿਤ ਤਿਆਰ ਕੀਤਾ ਗਿਆ ਦਿੱਲੀ ਜੰਮੂ ਕਟੜਾ ਹਾਈਵੇਅ ਕੁਝ ਲੋਕਾਂ ਵਲੋਂ ਵਾਰ-ਵਾਰ ਬੰਦ ਕੀਤੇ ਜਾਣ ਨਾਲ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ | ਬੀਤੀ ਰਾਤ ਬੰਦ ਕੀਤੇ ਗਏ ਇਸ ਮਾਰਗ ਨੂੰ ਲੈ ਕੇ ਹਰਕਤ ਵਿਚ ਆਏ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਜਿੱਥੇ ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਹੈ ਉੱਥੇ ਹੀ ਜੇ.ਸੀ.ਬੀ. ਲਿਆਕੇ ਬੰਦ ਕੀਤੇ ਗਏ ਮਾਰਗ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ | ਐਨ.ਐਚ.ਏ.ਆਈ. ਦੇ ਐਸ.ਡੀ.ਓ. ਸਲਮਾਨ ਹਕੀਮ ਨੇ ਦੱਸਿਆ ਕਿ ਦਿੱਲੀ ਜੰਮੂ ਕਟੜਾ ਐਕਸਪ੍ਰੈੱਸ ਹਾਈਵੇਅ ਨੇ ਠਰੂਆ ਤੋਂ ਮਲੇਰਕੋਟਲਾ ਤੱਕ ਤਿਆਰ ਕਰਕੇ ਟਰਾਇਲ ਦੇ ਤੌਰ 'ਤੇ ਚਾਲੂ ਕੀਤਾ ਗਿਆ ਸੀ ਪਰ ਰਾਤ ਦੇ ਸਮੇਂ 'ਚ ਕੁਝ ਅਣਪਛਾਤੇ ਲੋਕ ਆ ਕੇ ਇਸ ਮਾਰਗ 'ਤੇ ਪੱਥਰ ਅਤੇ ਮਿੱਟੀ ਸੁੱਟ ਕੇ ਇਸ ਨੂੰ ਬੰਦ ਕਰ ਦਿੰਦੇ ਹਨ ਜਿਸ ਦੀ ਸੂਚਨਾ ਮਿਲਣ 'ਤੇ ਇੱਥੇ ਪੁੱਜੇ ਸਨ ਅਤੇ ਇਸ ਸੰਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਤੌਰ 'ਤੇ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਅਤੇ ਦੁਬਾਰਾ ਇਸ ਦੀ ਸੂਚਨਾ ਦੇਣ ਮਗਰੋਂ ਇਸ ਮਾਰਗ 'ਤੇ ਸੁੱਟੀ ਹੋਈ ਮਿੱਟੀ ਨੂੰ ਜੇ.ਸੀ.ਬੀ. ਨਾਲ ਹਟਾ ਕੇ ਇਸ ਮਾਰਗ ਨੂੰ ਠਰੂਆ ਤੋਂ ਮਲੇਰਕੋਟਲਾ ਤੱਕ ਚਾਲੂ ਕਰ ਦਿੱਤਾ ਗਿਆ ਹੈ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਨੇ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠੇ ਜਾਣ ਦੀ ਮੰਗ ਕੀਤੀ | ਇਸ ਮੌਕੇ ਸਰਕਲ ਪ੍ਰਧਾਨ ਨਿਰੰਕਾਰ ਸਿੰਘ ਸੰਧੂ, ਸਰਕਲ ਪ੍ਰਧਾਨ ਪ੍ਰੇਮ ਚੰਦ ਕਾਂਸਲ, ਜ਼ਿਲਾ ਸਕੱਤਰ ਰਮੇਸ਼ ਬਤਰਾ, ਮੰਨਾ ਰਾਮ ਜ਼ਿਲਾ ਅਗਜੈਕਟਿਵ ਮੈਂਬਰ, ਹਰਬੰਸ ਲਾਲ ਕਲਵਾਣੂੰ, ਕੇਵਲ ਕਿ੍ਸ਼ਨ ਅਤਾਲਾਂ ਅਤੇ ਹੋਰ ਕਈ ਭਾਜਪਾ ਮੈਂਬਰ ਮੌਜੂਦ ਸਨ | ਇਸ ਬਾਰੇ ਗੁਰਦੀਪ ਸਿੰਘ ਸੰਧੂ ਡੀ.ਐੱਸ.ਪੀ ਪਾਤੜਾਂ ਨੇ ਕਿਹਾ ਕਿ ਐਕਸਪ੍ਰੈੱਸ ਵੇਅ ਨੂੰ ਬੰਦ ਕਰਨ ਤੇ ਸੂਚਨਾ ਮਿਲਣ 'ਤੇ ਐੱਸ.ਡੀ.ਐਮ. ਪਾਤੜਾਂ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਫੋਰਸ ਭੇਜ ਕੇ ਮਾਰਗ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਜੇਕਰ ਕਿਸੇ ਨੇ ਇਸ ਨੂੰ ਦੁਬਾਰਾ ਬੰਦ ਕੀਤਾ ਤਾਂ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪ੍ਰਮਾਤਮਾ ਹਰ ਕਿਸੇ ਦੀ ਮਾਂ ਨੂੰ ਸਦਾ ਸਲਾਮਤ ਤੇ ਤੰਦਰੁਸਤ ਰੱਖੇ-ਸਿੰਕੂ, ਸ਼ਿਪਾ ਅਗਲੀ ਖ਼ਬਰ ਕਬੀਰ ਦਾਸ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਬੱਸ ਨੂੰ ਝੰਡੀ ਦੇ ਕੇ ਕੀਤਾ ਰਵਾਨਾ
Ad Position 24