28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪ੍ਰਮਾਤਮਾ ਹਰ ਕਿਸੇ ਦੀ ਮਾਂ ਨੂੰ ਸਦਾ ਸਲਾਮਤ ਤੇ ਤੰਦਰੁਸਤ ਰੱਖੇ-ਸਿੰਕੂ, ਸ਼ਿਪਾ

Ad Position 21
No active advertisement
ਅਜੀਤ ਡੈਸਕ 11-05-2026
ਨਾਭਾ, 10 ਮਈ (ਜਗਨਾਰ ਸਿੰਘ ਦੁਲੱਦੀ)-ਮਾਂ ਦਿਵਸ ਮੌਕੇ ਮਾਂ ਦੇ ਸਰਵੋਤਮ ਤੇ ਮਾਣਮੱਤੇ ਰੁਤਬੇ ਦੀ ਤਰਜਮਾਨੀ ਕਰਨ ਲਈ ਰੱਬ ਦੀ ਉਸਤਤ ਲਈ ਵਰਤੇ ਜਾਣ ਵਾਲੇ ਸ਼ਬਦ ਸ਼ਾਇਦ ਬੌਨੇ ਰਹਿ ਸਕਦੇ ਹਨ, ਕਿਉਂਕਿ ਮਾਂ ਦੀ ਸਿਫ਼ਤ ਨੂੰ ਵਿਸਥਾਰ ਦੇਣਾ ਸ਼ਬਦਾਂ ਦੇ ਵਸ ਦੀ ਗੱਲ ਨਹੀਂ ਹੈ | ਮਾਂ ਸਬਦ ਸੁਣਦਿਆਂ ਹੀ ਸਾਡੇ ਜ਼ਿਹਨ 'ਚ ਰੱਬ ਵਰਗੀ ਸਾਡੀ ਮਾਂ ਦਾ ਖਿਆਲ ਆਉਂਦਾ ਹੈ ਕਿਉਂਕਿ ਦੁਨੀਆਂ 'ਤੇ ਰੱਬ ਦਾ ਦੂਜਾ ਰੂਪ ਮਾਂ ਹੈ ਜੋ ਆਪਣੇ ਬੱਚਿਆਂ ਲਈ ਜਾਨ ਵਾਰਨ ਤੱਕ ਜਾਂਦੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਸਟ੍ਰੇਲੀਆ 'ਚ ਵੱਸਦੇ ਉੱਘੇ ਐਨ.ਆਰ.ਆਈ. ਪ੍ਰਮੋਟਰ ਸ਼ਿੰਕੂ ਨਾਭਾ ਨੇ ਫ਼ੋਨ ਰਾਹੀਂ 'ਅਜੀਤ' ਪ੍ਰਤੀਨਿਧ ਨਾਲ ਮਾਂ ਦਿਵਸ ਮੌਕੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ | ਉਸ ਦਾ ਕਹਿਣਾ ਹੈ ਕਿ ਮੇਰੀ ਜ਼ਿੰਦਗੀ 'ਚ ਮਾਂ ਦਾ ਰੁਤਬਾ ਅਤੇ ਸਹਿਯੋਗ ਸਰਵੋਤਮ ਰਿਹਾ ਹੈ, ਕਿਉਂਕਿ ਮੇਰੀ ਮਾਂ ਸਰੋਜ ਸ਼ਰਮਾ ਦੀਆਂ ਅਸੀਸਾਂ ਤੇ ਦੁਆਵਾਂ ਦਾ ਸਮੁੰਦਰ ਸਾਡੇ ਘਰ 'ਚ ਹਰ ਵੇਲੇ ਵਗਦਾ ਰਹਿੰਦਾ ਹੈ | ਐਨ.ਆਰ.ਆਈ. ਸਿੰਕੂ ਦਾ ਕਹਿਣਾ ਹੈ ਕਿ ਅੱਜ ਜਦੋਂ ਆਸਟ੍ਰੇਲੀਆ 'ਚ ਪ੍ਰਮੋਟਰਾਂ ਦੀ ਸੂਚੀ ਵਿਚ ਉਸ ਦਾ ਨਾਮ ਆਉਣ 'ਤੇ ਮਾਂ ਵਲੋਂ ਮੇਰਾ ਮੱਥਾ ਚੁੰਮ ਕੇ ਘੁੱਟ ਗਲਵੱਕੜੀ ਪਾ ਕੇ ਦਿੱਤੀਆਂ ਗਈਆਂ ਅਸੀਸਾਂ ਹੀ ਮੇਰੇ ਲਈ ਦੁਨੀਆ ਦਾ ਸਭ ਤੋਂ ਵੱਡਾ ਐਵਾਰਡ ਸਨ | ਬਿਜਲੀ ਬੋਰਡ 'ਚ ਮਾਂ ਨੇ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸਾਡੇ ਭੈਣ ਭਰਾਵਾਂ ਦਾ ਚੰਗਾ ਪਾਲਨ ਪੋਸ਼ਣ ਕੀਤਾ ਅਤੇ ਘਰ ਨੂੰ ਵੀ ਸੰਭਾਲਿਆ ਜੋ ਅੱਜ ਤੱਕ ਜਾਰੀ ਹੈ | ਸਿੰਕੂ ਤੇ ਸ਼ਿਪਾ ਦਾ ਕਹਿਣਾ ਹੈ ਕਿ ਸਾਡੀ ਮਾਂ ਸੱਚਮੁੱਚ ਸਾਡੇ ਲਈ ਰਾਹ ਦਸੇਰਾ ਹਨ, ਜਿਨ੍ਹਾਂ ਨੇ ਅੱਜ ਤੱਕ ਸਮੁੱਚੇ ਪਰਿਵਾਰ ਨੂੰ ਇਕੱਠਿਆਂ ਰੱਖ ਕੇ ਇਕ ਮਾਲਾ 'ਚ ਮੋਤੀਆਂ ਵਾਂਗ ਪਰੋ ਕੇ ਰੱਖਿਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਅਣਪਛਾਤਿਆਂ ਵਲੋਂ ਬੰਦ ਕੀਤਾ ਐਕਸਪ੍ਰੈਸਵੇਅ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਕਰਵਾਇਆ ਚਾਲੂ ਅਗਲੀ ਖ਼ਬਰ ਅਣਪਛਾਤਿਆਂ ਵਲੋਂ ਬੰਦ ਕੀਤਾ ਐਕਸਪ੍ਰੈਸਵੇਅ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਕਰਵਾਇਆ ਚਾਲੂ
Ad Position 24