29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੂਬੇ 'ਚ ਕਣਕ ਦਾ ਨਾੜ ਸਾੜਨ ਦੀਆਂ ਘਟਨਾਵਾਂ 'ਚ ਹੋਇਆ ਭਾਰੀ ਵਾਧਾ

Ad Position 21
No active advertisement
ਅਜੀਤ ਡੈਸਕ 11-05-2026
ਪਟਿਆਲਾ, 10 ਮਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ 'ਚ ਕਣਕ ਦੇ ਸੀਜ਼ਨ ਦੌਰਾਨ ਨਾੜ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿਚ ਇਸ ਵਾਰ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ | ਪ੍ਰਦੂਸ਼ਣ ਨਿਯੰਤਰਨ ਬੋਰਡ ਪੰਜਾਬ ਵਲੋਂ ਜਾਰੀ ਸੈਟੇਲਾਈਟ ਡਾਟਾ ਆਧਾਰਿਤ ਅੰਕੜਿਆਂ ਅਨੁਸਾਰ 1 ਅਪ੍ਰੈਲ ਤੋਂ 8 ਮਈ 2026 ਤੱਕ ਸੂਬੇ ਵਿਚ ਅੱਗ ਲਗਾਉਣ ਦੀਆਂ ਕੁੱਲ 6154 ਘਟਨਾਵਾਂ ਸਾਹਮਣੇ ਆਈਆਂ ਹਨ, ਜਦਕਿ ਇਹ ਗਿਣਤੀ ਸਾਲ 2025 ਵਿਚ ਇਸੇ ਸਮੇਂ ਦੌਰਾਨ 2378 ਅਤੇ 2024 'ਚ 2612 ਰਹੀ ਸੀ | ਕੇਵਲ 8 ਮਈ ਦੇ ਦਿਨ ਹੀ ਪੰਜਾਬ ਵਿਚ 1447 ਅੱਗ ਲੱਗਣ ਦੀਆਂ ਘਟਨਾਵਾਂ ਦਰਜ ਹੋਈਆਂ, ਜਦਕਿ 2025 ਵਿਚ ਇਸੇ ਦਿਨ 140 ਅਤੇ 2024 ਵਿਚ 954 ਮਾਮਲੇ ਸਾਹਮਣੇ ਆਏ ਸਨ |
ਜੇਕਰ ਲੰਘੀ 3 ਮਈ ਦੇ ਅੰਕੜਿਆਂ ਦੇ 'ਤੇ ਨਜ਼ਰ ਮਾਰੀਏ ਤਾਂ 8 ਮਈ ਵਾਲੇ ਦਿਨ ਦਰਜ ਕੀਤੀਆਂ ਘਟਨਾਵਾਂ ਦੇ ਮੁਕਾਬਲੇ ਇਹ ਗਿਣਤੀ 417 ਤੋਂ ਵਧ ਕੇ 1447 ਹੋਈ ਹੈ ਜੋ ਦਰਸਾਉਂਦੀ ਹੈ ਕਿ ਮਹਿਜ਼ 5 ਦਿਨਾਂ ਦੇ ਵਕਬੇ ਵਿਚ ਅੱਗ ਲਗਾਉਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ | ਅੰਕੜਿਆਂ ਮੁਤਾਬਿਕ ਇਸ ਵਾਰ ਕਈ ਜ਼ਿਲਿ੍ਹਆਂ ਵਿਚ ਨਾੜ ਸਾੜਨ ਦੇ ਮਾਮਲੇ ਬੇਹੱਦ ਵਧੇ ਹਨ | ਜ਼ਿਲ੍ਹਾ ਵਾਰ ਅੰਕੜਿਆਂ ਅਨੁਸਾਰ 1 ਅਪ੍ਰੈਲ ਤੋਂ 8 ਮਈ 2026 ਤੱਕ ਫ਼ਿਰੋਜਪੁਰ ਵਿਚ ਸਭ ਤੋਂ ਵਧ 625 ਮਾਮਲੇ ਦਰਜ ਕੀਤੇ ਗਏ ਹਨ | ਇਸ ਤੋਂ ਬਾਅਦ ਤਰਨਤਾਰਨ ਵਿਚ 597, ਬਠਿੰਡਾ 'ਚ 586, ਸੰਗਰੂਰ 'ਚ 550, ਅੰਮਿ੍ਤਸਰ 'ਚ 477 ਅਤੇ ਮੋਗਾ 'ਚ ਚ 412 ਮਾਮਲੇ ਸਾਹਮਣੇ ਆਏ ਹਨ | ਗੁਰਦਾਸਪੁਰ 'ਚ 358, ਮੁਕਤਸਰ 'ਚ 346, ਫ਼ਾਜ਼ਿਲਕਾ 'ਚ 299 ਅਤੇ ਮਾਨਸਾ 'ਚ 287 ਅੱਗ ਲੱਗਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ | 8 ਮਈ ਦੇ ਇਕੋ ਦਿਨ 'ਚ ਅੰਮਿ੍ਤਸਰ 'ਚ 158, ਬਠਿੰਡਾ 'ਚ 159, ਫ਼ਿਰੋਜਪੁਰ 'ਚ 138, ਮੋਗਾ 'ਚ 152, ਤਰਨਤਾਰਨ 'ਚ 119 ਅਤੇ ਲੁਧਿਆਣਾ 'ਚ 96 ਮਾਮਲੇ ਦਰਜ ਕੀਤੇ ਗਏ | ਜੇਕਰ ਦੂਜੇ ਪਾਸੇ ਸਭ ਤੋਂ ਘੱਟ ਕਣਕ ਦੇ ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ 'ਤੇ ਨਜ਼ਰ ਮਾਰੀਏ ਤਾਂ ਇਸ ਵਰ੍ਹੇ 1 ਅਪ੍ਰੈਲ ਤੋਂ 8 ਮਈ ਤੱਕ ਰੂਪਨਗਰ ਵਿਚ ਸਭ ਤੋਂ ਘੱਟ 8 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ | ਇਸੇ ਤਰ੍ਹਾਂ ਕ੍ਰਮਵਾਰ ਦੂਜੇ ਨੰਬਰ 'ਤੇ ਐੱਸ.ਏ.ਐੱਸ. ਨਗਰ ਵਿਚ 17, ਫ਼ਤਿਹਗੜ੍ਹ ਸਾਹਿਬ ਵਿਚ 25 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਅਗਲੀ ਖ਼ਬਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਸੀਨੀਅਰ ਭਾਜਪਾ ਆਗੂ ਹਰਦੀਪ ਸਿੰਘ ਕੰਬੋਜ ਦੀ ਵਿਸ਼ੇਸ਼ ਮੁਲਾਕਾਤ
Ad Position 24