30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੀਵਰੇਜ ਜਾਮ ਹੋਣ ਨਾਲ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 11-05-2026
ਘਨÏਰ, 10 ਮਈ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨÏਰ ਦੇ ਵਾਰਡ ਨੰਬਰ 10 ਸਮੇਤ ਤਕਰੀਬਨ 6 ਵਾਰਡਾਂ 'ਚ ਸੀਵਰੇਜ ਜਾਮ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ¢ ਗਲੀਆਂ ਦੇ ਵਿਚ ਗੰਦੇ ਪਾਣੀ ਦੇ ਨਾਲ ਬਣੇ ਛੱਪੜਾਂ ਕਾਰਨ ਬੱਚੇ ਤੇ ਬਜ਼ੁਰਗ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ¢ ਵਾਰਡ ਨੰਬਰ 9, 10, 11, 2, 3 ਤੇ 4 ਦੇ ਵਸਨੀਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦÏਰਾਨ ਕਰੋੜਾਂ ਦੀ ਲਾਗਤ ਨਾਲ ਬਣੇ ਸੀਵਰੇਜ ਦੀ ਅਸਲੀਅਤ ਸਾਹਮਣੇ ਆ ਗਈ ਹੈ¢ ਲੋਕਾਂ ਨੇ ਦੱਸਿਆ ਕਿ ਸੀਵਰੇਜ ਮਹੀਨੇ 'ਚ 2-3 ਵਾਰ ਬਲÏਕ ਹੋ ਜਾਂਦਾ ਹੈ¢ ਗਲੀਆਂ 'ਚ ਗੰਦਾ ਪਾਣੀ ਖੜਾ ਰਹਿੰਦਾ ਹੈ ਤੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ¢ ਵਾਰਡ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਕੋਲ ਕਈ ਵਾਰ ਗੁਹਾਰ ਲਗਾਈ, ਪਰ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ¢ ਪਿਛਲੀਆਂ ਸਰਕਾਰਾਂ ਸਮੇਂ ਵੀ ਇਹੀ ਹਾਲ ਸੀ ਤੇ ਹੁਣ ਮÏਜੂਦਾ ਸਰਕਾਰ ਦਾ ਕਰੋੜਾਂ ਦਾ ਪ੍ਰੋਜੈਕਟ ਵੀ 'ਚਿੱਟਾ ਹਾਥੀ' ਸਾਬਤ ਹੋ ਰਿਹਾ ਹੈ¢ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੀਵਰੇਜ ਜਲਦੀ ਠੀਕ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ¢ ਇਸ ਮਾਮਲੇ 'ਚ ਸੀਵਰੇਜ ਬੋਰਡ ਦੇ ਐਸ.ਡੀ.ਓ. ਸੁਖਜੀਤ ਸਿੰਘ ਨਾਲ ਗੱਲ ਕੀਤੀ ਗਈ¢ ਉਨ•ਾਂ ਪਹਿਲਾਂ ਕਿਹਾ ਕਿ ਸਾਡਾ ਸੀਵਰੇਜ ਬਲÏਕ ਨਹੀਂ ਹੈ¢ ਪਰ ਨਾਲ ਹੀ ਮੰਨਿਆ ਕਿ ਕੁਝ ਥਾਵਾਂ 'ਤੇ ਸੀਵਰੇਜ ਬਲÏਕ ਹੈ ਜਿਸ ਨੂੰ ਜਲਦੀ ਠੀਕ ਕਰਵਾਇਆ ਜਾਵੇਗਾ¢ ਐਸਡੀਓ ਨੇ ਕਿਹਾ ਕਿ ਸਮੱਸਿਆ ਨੂੰ ਲੈਂਦੇ ਹੋਏ ਅੱਜ ਹੀ ਰਾਜਪੁਰਾ ਤੋਂ ਵੱਡੀ ਸਫਾਈ ਮਸ਼ੀਨ ਮੰਗਵਾ ਕੇ ਸਫਾਈ ਕਰਵਾਈ ਜਾਵੇਗੀ¢ 11 'ਚੋਂ 6 ਵਾਰਡ ਪ੍ਰਭਾਵਿਤ ਜਾਣਕਾਰੀ ਮੁਤਾਬਕ ਘਨÏਰ ਦੀਆਂ 11 ਵਾਰਡਾਂ 'ਚੋਂ ਤਕਰੀਬਨ ਅੱਧੀ ਦਰਜਨ ਵਾਰਡਾਂ 'ਚ ਸੀਵਰੇਜ ਦੀ ਸਮੱਸਿਆ ਬਣੀ ਹੋਈ ਹੈ¢ ਸ਼ਹਿਰ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਗੰਦਾ ਪਾਣੀ ਪੀਣ ਤੋਂ ਬਚਾਇਆ ਜਾਵੇ¢
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਬਿਜਲੀ ਦੀ ਵਰਤੋਂ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪੰਜਾਬ ਸਾਈਕਲਿੰਗ ਨੂੰ ਵਿਸ਼ਵ ਪੱਧਰ 'ਤੇ ਲਿਜਾਉਣ ਲਈ ਪੰਜਾਬ ਸਾਈਕਲਿੰਗ ਸਭਾ ਵਲੋਂ ਰੂਪ-ਰੇਖਾ ਪੱਤਰ ਜਾਰੀ
Ad Position 24