30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਐਡਵੋਕੇਟ ਨਵਦੀਪ ਅਰੋੜਾ ਰਾਜਪੁਰਾ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Ad Position 21
No active advertisement
ਰਾਜਪੁਰਾ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਐਡਵੋਕੇਟ ਨਵਦੀਪ ਅਰੋੜਾ ਦਾ ਸਨਮਾਨ ਕਰਦੇ ਹੋਏ ਬਾਰ ਕੌਂਸਲ ਦੇ ਮੈਂਬਰ ਐਡਵੋਕੇਟ ਕਰਮਜੀਤ ਚੌਧਰੀ | ਤਸਵੀਰ-ਗੁਰਵਿੰਦਰ ਪਾਲ ਸਿੰਘ <br/> 11-05-2026
ਰਾਜਪੁਰਾ, 10 ਮਈ (ਜੀ.ਪੀ. ਸਿੰਘ)-ਰਾਜਪੁਰਾ ਟੈਕਸ ਬਾਰ ਐਸੋਸੀਏਸ਼ਨ ਦੀਆਂ ਚੋਣਾਂ 'ਚ ਸਾਲ 2026-27 ਲਈ ਐਡਵੋਕੇਟ ਨਵਦੀਪ ਅਰੋੜਾ ਨੂੰ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਟੈਕਸ ਬਾਰ ਦੀ ਬੈਠਕ ਨਿੱਜੀ ਹੋਟਲ ਵਿਖੇ ਕੀਤੀ ਗਈ | ਜਿਸ ਵਿਚ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਨਵ-ਨਿਯੁਕਤ ਮੈਂਬਰ ਕਰਮਜੀਤ ਚੌਧਰੀ ਆਪਣੇ ਸਾਥੀਆਂ ਸਮੇਤ ਪਹੁੰਚੇ | ਬੈਠਕ 'ਚ ਟੈਕਸ ਬਾਰ ਦੇ ਚੇਅਰਮੈਨ ਚਿਰੰਜੀਵ ਖੁਰਾਣਾ ਅਤੇ ਕਰਮਜੀਤ ਚੌਧਰੀ ਨੇ ਐਡਵੋਕੇਟ ਨਵਦੀਪ ਅਰੋੜਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੱਤੀ | ਚੋਣਾਂ ਵਿਚ ਐਡਵੋਕੇਟ ਗੌਰਵ ਖੁਰਾਣਾ ਨੂੰ ਜਨਰਲ ਸਕੱਤਰ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ | ਬੈਠਕ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਗੌਰਵ ਖੁਰਾਣਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਬਾਰ ਦੇ ਹਿੱਤ ਵਿਚ ਕੰਮ ਕੀਤਾ ਜਾਵੇਗਾ | ਚੇਅਰਮੈਨ ਚਿਰੰਜੀਵ ਖੁਰਾਣਾ ਅਤੇ ਚੇਅਰਮੈਨ ਨਵਦੀਪ ਅਰੋੜਾ ਨੇ ਵੀ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਮੈਂਬਰਾਂ ਵੱਲੋਂ ਉਨ੍ਹਾਂ 'ਤੇ ਜੋ ਭਰੋਸਾ ਜਤਾਇਆ ਗਿਆ ਹੈ, ਉਸ 'ਤੇ ਉਹ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ | ਸਮਾਗਮ ਵਿਚ ਪਹੁੰਚੇ ਐਡਵੋਕੇਟ ਕਰਮਜੀਤ ਚੌਧਰੀ ਦਾ ਵੀ ਰਾਜਪੁਰਾ ਟੈਕਸ ਬਾਰ ਦੇ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਚੌਧਰੀ ਸਾਹਿਬ ਨੇ ਵੀ ਰਾਜਪੁਰਾ ਟੈਕਸ ਬਾਰ ਅਤੇ ਸਿਵਲ ਬਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਟੀਮ ਵਰਕ ਹੈ ਅਤੇ ਵਕੀਲਾਂ ਦੇ ਸਹਿਯੋਗ ਨਾਲ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ | ਬੈਠਕ ਦੇ ਅਖੀਰ ਚੋਣ ਅਧਿਕਾਰੀ ਬਿ੍ਸ਼ ਭੂਸ਼ਣ ਅਤੇ ਮੀਤ ਪ੍ਰਧਾਨ ਦਵਿੰਦਰ ਪਾਹੂਜਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੀਟਿੰਗ ਵਿਚ ਐਡਵੋਕੇਟ ਰੇਖਾ ਗੁਡਵਾਨੀ, ਐਡਵੋਕੇਟ ਨਰੇਸ਼ ਕੁਮਾਰੀ, ਸੀਨੀਅਰ ਐਡਵੋਕੇਟ ਅਸ਼ੋਕ ਜੋਸ਼ੀ, ਐਡਵੋਕੇਟ ਮੁਕੇਸ਼ ਕਵਾਤਰਾ, ਐਡਵੋਕੇਟ ਸੰਜੇ ਪਬਰੇਜਾ, ਐਡਵੋਕੇਟ ਸੁਮਿਤ ਭੂਸ਼ਣ, ਐਡਵੋਕੇਟ ਨਿਸ਼ਾਂਤ ਵਧਵਾ, ਐਡਵੋਕੇਟ ਰਜਿੰਦਰ ਵਧਵਾ, ਐਡਵੋਕੇਟ ਸੰਦੀਪ ਮੈਂਗੀ (ਸਰਹਿੰਦ) ਅਤੇ ਹੋਰ ਬਾਰ ਦੇ ਮੈਂਬਰ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਦੇਵੀਗੜ੍ਹ ਵਿਖੇ ਹਨੁਮਾਨ ਦੀ ਮੂਰਤੀ ਸਥਾਪਨਾ ਮੌਕੇ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਵਾਰਡ ਨੰਬਰ 19 ਦੇ ਉਮੀਦਵਾਰ ਦੇ ਦਫ਼ਤਰ ਦਾ ਕੀਤਾ ਉਦਘਾਟਨ <br/>
Ad Position 24