08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ

Ad Position 21
No active advertisement
ਅਜੀਤ ਡੈਸਕ 12-05-2026
ਪਟਿਆਲਾ, 11 ਮਈ (ਧਰਮਿੰਦਰ ਸਿੰਘ ਸਿੱਧੂ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਜਿਸ 'ਚ 16 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਸ਼ਾਮਲ ਹੋ ਕੇ ਪਟਿਆਲਾ ਜ਼ਿਲ੍ਹੇ ਦਾ, ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਵਾਰੀ ਸੂਬੇ ਦੇ ਵਿਦਿਆਰਥੀਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 94.52 ਫ਼ੀਸਦੀ ਰਹੀ | ਜਦੋਂ ਕਿ 2025-26 'ਚ ਵੀ ਇਹ 94.52 ਹੀ ਸੀ ਅਤੇ 2024-25 'ਚ 95.61 ਰਹੀ ਸੀ | ਪਟਿਆਲਾ ਜ਼ਿਲ੍ਹਾ ਆਪਣੇ 16 ਵਿਦਿਆਰਥੀਆਂ ਨਾਲ ਸੂਬੇ 'ਚੋਂ 6ਵੇਂ ਸਥਾਨ 'ਤੇ ਰਿਹਾ, ਜਿਸ 'ਚ 2 ਲੜਕੇ ਅਤੇ 14 ਲੜਕੀਆਂ ਨੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ | ਪਟਿਆਲਾ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ ਦੀ ਗੱਲ ਕੀਤੀ ਜਾਵੇ ਤਾਂ ਸੂਬੇ 'ਚ ਜ਼ਿਲ੍ਹੇ ਨੂੰ 92.98 ਫ਼ੀਸਦੀ ਨਾਲ 18ਵਾਂ ਸਥਾਨ ਹਾਸਲ ਹੋਇਆ ਹੈ | ਜ਼ਿਲ੍ਹੇ 'ਚੋਂ 17461 ਵਿਦਿਆਰਥੀ ਪ੍ਰੀਖਿਆ 'ਚ ਬੈਠੇ ਜਿਨ੍ਹਾਂ 'ਚੋਂ 16235 ਵਿਦਿਆਰਥੀਆਂ ਨੇ ਪਾਸ ਹੋਏ | ਇਸ ਵਾਰੀ ਜ਼ਿਲ੍ਹੇ 'ਚ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਪ੍ਰਭਜੋਤ ਸਿੰਘ ਨੇ 98.31 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਉੱਥੇ ਹੀ ਰਾਜਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸੀਂਗਣ ਨੇ 97.38 ਫ਼ੀਸਦੀ ਅੰਕ ਲੈ ਕੇ ਦੂਸਰਾ ਅਤੇ ਸਨਫਲਾਵਰ ਮਾਡਲ ਹਾਈ ਸਕੂਲ ਤਿ੍ਪੜੀ ਦੀ ਵਿਦਿਆਰਥਣ ਜੀਵਿਕਾ ਨੇ 97.8 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿ੍ਪੜੀ ਦਾ ਵਿਦਿਆਰਥੀ ਅਦਿੱਤਿਆ ਵਰਮਾ ਨੇ 96.92 ਫ਼ੀਸਦੀ ਅੰਕ ਲੈ ਕੇ ਚੌਥਾ, ਦਯਾਨੰਦ ਮਾਡਲ ਹਾਈ ਸਕੂਲ ਸਮਾਣਾ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ 96.77 ਫ਼ੀਸਦੀ ਅੰਕ ਲੈ ਕੇ ਪੰਜਵਾਂ, ਐਮ.ਕੇ.ਡੀ. ਸਰਕਾਰੀ ਹਾਈ ਸਕੂਲ ਘੜਾਮ ਦੀ ਵਿਦਿਆਰਥਣ ਹਰਜੋਤ ਕੌਰ ਅਤੇ ਯੰਗ ਫਾਰਮਰ ਪਬਲਿਕ ਹਾਈ ਸਕੂਲ ਭਾਦਸੋਂ ਦੀ ਵਿਦਿਆਰਥਣ ਹਰਸ਼ਿਤਾ ਨੇ 96.62 ਅੰਕ ਲੈ ਕੇ ਛੇਵਾਂ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸਨਫਲਾਵਰ ਮਾਡਲ ਹਾਈ ਸਕੂਲ ਦੀ ਵਿਦਿਆਰਥਣ ਤਾਨਿਆ ਅਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ ਦੀ ਵਿਦਿਆਰਥਣ ਸਨੇਹਾ ਨੇ 96.46 ਫ਼ੀਸਦੀ ਅੰਕ ਲੈ ਕੇ ਸੱਤਵਾਂ ਅਤੇ ਪੀ.ਐਮ. ਸ਼੍ਰੀ ਸਰਕਾਰੀ ਮਾਡਲ ਹਾਈ ਸਕੂਲ ਨਾਭਾ ਦੀ ਤੀਕਸ਼ਨਾ ਸ਼ਰਮਾ ਤੋਂ ਇਲਾਵਾ ਇਸੇ ਸਕੂਲ ਦੀ ਤੀਰਿਤਾ ਸ਼ਰਮਾ ਅਤੇ ਡਾਇਮੰਡ ਇੰਡੀਅਨ ਪਬਲਿਕ ਸਕੂਲ ਦੀ ਵਿਦਿਆਰਥਣ ਸਾਕਸ਼ੀ ਤੇ ਮਲਹੋਤਰਾ ਮਾਡਲ ਹਾਈ ਸਕੂਲ ਰਾਜਪੁਰਾ ਟਾਊਨ ਦੀ ਵਿਦਿਆਰਥਣ ਮਨਿੰਦਰਜੀਤ ਕੌਰ ਨੇ ਸਾਂਝੇ ਤੌਰ 'ਤੇ 96.31 ਫ਼ੀਸਦੀ ਅੰਕ ਲੈਂਦਿਆਂ ਮੈਰਿਟ ਸੂਚੀ 'ਚ 8ਵਾਂ ਸਥਾਨ ਹਾਸਲ ਕੀਤਾ ਹੈ | ਜ਼ਿਲ੍ਹੇ 'ਚੋਂ ਸਨਫਲਾਵਰ ਮਾਡਲ ਹਾਈ ਸਕੂਲ ਤਿ੍ਪੜੀ ਦੀ ਵਿਦਿਆਰਥਣ ਵੰਸ਼ਿਕਾ, ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਣਕਪੁਰ ਦੀ ਸਿਮਰਨ ਕੌਰ, ਸਕੂਲ ਆਫ਼ ਐਮੀਨੈਂਸ ਭਾਦਸੋਂ ਦੀ ਵਿਦਿਆਰਥਣ ਸਾਕਸ਼ੀ ਵਰਮਾ ਨੇ ਸਾਂਝੇ ਤੌਰ 'ਤੇ 96.15 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਦੀ ਮੈਰਿਟ ਸੂਚੀ 'ਚੋਂ 9ਵਾਂ ਸਥਾਨ ਹਾਸਲ ਕਰਦਿਆਂ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਧਨੌਰਾ 'ਚ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ
Ad Position 24