ਭਾਦਸੋਂ, 11 ਮਈ (ਪ੍ਰਦੀਪ ਦੰਦਰਾਲਾ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੀ ਅਗਵਾਈ ਵਿਚ ਪਟਿਆਲਾ ਦਿਹਾਤੀ ਦੇ ਪਿੰਡ ਧਨੌਰਾ ਵਿਚ ਅੱਖਾਂ ਦੀ ਮੁਫ਼ਤ ਜਾਂਚ ਕੈਂਪ ਮਿੱਨੀ ਪੈਲੇਸ 'ਚ ਐਸ. ਐਮ.ਓ. ਭਾਦਸੋਂ ਡਾ. ਮੋਨਿਕਾ ਸੂਦ ਅਤੇ ਗ੍ਰਾਮ ਪੰਚਾਇਤ ਧਨੌਰਾ ਦੀ ਦੇਖ ਰੇਖ 'ਚ ਲਗਾਇਆ ਗਿਆ, ਜਿਸ ਦਾ ਪ੍ਰਬੰਧ ਸਰਪੰਚ ਨਰਿੰਦਰ ਸੰਘੇੜਾ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਕੀਤਾ ਗਿਆ | ਇਸ ਕੈਂਪ ਦੌਰਾਨ ਡਾ. ਮੋਹਕਮ ਸਿੰਘ ਮਾਨ ਇੰਚਾਰਜ ਸੀ.ਐਚ.ਸੀ. ਆਲੋਵਾਲ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਇਸ ਕੈਂਪ ਚ 75 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ ਤੇ ਕੁਝ ਮਰੀਜ਼ਾਂ ਦੀ ਐਨਕਾਂ ਵਾਸਤੇ ਚੋਣ ਕੀਤੀ ਗਈ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੁਝ ਮਰੀਜ਼ਾਂ ਦੀ ਲੈਂਜ ਪਾਉਣ ਦੀ ਸ਼ਨਾਖਤ ਵੀ ਕੀਤੀ ਗਈ | ਇਸ ਮੌਕੇ ਸ਼ਲਿੰਦਰ ਸਿੰਘ ਬਲਾਕ ਪ੍ਰਧਾਨ, ਬਾਬਾ ਗੁਰਮੀਤ ਸਿੰਘ, ਮੱਘਰ ਸਿੰਘ, ਜੋਗੀ ਸਿੰਘ, ਸੇਵਾ ਦਾਸ, ਜੋਗਿੰਦਰ ਦਾਸ ਵਲੋਂ ਕੀਤਾ ਗਿਆ | ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਡਾ. ਨਵਜੋਤ ਕੌਰ ਮੈਡੀਕਲ ਇੰਚਾਰਜ ਸੀ.ਐਚ.ਸੀ. ਅਜਨੌਦਾ, ਰਾਮ ਸਿੰਘ ਆਲੋਵਾਲ ਫਾਰਮੇਸੀ ਅਫ਼ਸਰ, ਸ਼ਲਿੰਦਰ ਸਿੰਘ, ਬਾਬਾ ਗੁਰਮੀਤ ਸਿੰਘ, ਮੱਘਰ ਸਿੰਘ, ਜੋਗੀ ਸਿੰਘ, ਸੇਵਾ ਦਾਸ, ਕੁਲਦੀਪ ਸਿੰਘ, ਜੋਗਿੰਦਰ ਦਾਸ ਅਤੇ ਆਸ਼ਾ ਵਰਕਰ ਮੌਜੂਦ ਸਨ |