ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਹੋਣ ਨਾਲ ਸ਼ਹਿਰ ਦੀ ਸਿਆਸਤ ਨੇ ਮਾਰਿਆ ਸਿਆਸੀ ਉਬਾਲਾ
ਅਜੀਤ ਡੈਸਕ
12-05-2026
ਰਾਜਪੁਰਾ, 11 ਮਈ-ਜਿਉਂ ਹੀ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੀ ਅਧਿਕਾਰਤ ਤੌਰ 'ਤੇ ਸੂਚਨਾ ਮਿਲੀ ਤਾਂ ਸ਼ਹਿਰ ਵਿਚ ਸਿਆਸੀ ਉਥਲ ਪੁੱਥਲ ਸ਼ੁਰੂ ਹੋ ਗਈ ਤੇ ਸਿਆਸੀ ਮਾਹੌਲ ਨੇ ਉਬਾਲਾ ਮਾਰਨਾ ਸ਼ੁਰੂ ਕਰ ਦਿਤਾ ਹੈ | ਸੰਭਾਵੀ ਉਮੀਦਵਾਰਾਂ ਦੀਆਂ ਸਰਗਰਮੀਆਂ ਨੇ ਤੇਜ਼ੀ ਫੜ ਲਈ ਹੈ ਤੇ ਕਈਆਂ ਦੀਆਂ ਰਾਜਨੀਤਕ ਧੜਕਣਾਂ ਤੇਜ਼ ਹੋ ਗਈਆਂ ਹਨ | ਸੰਭਾਵੀ ਉਮੀਦਵਾਰਾਂ ਨੇ ਆਪਣੇ ਸਿਆਸੀ ਆਕਾਵਾਂ ਦੀਆਂ ਕੋਠੀਆਂ 'ਚ ਭਲਵਾਨੀ ਗੇੜਾ ਮਾਰਨਾ ਸ਼ੁਰੂ ਕਰ ਦਿੱਤਾ ਹੈ | ਭਾਵੇਂ ਕਿ ਸਾਰੀਆਂ ਹੀ ਪਾਰਟੀਆਂ ਚੋਣ ਮੈਦਾਨ 'ਚ ਨਿਤਰ ਰਹੀਆਂ ਹਨ ਪਰ ਸਭ ਤੋਂ ਜ਼ਿਆਦਾ ਸਰਗਰਮੀ ਸੱਤਾਧਾਰੀ ਧਿਰ ਦੇ ਪਾਲੇ ਵਿਚ ਵੇਖਣ ਨੂੰ ਮਿਲ ਰਹੀ ਹੈ | ਜਾਣਕਾਰੀ ਮੁਤਾਬਿਕ ਸ਼ਹਿਰ ਦੇ 31 ਵਾਰਡ ਹਨ | ਇਨ੍ਹਾਂ ਵਿਚ ਹਾਲ ਦੀ ਘੜੀ ਸਾਰੀਆਂ ਹੀ ਪਾਰਟੀਆਂ ਨੇ ਸੰਭਾਵੀ ਉਮੀਦਵਾਰਾਂ ਨੂੰ ਰਾਜਨੀਤਕ ਥਾਪੜਾ ਦਿੱਤਾ ਹੋਇਆ ਹੈ ਪਰ ਸਭ ਤੋਂ ਜ਼ਿਆਦਾ ਚਹਿਲ-ਪਹਿਲ ਸੱਤਾਧਾਰੀ ਧਿਰ ਦੀ ਕੋਠੀ ਵਿਖਾਈ ਦੇ ਰਹੀ ਹੈ | 13 ਤੋਂ ਲੈ ਕੇ 16 ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਨੇ ਹਨ | ਇਸ ਲਈ ਸੱਤਾਧਾਰੀ ਧਿਰ ਦੀ ਕੋਠੀ ਵਿਚ ਹਰ ਵਾਰਡ 'ਚੋਂ ਕਈ ਕਈ ਸੰਭਾਵੀ ਉਮੀਦਵਾਰ ਹੋਣ ਕਾਰਨ ਸਾਰਿਆਂ ਵਲੋਂ ਆਪੋ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ | ਇਸ ਲਈ ਜਿਥੇ ਉਮੀਦਵਾਰਾਂ ਦਾ ਮੰਥਨ ਹੋ ਰਿਹਾ ਹੈ ਉੱਥੇ ਹੀ ਰਣਨੀਤੀ ਵੀ ਬਣਾਈ ਜਾ ਰਹੀ ਹੈ | ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਸੰਭਾਵੀ ਉਮੀਦਵਾਰਾਂ ਦੇ ਹੱਥ ਪਾਰਟੀ ਟਿਕਟ ਨਹੀਂ ਲੱਗੀ ਉਹ ਆਜ਼ਾਦ ਤੌਰ 'ਤੇ ਖੜਨ ਦੀਆਂ ਵਿਉਂਤਾਂ ਗੁੰਦਣ ਦੀਆਂ ਗੱਲਾਂ ਵੀ ਕਰ ਰਹੇ ਹਨ ਤੇ ਕਈ ਪਾਲਾ ਬਦਲਣ ਦੀਆਂ ਗੱਲਾਂ ਕਰਦੇ ਵੀ ਵੇਖੇ ਜਾ ਰਹੇ ਹਨ | ਨੋਟੀਫ਼ਿਕੇਸ਼ਨ ਜਾਰੀ ਹੋਣ ਨਾਲ ਸ਼ਹਿਰ ਵਿਚ ਚਲ ਰਹੀ ਹਲਕੀ ਹਲਕੀ ਰਾਜਨੀਤਕ ਹਵਾ ਹਨੇਰੀ ਬਣਦੀ ਨਜਰੀ ਪੈ ਰਹੀ ਹੈ | ਇਸ ਗੱਲ ਨੂੰ ਲੈ ਕੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਐਤਕੀ ਚੋਣਾਂ ਕਾਫੀ ਜਿਆਦਾ ਦਿਲਚਸਪ ਹੋਣ ਦੀਆਂ ਸੰਭਾਵਨਾਵਾਂ ਹਨ | ਨਾਮਜ਼ਦਗੀ ਪੇਪਰ ਦਾਖ਼ਲ ਕਰਨ ਤੋਂ ਬਾਅਦ ਸ਼ਹਿਰ ਦੇ ਸਿਆਸੀ ਸਮੁੰਦਰ ਵਿਚ ਜਬਰਦਸਤ ਰਾਜਨੀਤਕ ਭੂਚਾਲ ਆਉਣੇ ਵੀ ਲਾਜ਼ਮੀ ਵਿਖਾਈ ਦੇ ਰਹੇ ਹਨ | ਇਨ੍ਹਾਂ ਚੋਣਾਂ ਵਿਚ ਲੋਕਲ ਮੁੱਦਿਆਂ ਜਿਹਨਾਂ ਵਿਚ ਸੜਕਾਂ, ਸਾਫ ਸਫਾਈ, ਪੀਣ ਵਾਲਾ ਪਾਣੀ ਅਤੇ ਸਟਰੀਟ ਲਾਇਟਾਂ ਵਰਗੇ ਮੁੱਦਿਆਂ ਦੀ ਗੁੂੰਜ਼ ਜਿਆਦਾ ਪੈਣ ਦੀ ਸੰਭਾਵਨਾ ਹੈ | ਵੱਡੀਆਂ ਰੈਲੀਆਂ ਦੀ ਬਜਾਏ ਉਮੀਦਵਾਰ ਡੋਰ ਟੁੂ ਡੋਰ ਜਾ ਕੇ ਵੋਟਰਾਂ ਦੇ ਦਰਾਂ 'ਤੇ ਅਲਖ ਜਗਾਉਣਗੇ | ਪ੍ਰਸ਼ਾਸਨ ਵਲੋਂ ਵੀ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ | ਇਸ ਸੰਬੰਧੀ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਉਹ ਚੋਣਾਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ ਤੇ ਉਨ੍ਹਾਂ ਦੀ ਪਾਰਟੀ ਸ਼ਹਿਰ ਦੇ 31 ਵਾਰਡਾਂ ਵਿਚ ਹੀ ਪਰਬਤ ਕੱਦ ਉਮੀਦਵਾਰ ਖੜੇ੍ਹ ਕਰੇਗੀ ਅਤੇ ਜਿੱਤ ਹਾਸਲ ਕਰੇਗੀ | ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਕੋਸਲ ਚੋਣਾਂ ਨੂੰ ਲੈ ਕੇ ਸ਼ਹਿਰ ਵਿਚ ਕੇਦਰੀ ਬਲ ਤਾਇਨਾਤ ਕੀਤੇ ਜਾਣੇ