08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬਿਜਲੀ ਨਿਗਮ ਅਤੇ ਰਾਜ ਸਰਕਾਰ ਖ਼ਿਲਾਫ਼ ਫੈਲਾਏ ਜਾ ਰਹੇ ਭਰਮਾਂ ਦੀ ਜਥੇਬੰਦੀ ਵਲੋਂ ਨਿੰਦਾ

Ad Position 21
No active advertisement
ਅਜੀਤ ਡੈਸਕ 12-05-2026
ਪਟਿਆਲਾ, 11 ਮਈ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਦੀ ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ੀਸਰਜ਼ ਪੀ.ਐਸ.ਪੀ.ਸੀ.ਐਲ. ਜਥੇਬੰਦੀ ਵਲੋਂ ਬਿਜਲੀ ਨਿਗਮ ਅਤੇ ਰਾਜ ਸਰਕਾਰ ਵਿਰੁੱਧ ਫੈਲਾਏ ਜਾ ਰਹੇ ਭਰਮ, ਦੋਸ਼ਾਂ ਦੀ ਨਿੰਦਾ ਕੀਤੀ ਗਈ ਅਤੇ ਬਿਜਲੀ ਨਿਗਮ ਦੀ ਸੰਸਥਾਗਤ ਮਰਿਆਦਾ ਪ੍ਰਤੀ ਆਪਣੀ ਗੰਭੀਰ ਚਿੰਤਾ ਦਰਜ ਕਰਵਾਈ ਗਈ | ਇਸ ਸੰਬੰਧੀ ਜਥੇਬੰਦੀ ਦੇ ਪ੍ਰਧਾਨ ਇੰਜ. ਜਸਤੇਜ ਸਿੰਘ ਟਿਵਾਣਾ ਅਤੇ ਜਨਰਲ ਸਕੱਤਰ ਇੰਜ. ਗੁਰਮਨਪ੍ਰੀਤ ਸਿੰਘ ਸੋਮਲ ਨੇ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਕੁੱਝ ਸਵਾਰਥਾਂ ਨਾਲ ਪ੍ਰੇਰਿਤ ਤੱਥ ਵੱਖ-ਵੱਖ ਮੰਚਾਂ ਅਤੇ ਮਾਧਿਅਮਾਂ ਰਾਹੀਂ ਬਿਜਲੀ ਨਿਗਮ ਦੀ ਛਵੀ ਨੂੰ ਖ਼ਰਾਬ ਕਰਨ ਅਤੇ ਸਰਕਾਰ ਦੀ ਸ਼ਾਖ਼ ਨੂੰ ਢਾਹ ਲਾ ਰਹੇ ਹਨ | ਜਿਸ ਨਾਲ ਨਾ ਸਿਰਫ਼ ਇਮਾਨਦਾਰ ਅਧਿਕਾਰੀਆਂ ਦਾ ਮਨੋਬਲ ਪ੍ਰਭਾਵਿਤ ਹੁੰਦਾ ਹੈ ਸਗੋਂ ਵੱਡੇ ਪੱਧਰ 'ਤੇ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਸੀਨੀਅਰ ਅਧਿਕਾਰੀਆਂ ਦਾ ਸੇਵਾ ਰਿਕਾਰਡ ਬੇਦਾਗ਼ ਹੈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਵਿਭਾਗ ਦੇ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਚੋਣ ਪ੍ਰਕਿਰਿਆ ਦੌਰਾਨ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸਥਿਤੀਆਂ ਉੱਭਰ ਚੁੱਕੀਆਂ ਹਨ | ਜਥੇਬੰਦੀ ਵਲੋਂ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਨੂੰ ਅਪੀਲ ਕੀਤੀ ਗਈ ਹੈ ਕਿ ਇਹੋ ਜਿਹੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਜੋ ਬੇਬੁਨਿਆਦ ਦੋਸ਼ ਲਗਾ ਕੇ ਕਰਮਚਾਰੀਆਂ ਅਤੇ ਜਨਤਾ 'ਚ ਅਵਿਸ਼ਵਾਸ ਪੈਦਾ ਕਰਦੇ ਹਨ | ਪ੍ਰਧਾਨ ਟਿਵਾਣਾ ਨੇ ਕਿਹਾ ਕਿ ਬਿਜਲੀ ਨਿਗਮ ਦੀ ਮਰਿਆਦਾ ਦੀ ਰੱਖਿਆ ਕਰਨੀ, ਲੋਕਾਂ 'ਚ ਬਿਜਲੀ ਨਿਗਮ ਪ੍ਰਤੀ ਭਰੋਸੇ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਯਤਨਾਂ 'ਚ ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ੀਸਰਜ਼ ਪੀ.ਐਸ.ਪੀ.ਸੀ.ਐਲ. ਵਲੋਂ ਬਿਜਲੀ ਨਿਗਮ ਅਤੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨ ਲੈਣ ਆਏ ਬਜ਼ੁਰਗ ਦੀ ਭੁੱਨਰਹੇੜੀ 'ਚ ਹਾਦਸੇ 'ਚ ਮੌਤ ਅਗਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਹੋਣ ਨਾਲ ਸ਼ਹਿਰ ਦੀ ਸਿਆਸਤ ਨੇ ਮਾਰਿਆ ਸਿਆਸੀ ਉਬਾਲਾ
Ad Position 24