08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬਿਨਾਂ ਕਿਸੇ ਟਿਊਸ਼ਨ ਤੋਂ ਮੈਰਿਟ 'ਚ ਆਈ ਨਿਰੋਲ ਪੇਂਡੂ ਖੇਤਰ ਦੇ ਮਾਣਕਪੁਰ ਸਕੂਲ ਦੀ ਸਿਮਰਨ ਕੌਰ

Ad Position 21
No active advertisement
ਅਜੀਤ ਡੈਸਕ 12-05-2026
ਬਨੂੜ, 11 ਮਈ (ਭੁਪਿੰਦਰ ਸਿੰਘ)-ਕੁਝ ਮਹੀਨੇ ਪਹਿਲਾਂ ਮੁਹਾਲੀ ਜ਼ਿਲ੍ਹੇ ਵਿਚ ਸ਼ਾਮਿਲ ਕੀਤੇ ਗਏ ਅਤੇ ਸਿੱਖਿਆ ਵਿਭਾਗ ਦੇ ਪਟਿਆਲਾ ਜ਼ਿਲ੍ਹੇ ਨਾਲ ਚੱਲ ਰਹੇ ਪਿੰਡ ਕਸਬੇਨੁਮਾ ਮਾਣਕਪੁਰ (ਖੇੜਾ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਸਿਮਰਨ ਕੌਰ ਨੇ ਦਸਵੀਂ ਵਿਚ 650 ਅੰਕਾਂ ਵਿਚੋਂ 625 ਅੰਕ ਹਾਸਿਲ ਕਰਕੇ ਮੈਰਿਟ ਵਿਚ ਸਥਾਨ ਬਣਾ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਸਮੁੱਚੇ ਅਧਿਆਪਕਾਂ ਨੇ ਸਕੂਲ ਦੀ ਵਿਦਿਆਰਥਣ ਦੇ ਮੈਰਿਟ ਵਿਚ ਆਉਣ 'ਤੇ ਖ਼ੁਸ਼ੀ ਮਨਾਈ ਅਤੇ ਮਠਿਆਈ ਵੰਡੀ | ਗੱਲਬਾਤ ਕਰਦਿਆਂ ਸਿਮਰਨ ਨੇ ਦੱਸਿਆ ਕਿ ਉਸ ਦੇ ਪਿਤਾ ਸਤਨਾਮ ਸਿੰਘ ਵਿਦੇਸ਼ ਵਿਚ ਹਨ | ਮਾਤਾ ਅਮਰਜੀਤ ਕੌਰ ਘਰੇਲੂ ਔਰਤ ਹੈ | ਇੱਕ ਛੋਟਾ ਭਰਾ ਛੇਵੀਂ ਜਮਾਤ ਵਿਚ ਪੜ੍ਹਦਾ ਹੈ | ਉਨ੍ਹਾਂ ਦੱਸਿਆ ਕਿ ਉਹ ਬਿਨ੍ਹਾਂ ਕਿਸੇ ਟਿਊਸ਼ਨ ਤੋਂ ਸਾਰੀ ਪੜ੍ਹਾਈ ਕੀਤੀ ਹੈ ਅਤੇ ਸਵੇਰੇ ਅਤੇ ਸ਼ਾਮ ਨੂੰ ਘੱਟੋ-ਘੱਟ ਤਿੰਨ-ਤਿੰਨ ਘੰਟੇ ਖ਼ੁਦ ਪੜ੍ਹਦੀ ਰਹੀ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਸਮੁੱਚੇ ਸਟਾਫ਼ ਵਲੋਂ ਉਨ੍ਹਾਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ ਤੇ ਉਨ੍ਹਾਂ ਦੀ ਬਦੌਲਤ ਹੀ ਉਹ ਇਸ ਮੁਕਾਮ 'ਤੇ ਪਹੁੰਚੀ ਹੈ | ਸਿਮਰਨ ਨੇ ਦੱਸਿਆ ਕਿ ਉਸ ਦਾ ਸੁਪਨਾ ਸਾਫ਼ਟਵੇਅਰ ਦੀ ਉਚੇਰੀ ਪੜਾਈ ਕਰਨਾ ਹੈ | ਉਨ੍ਹਾਂ ਕਿਹਾ ਕਿ ਉਹ ਛੇਵੀਂ ਤੋਂ ਇਸੇ ਸਕੂਲ ਵਿਚ ਪੜ੍ਹ ਰਹੀ ਹੈ ਅਤੇ ਬਾਰ੍ਹਵੀਂ ਤੱਕ ਦੀ ਪੜਾਈ ਵੀ ਇੱਥੋਂ ਹੀ ਕਰੇਗੀ | ਇਸ ਮਗਰੋਂ ਬੀ.ਸੀ.ਏ. ਅਤੇ ਐੱਮ.ਸੀ.ਏ.ਡੀ. ਡਿਗਰੀ ਦੀ ਪੜ੍ਹਾਈ ਕਰੇਗੀ | ਪਿੰਡ ਮਾਣਕਪੁਰ ਦੇ ਸਰਪੰਚ ਅਤੇ ਨੰਬਰਦਾਰ ਨਛੱਤਰ ਸਿੰਘ, ਨੰਬਰਦਾਰ ਪ੍ਰੇਮ ਕੁਮਾਰ, ਸਾਬਕਾ ਚੇਅਰਮੈਨ ਸਰਬਜੀਤ ਸਿੰਘ, ਸਮਾਜ ਸੇਵੀ ਨੰਬਰਦਾਰ ਕੁਲਦੀਪ ਸਿੰਘ ਮਾਨ, ਹਰਜੀਤ ਸਿੰਘ ਢਿੱਲੋਂ, ਸ਼ੇਰ ਸਿੰਘ, ਅਮਰਜੀਤ ਸਿੰਘ, ਜਗਦੀਸ਼ ਸਿੰਘ ਜੱਗੀ ਅਤੇ ਹੋਰਨਾਂ ਨੇ ਪਿੰਡ ਮਾਣਕਪੁਰ ਦੀ ਹੋਣਹਾਰ ਧੀ ਦੇ ਮੈਰਿਟ ਵਿਚ ਆਉਣ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਐਲੀਮੈਂਟਰੀ ਸਕੂਲ ਦੰਦਰਾਲਾ ਖਰੌੜ ਦੇ ਬੱਚਿਆਂ ਨੇ ਵਿੱਦਿਅਕ ਟੂਰ ਲਗਾਇਆ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਆਹੂਜਾ ਦੇ ਮਹਾਂਕਾਵਿ 'ਤੇ ਹੋਈ ਵਿਚਾਰ ਗੋਸ਼ਟੀ
Ad Position 24