ਭਾਦਸੋਂ, 11 ਮਈ (ਪ੍ਰਦੀਪ ਦੰਦਰਾਲਾ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਿਕ ਸਰਕਾਰੀ ਪ੍ਰਾਇਮਰੀ ਸਕੂਲ ਦੰਦਰਾਲਾ ਖਰੌੜ ਦੇ ਜਗਜੀਤ ਸਿੰਘ ਨੌਹਰਾ ਦੀ ਪ੍ਰੇਨਾ ਸਦਕਾ ਤੇ ਸਰਪੰਚ ਬੇਅੰਤ ਸਿੰਘ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਸਕੂਲ ਸਟਾਫ਼ ਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਛੱਤਬੀੜ ਬਨੂੜ ਵਿਖੇ ਵਿੱਦਿਅਕ ਟੂਰ ਲਗਾਇਆ | ਇਸ ਸਮੇਂ ਸਕੂਲ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਛੱਤਬੀੜ ਨਾਲ ਸੰਬੰਧਿਤ ਜਾਣਕਾਰੀ ਦਿੱਤੀ | ਇਸ ਮੌਕੇ ਮੱਖਣ ਸਿੰਘ ਧਾਲੀਵਾਲ ਸਕੂਲ ਇੰਚਾਰਜ, ਜਸਵੀਰ ਕੌਰ, ਬਲਜਿੰਦਰ ਕੌਰ, ਅਮਨਦੀਪ ਕੌਰ (ਤਿੰਨੋਂ ਅਧਿਆਪਕਾਵਾਂ) ਤੇ ਸਮੂਹ ਬੱਚੇ ਮੌਜੂਦ ਸਨ |