08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਿਸਾਨਾਂ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 12-05-2026
ਪਟਿਆਲਾ, 11 ਮਈ (ਗੁਰਵਿੰਦਰ ਸਿੰਘ ਔਲਖ)-ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨਾਂ ਦੇ ਇਕ ਪੰਜ ਮੈਂਬਰੀ ਵਫ਼ਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੇ ਨਾਲ ਮੀਟਿੰਗ ਕਰਕੇ ਮੰਗ ਪੱਤਰ ਦਿੱਤਾ | ਜਿਸ ਵਿਚ ਕਿਸਾਨ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਕਿਸਾਨ ਯੂਨੀਅਨਾਂ ਖਾਦ ਜਾਂ ਹੋਰ ਖਾਦਾਂ, ਡੀਲਰਾਂ ਤੋਂ ਖ਼ਰੀਦਣ ਜਾਂਦੇ ਹਨ ਤਾਂ ਖਾਦ ਡੀਲਰਾਂ ਵਲੋਂ ਜਬਰਨ ਕਿਸਾਨਾਂ ਨੂੰ ਨੈਟੋ ਯੂਰੀਆ ਖਾਦ ਦੇ ਨਾਲ ਕੁੱਝ ਹੋਰ ਕੀਟਨਾਸ਼ਕ ਦਵਾਈਆਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ | ਜਦੋਂ ਕਿ ਭਾਰਤ ਦੇ ਕੇਂਦਰੀ ਮੰਤਰੀ ਤੇ ਪੰਜਾਬ ਸਰਕਾਰ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਕਿਸਾਨ ਨੂੰ ਜਿੰਨੀ ਖੇਤੀ ਲਈ ਖਾਦ ਜਾਂ ਹੋਰ ਵਸਤੂ ਜ਼ਰੂਰਤ ਹੈ ਉਨ੍ਹੀਂ ਹੀ ਖ਼ਰੀਦ ਸਕਦਾ ਹੈ | ਜੇਕਰ ਖਾਦ ਡੀਲਰ, ਸੇਵਾ ਸੁਸਾਇਟੀਆਂ, ਕਿਸਾਨ ਨੂੰ ਹੋਰ ਸਮਾਨ ਖ਼ਰੀਦਣ ਲਈ ਮਜਬੂਰ ਕਰਦੇ ਹਨ ਗੈਰਕਾਨੂੰਨੀ ਹੈ | ਕਿਸਾਨ ਵਫ਼ਦ ਨੇ ਇਸ ਤੋਂ ਇਲਾਵਾ ਆਪਣੇ ਮੰਗ ਪੱਤਰ ਵਿਚ ਇਹ ਵੀ ਲਿਖਿਆ ਕਿ ਖੇਤੀ ਲਈ ਸ਼ੁੱਧ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਯਕੀਨੀ ਬਣਾਉਣ ਲਈ ਸੈਂਪਲ ਭਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ | ਕਿਸਾਨ ਵਫ਼ਦ ਨੇ ਆਪਣੇ ਮੰਗ ਪੱਤਰ ਵਿੱਚ ਲਿਖ ਕੇ ਦਿੱਤਾ ਹੈ ਕਿ ਜੋ ਭਾਰਤ ਸਰਕਾਰ ਵਲੋਂ ਕਿਸਾਨਾਂ ਲਈ ਯੂਰੀਆ ਸਬਸਿਡੀ 'ਤੇ ਦਿੱਤਾ ਜਾ ਰਿਹਾ ਹੈ ਉਸ ਨੂੰ ਕੁੱਝ ਫੀਡ ਬਣਾਉਣ ਵਾਲੀਆਂ ਫ਼ੈਕਟਰੀਆਂ ਗੈਰਕਾਨੰੂਨੀ ਸਬਸਿਡੀ ਵਾਲੇ ਖਾਦ ਯੂਰੀਆ ਨੂੰ ਪਸ਼ੂਆਂ ਵਾਲੇ ਫੀਡ ਵਿਚ ਮਿਲਾਇਆ ਜਾ ਰਿਹਾ ਹੈ ਅਤੇ ਇਕ ਜ਼ਿਲ੍ਹਾ ਪਟਿਆਲਾ ਵਿਚ ਫੀਡ ਤਿਆਰ ਕਰਨ ਵਾਲੀ ਫ਼ੈਕਟਰੀ ਦੇ ਖ਼ਿਲਾਫ਼ ਕਿਸਾਨਾਂ ਨਾਲ ਧੋਖਾਧੜੀ ਕਰਨ ਬਾਰੇ ਥਾਣਾ ਬਖ਼ਸ਼ੀਵਾਲਾ ਵਿਚ ਪਰਚਾ ਵੀ ਹੋ ਚੁੱਕਾ ਹੈ | ਜਿਸ ਦੀ ਕਾਪੀ ਕਿਸਾਨਾਂ ਦੇ ਵਫ਼ਦ ਨੇ ਆਪਣੇ ਮੰਗ ਪੱਤਰ ਨਾਲ ਨੱਥੀ ਕਰਕੇ ਦਿੱਤੀ ਹੈ | ਡਿਪਟੀ ਕਮਿਸ਼ਨਰ ਨਾਲ ਹੋਈ ਮੀਟਿੰਗ ਤੋਂ ਬਾਅਦ ਆਪਣੇ ਇਕ ਲਿਖਤੀ ਪੈੱ੍ਰਸ ਬਿਆਨ ਰਾਹੀਂ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਜੋ ਅਸੀਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਬਾਰੇ ਮੰਗ ਪੱਤਰ ਸੌਂਪਿਆ ਹੈ ਉਸ ਨਾਲ ਸਹਿਮਤ ਹੰੁਦਿਆਂ ਡਿਪਟੀ ਕਮਿਸ਼ਨਰ ਨੇ ਕਿਸਾਨ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨਾਲ ਧਰੋਹ ਕਮਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਗੁਰਮੇਲ ਸਿੰਘ ਬੋਸਰ, ਸੋਹਨ ਸਿੰਘ ਮੁਹੰਮਦੀਪੁਰ, ਬਲਦੇਵ ਸਿੰਘ
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਭਗਵਾਨ ਦਾਸ ਗੁਪਤਾ ਦਾ ਸਫਰਨਾਮਾ 'ਕਾਲਕਾ ਤੋਂ ਸ਼ਿਮਲਾ' ਦਾ ਲੋਕ-ਅਰਪਣ ਅਗਲੀ ਖ਼ਬਰ ਕਾਂਗਰਸ ਹੀ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈ ਜਾ ਸਕਦੀ ਹੈ-ਦਲਵਿੰਦਰ ਸਿੰਘ ਧੰਜੂ
Ad Position 24