ਪਟਿਆਲਾ, 11 ਮਈ (ਗੁਰਵਿੰਦਰ ਸਿੰਘ ਔਲਖ)-ਅੱਜ ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਭਾਸ਼ਾ ਵਿਭਾਗ ਦੇ ਲੈਕਚਰ ਹਾਲ ਵਿਖੇ ਉੱਘੇ ਸਮਾਜ ਸੇਵਕ ਅਤੇ ਲੇਖਕ ਭਗਵਾਨ ਦਾਸ ਗੁਪਤਾ ਦੇ ਪਲੇਠੇ ਸਫ਼ਰਨਾਮੇ 'ਕਾਲਕਾ ਤੋਂ ਸ਼ਿਮਲਾ' ਦਾ ਲੋਕ-ਅਰਪਣ ਕੀਤਾ ਗਿਆ | ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਲਗਭਗ ਇਕ ਸੌ ਦੀ ਗਿਣਤੀ ਵਿਚ ਪੁੱਜੇ ਲੇਖਕਾਂ ਅਤੇ ਸਰੋਤਿਆਂ ਦਾ ਸੁਆਗਤ ਕਰਦਿਆਂ ਸ੍ਰੀ ਗੁਪਤਾ ਦੇ ਸਫ਼ਰਨਾਮੇ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਕੋਈ ਲੇਖਕ ਕਿਸੇ ਸਥਾਨ ਦਾ ਸਫ਼ਰਨਾਮਾ ਸਿਲਸਿਲੇਵਾਰ ਰੂਪ ਵਿਚ ਪੇਸ਼ ਕਰਦਾ ਹੈ ਤਾਂ ਉਹ ਉਸ ਇਲਾਕੇ ਦੀ ਬਹੁਪੱਖੀ ਵਾਕਫ਼ੀਅਤ ਕਰਵਾਉਂਦਾ ਹੈ | ਸਾਬਕਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਧਾਰਨਾ ਸੀ ਕਿ ਪੰਜਾਬੀ ਭਾਸ਼ਾ, ਸਮਾਜ ਸੇਵਾ ਅਤੇ ਸਾਹਿਤ ਦੇ ਸੰਦਰਭ ਵਿਚ ਗੁਪਤਾ ਦੀ ਲੇਖਣੀ ਇਕ ਸੁੰਦਰ ਗੁਲਦਸਤਾ ਹੈ | ਸਮਾਗਮ ਦੇ ਮੁੱਖ ਮਹਿਮਾਨ, ਕਹਾਣੀਕਾਰ ਅਤੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਦਾ ਕਹਿਣਾ ਸੀ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਵਰਗੀਆਂ ਸਭਾਵਾਂ ਦੇ ਸਾਂਝੇ ਪਲੇਟਫ਼ਾਰਮ 'ਤੇ ਵੱਡੀ ਗਿਣਤੀ ਵਿਚ ਸ਼ਾਮਿਲ ਹੁੰਦੇ ਲੇਖਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸਮਾਜ ਦੇ ਹਿਤ ਵਿਚ ਹੁੰਦਾ ਹੈ | ਮੰਡੀ ਗੋਬਿੰਦਗੜ੍ਹ ਦੀ ਰਿਮਟ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਵਿਸ਼ੇਸ਼ ਮਹਿਮਾਨ ਡਾ. ਭੁਪਿੰਦਰ ਸਿੰਘ ਬਰਾੜ ਨੇ ਇਸ ਪੁਸਤਕ ਨੂੰ ਪੰਜਾਬੀ ਸਫ਼ਰਨਾਮਾ ਇਤਿਹਾਸ ਵਿਚ ਵਾਧਾ ਕਿਹਾ | ਇਸ ਪੁਸਤਕ ਦੇ ਵੱਖ-ਵੱਖ ਬੁਲਾਰਿਆਂ ਵਜੋਂ ਪ੍ਰੇਮ ਲਤਾ ਗੁਪਤਾ, ਪ੍ਰਕਾਸ਼ਕ ਸਾਗਰ ਸੂਦ ਸੰਜੇ, ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਪਿ੍ੰ. ਸੰਜੀਵ ਕਾਲੀਆ, ਸੰਨੀ ਗੁਪਤਾ, ਬਲਬੀਰ ਸਿੰਘ ਦਿਲਦਾਰ, ਇੰਜ. ਪੱਲਵੀ ਗੁਪਤਾ, ਨਵਦੀਪ ਸਿੰਘ ਮੁੰਡੀ ਅਤੇ ਬਲਜੀਤ ਸਿੰਘ ਮੂਰਤੀਕਾਰ ਆਦਿ ਨੇ ਵੀ ਚਰਚਾ ਵਿਚ ਭਾਗ ਲਿਆ | ਸਮਾਗਮ ਵਿਚ ਪੁਸ਼ਪਿੰਦਰ ਗੁਪਤਾ, ਡਾ. ਹਰਗੁਣਪ੍ਰੀਤ ਸਿੰਘ, ਉਪਕਾਰ ਸਿੰਘ, ਕਿ੍ਸ਼ਨ ਗੋਪਾਲ ਕੜਵਲ ਸੰਗਰੂਰ, ਆਤਮਾ ਸਿੰਘ, ਰਵਿੰਦਰ ਕੁਮਾਰ, ਸੁਰਿੰਦਰ ਬੇਦੀ, ਏ.ਐਨ. ਸਚਦੇਵਾ, ਸਜਨੀ, ਰਾਕੇਸ਼ ਕੁਮਾਰ, ਹਰੀਸ਼ ਹਰਫ਼, ਪਰਮਜੀਤ ਸਿੰਘ ਬੇਦੀ, ਮਹਿੰਦਰ ਸਿੰਘ ਜੱਗੀ, ਰਵਿੰਦਰ ਰਵੀ, ਅਸ਼ਵਨੀ ਮਹਿਤਾ, ਸੁਨੀਲ ਕੁਮਾਰ ਗਰਗ, ਇੰਜ. ਆਰ.ਕੇ. ਸ਼ਰਮਾ, ਭੀਸ਼ਮ ਗਰਗ, ਅਮਰਜੀਤ ਸਿੰਘ ਵਾਲੀਆ, ਕਾਂਤਾ, ਇੰਜ. ਜਗਰਾਜ ਸਿੰਘ, ਗੁਰਪ੍ਰੀਤ ਕੌਰ ਡਿੰਪੀ, ਬਸੰਤ ਸਿੰਘ ਆਸ਼ਿਆਨਾ, ਨਾਹਰ ਸਿੰਘ ਫ਼ਤਹਿਮਾਜਰੀ, ਰਾਜਿੰਦਰ ਡੁਡੇਜਾ, ਕੁਲਦੀਪ ਸਿੰਘ, ਕਿ੍ਸ਼ਨ ਲਾਲ ਧੀਮਾਨ, ਚਰਨ ਸਿੰਘ ਬੰਬੀਹਾ ਭਾਈ, ਹਰਜੀਤ ਕੌਰ, ਸੁਖਵਿੰਦਰ ਕੌਰ, ਨਿਰਵੰਤ ਸਿੰਘ, ਵਜ਼ੀਰ ਸਿੰਘ, ਕੁਲਦੀਪ ਪਟਿਆਲਵੀ, ਅਰਵਿੰਦਰ ਸਿੰਘ, ਕਾਮਰੇਡ ਸੁਰਜੀਤ ਸਿੰਘ, ਰਾਜੇਸ਼ ਕੋਟੀਆ, ਮੁਕੇਸ਼ ਆਦਿ ਸ਼ਾਮਿਲ ਸਨ | ਬਾਬੂ ਸਿੰਘ ਰੈਹਲ ਵਲੋਂ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਬਾਖ਼ੂਬੀ ਨਿਭਾਈ | ਅੰਤ ਵਿਚ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ |