ਪਟਿਆਲਾ, 12 ਮਈ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਪਾਰਟੀ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਆਗਿਆ ਅਨੁਸਾਰ ਤੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਦਿਸ਼ਾ-ਨਿਰਦੇਸ਼ 'ਤੇ ਪਾਰਟੀ ਨੂੰ ਪਟਿਆਲਾ ਸਹਿਰ ਵਿਚ ਬੂਥ ਪੱਧਰ ਤੱਕ ਮਜ਼ਬੂਤ ਕਰਨ ਦੇ ਮੰਤਵ ਨਾਲ ਮਿਹਨਤੀ ਟਕਸਾਲੀ ਆਗੂਆਂ ਨੂੰ ਮਾਣ ਸਤਿਕਾਰ ਤੇ ਨਵੇਂ ਚਿਹਰੇ ਨੂੰ ਅੱਗੇ ਲਿਆਉਣ ਲਈ ਪਟਿਆਲਾ ਸ਼ਹਿਰੀ ਦੀ ਜਥੇਬੰਦੀ ਦੀ ਪਹਿਲੀ ਲਿਸਟ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਜਾਰੀ ਕੀਤੀ | ਇਸ ਵਿਚ 6 ਸਰਕਲ ਪ੍ਰਧਾਨ ਜਿਨ੍ਹਾਂ 'ਚ ਪ੍ਰੀਤਮ ਸਿੰਘ ਸਰਕਲ ਪ੍ਰਧਾਨ ਬਿਸਨ ਨਗਰ, ਲਖਵਿੰਦਰ ਸਿੰਘ ਚੀਮਾ ਸਰਕਲ ਪ੍ਰਧਾਨ ਤਫੱਜਲਪੁਰਾ, ਗੁਰਚਰਨ ਸਿੰਘ ਅੰਟਾਲ ਸਰਕਲ ਪ੍ਰਧਾਨ ਅਰਬਨ ਅਸਟੇਟ, ਜਗਦੀਸ ਮਿੱਤਲ ਸਰਕਲ ਪ੍ਰਧਾਨ ਐਨ.ਆਈ.ਐੱਸ ਚੌਂਕ-ਮਹਿੰਦਰਾ ਕਾਲਜ, ਹਰਪ੍ਰੀਤ ਸਿੰਘ ਸਰਕਲ ਪ੍ਰਧਾਨ ਬਹੇੜਾ ਰੋਡ, ਮਨਸਿਮਰ ਸਿੰਘ ਸਰਕਲ ਪ੍ਰਧਾਨ ਰਾਘੋ ਮਾਜਰਾ ਨਿਯੁਕਤ ਕੀਤੇ ਗਏ ਹਨ | ਇਸ ਤੋਂ ਇਲਾਵਾ ਮਹਿੰਦਰਪਾਲ ਸਿੰਘ ਸੋਢੀ, ਇੰਜ. ਗੁਰਵਿੰਦਰ ਸਿੰਘ ਸ਼ਕਤੀਮਾਨ, ਜਸਵਿੰਦਰ ਸਿੰਘ ਚੀਮਾ, ਇੰਜ. ਜੀ.ਪੀ ਸਿੰਘ ਨੂੰ ਸਲਾਹਕਾਰ (ਐਡਵਾਈਜ਼ਰ), ਸਕੱਤਰ ਜਨਰਲ ਲਈ ਸਤਿੰਦਰ ਸਿੰਘ ਸ਼ੱਕੂ ਗਰੋਵਰ ਨੂੰ ਅਤੇ ਸੀਨੀਅਰ ਮੀਤ ਪ੍ਰਧਾਨ ਲਈ ਡਾ. ਜਤਿੰਦਰਪਾਲ ਸਿੰਘ ਭੋਪਾਲ, ਜਸਪ੍ਰੀਤ ਸਿੰਘ, ਚੰਦਰਭਾਨ ਗਾਬਾ ਨੂੰ ਨਿਯੁਕਤ ਕੀਤਾ ਗਿਆ | ਇਸ ਤਰ੍ਹਾਂ ਜਨਰਲ ਸਕੱਤਰ ਲਈ ਐਡਵੋਕੇਟ ਮਹਿਕਪ੍ਰੀਤ ਸਿੰਘ ਸਾਹਨੀ, ਅਮਨਦੀਪ ਸਿੰਘ, ਰਸ਼ਪਾਲ ਸਿੰਘ, ਵਰਿੰਦਰ ਸਰਮਾ, ਗੁਰਜੀਤ ਸਿੰਘ ਚੋਪੜਾ, ਜਸ਼ਨਜੋਤ ਸਿੰਘ ਚੱਢਾ ਅਤੇ ਮੀਤ ਪ੍ਰਧਾਨ ਲਈ ਸ਼ਮਸ਼ੇਰ ਸਿੰਘ, ਨਵਦੀਪ ਸਿੰਘ ਬਬਲੂ, ਜਸਪਾਲ ਸਿੰਘ, ਗੁਰਜੀਤ ਸਿੰਘ ਛਾਬੜਾ, ਹਰਦਿਆਲ ਸਿੰਘ, ਏਕਮਮੀਤ ਸਿੰਘ ਚੱਢਾ, ਰਮਾਨੰਦ ਮੱਕੜ | ਜਥੇਬੰਧਕ ਸਕੱਤਰ ਲਈ ਗੁਰਪਾਲਇੰਦਰ ਸਿੰਘ, ਤੇਜਿੰਦਰ ਸਿੰਘ ਸੇਠੀ, ਮੁਕੇਸ਼ ਕੁਮਾਰ, ਗੁਰਮੀਤ ਸਿੰਘ, ਧਰਮਿੰਦਰ ਸਿੰਘ, ਹਰਦੀਪ ਸਿੰਘ, ਸੁਖਦੇਵ ਸਿੰਘ ਨੂੰ ਨਿਯੁਕਤ ਕੀਤਾ ਗਿਆ | ਜਥੇਦਾਰ ਵਿੰਦਾ ਨੇ ਚੁਣੀ ਜਥੇਬੰਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਲਦੀ ਹੀ ਦੂਜੀ ਲਿਸਟ ਜਾਰੀ ਕੀਤੀ ਜਾਵੇਗੀ | ਜਿਸ ਵਿਚ ਬਾਕੀ ਰਹਿੰਦੇ ਸਰਕਲ ਪ੍ਰਧਾਨਾ, ਵਰਕਿੰਗ ਕਮੇਟੀ ਮੈਂਬਰਾਂ, ਹੋਰ ਅਹੁਦੇਦਾਰ ਤੇ ਵਾਰਡ ਪ੍ਰਧਾਨਾਂ ਦਾ ਐਲਾਨ ਕੀਤਾ ਜਾਵੇਗਾ | ਜਿਸ ਵਿਚ ਮਿਹਨਤੀ ਤੇ ਟਕਸਾਲੀ ਆਗੂਆਂ ਨੂੰ ਸਤਿਕਾਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਟਿਆਲਾ ਸਹਿਰ ਦੇ ਹਰ ਇਲਾਕੇ ਤੋਂ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਵੱਡੀ ਗਿਣਤੀ 'ਚ ਲੋਕ ਸਾਡੇ ਨਾਲ ਜੁੜ ਰਹੇ ਹਨ |