05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਰਸਾਲਿਆਂ ਦਾ ਪ੍ਰਕਾਸ਼ਨ ਨਿਯਮਤ ਰੂਪ 'ਚ ਸ਼ੁਰੂ

Ad Position 21
No active advertisement
ਅਜੀਤ ਡੈਸਕ 14-05-2026
ਪਟਿਆਲਾ, 13 ਮਈ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਰਸਾਲੇ 'ਜਨ ਸਾਹਿਤ' ਅਤੇ 'ਪੰਜਾਬੀ ਦੁਨੀਆ' ਦਾ ਪ੍ਰਕਾਸ਼ਨ ਫਿਰ ਤੋਂ ਨਿਯਮਤ ਰੂਪ ਵਿਚ ਸ਼ੁਰੂ ਹੋ ਗਿਆ ਹੈ | ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਅਰਸੇ ਤੋਂ ਉਕਤ ਰਸਾਲੇ ਵੱਖ-ਵੱਖ ਕਾਰਨਾਂ ਕਰਕੇ, ਸਮੇਂ ਸਿਰ ਛਪ ਨਹੀਂ ਰਹੇ ਸਨ | ਵਿਭਾਗ ਦੀ ਟੀਮ ਵਲੋਂ ਕੀਤੇ ਗਏ ਉਪਰਾਲਿਆਂ ਸਦਕਾ ਹੁਣ ਇਹ ਰਸਾਲੇ ਸਮੇਂ ਸਿਰ ਅਤੇ ਨਿਯਮਤ ਰੂਪ ਵਿਚ ਛਪਣੇ ਸ਼ੁਰੂ ਹੋ ਗਏ ਹਨ | ਪਿਛਲੇ ਸਮੇਂ ਦੇ ਬਕਾਇਆ ਪਏ ਰਸਾਲਿਆਂ ਦੇ ਜ਼ਿਆਦਾਤਰ ਅੰਕ ਛਪ ਕੇ ਵਿਭਾਗ 'ਚ ਪੁੱਜ ਗਏ ਹਨ ਜੋ ਜਲਦੀ ਹੀ ਪਾਠਕਾਂ ਕੋਲ ਪੁੱਜ ਜਾਣਗੇ | ਉਨ੍ਹਾਂ ਦੱਸਿਆ ਕਿ ਪਹਿਲਾ ਇਹ ਰਸਾਲੇ ਪੰਜਾਬ ਸਰਕਾਰ ਦੇ ਪਿ੍ੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੁਆਰਾ ਛਾਪੇ ਜਾਂਦੇ ਸਨ, ਵਿਭਾਗਾਂ ਦੇ ਆਪਸੀ ਤਾਲਮੇਲ ਜਾਂ ਵਿੱਤੀ ਸਾਧਨਾਂ ਦੀ ਘਾਟ ਕਰਕੇ ਜਾਂ ਹੋਰ ਕਾਰਨਾਂ ਕਰਕੇ ਇਨ੍ਹਾਂ ਦੀ ਛਪਾਈ 'ਚ ਦੇਰੀ ਹੋ ਜਾਂਦੀ ਸੀ | ਹੁਣ ਭਾਸ਼ਾ ਵਿਭਾਗ ਨੇ ਇਨ੍ਹਾਂ ਦੀ ਛਪਾਈ ਦਾ ਕਾਰਜ ਆਪਣੇ ਹੱਥਾਂ 'ਚ ਲੈ ਲਿਆ ਹੈ | ਜਿਸ ਕਾਰਨ ਇਨ੍ਹਾਂ ਦੀ ਨਿਯਮਤ ਤੇ ਸਮੇਂ ਸਿਰ ਛਪਾਈ ਹੋਣੀ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਵਿਭਾਗੀ ਰਸਾਲਿਆਂ ਦੀ ਸਮਗਰੀ ਵਿਚ ਵੀ ਕੁੱਝ ਬਦਲਾਅ ਲਿਆਂਦੇ ਗਏ ਹਨ | ਦਾਨਿਸ਼ਵਰ ਸ਼ਖ਼ਸੀਅਤਾਂ ਬਾਰੇ ਵਿਸ਼ੇਸ਼ ਅੰਕਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ | ਵਿਭਾਗ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਕਰਵਾਏ ਜਾਂਦੇ ਸੈਮੀਨਾਰਾਂ, ਗੋਸ਼ਟੀਆਂ ਤੇ ਵਿਸ਼ੇਸ਼ ਭਾਸ਼ਣਾਂ ਦੌਰਾਨ ਪੜ੍ਹੇ ਜਾਣ ਵਾਲੇ ਪਰਚਿਆਂ 'ਤੇ ਆਧਾਰਤ ਵੀ ਰਸਾਲਿਆਂ ਦੇ ਵਿਸ਼ੇਸ਼ ਅੰਕ ਛਾਪਣੇ ਸ਼ੁਰੂ ਕੀਤੇ ਹਨ | ਜਿਸ ਨਾਲ ਇਨ੍ਹਾਂ ਦੀ ਗੁਣਵੱਤਾ ਅਤੇ ਪਾਠਕਾਂ ਦਾ ਦਾਇਰਾ ਵਧੇਗਾ | ਉਨ੍ਹਾਂ ਦੱਸਿਆ ਕਿ ਤਾਜ਼ਾ ਪ੍ਰਕਾਸ਼ਿਤ ਹੋਏ ਵਿਸ਼ੇਸ਼ ਅੰਕਾਂ 'ਚ ਸ਼ਹੀਦ ਭਗਤ ਸਿੰਘ, ਡਾ. ਜਗਤਾਰ ਤੇ ਡਾ. ਹਰਿਭਜਨ ਸਿੰਘ ਵਿਸ਼ੇਸ਼ ਅੰਕ ਸ਼ਾਮਲ ਹਨ | ਜਲਦੀ ਹੀ ਇਨ੍ਹਾਂ ਰਸਾਲਿਆਂ ਦੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਤੇ ਡਾ. ਗੁਰਮੇਲ ਕੌਰ ਜੋਸ਼ੀ ਵਿਸ਼ੇਸ਼ ਅੰਕ ਵੀ ਪਾਠਕਾਂ ਦੇ ਹੱਥਾਂ 'ਚ ਹੋਣਗੇ | ਇਨ੍ਹਾਂ ਰਸਾਲਿਆਂ ਦੇ ਸੰਪਾਦਕ ਡਾ. ਸੰਤੋਖ ਸਿੰਘ ਸੁੱਖੀ ਨੇ ਦੱਸਿਆ ਕਿ 'ਜਨ ਸਾਹਿਤ' ਰਸਾਲੇ ਵਿਚ ਸਿਰਜਣਾਤਮਿਕ ਸਾਹਿਤ ਨਾਲ ਸੰਬੰਧਿਤ ਰਚਨਾਵਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਅਤੇ 'ਪੰਜਾਬੀ ਦੁਨੀਆ' ਰਸਾਲੇ ਵਿਚ ਵੱਖ-ਵੱਖ ਵਿਸ਼ਿਆਂ ਤੇ ਸ਼ਖ਼ਸੀਅਤਾਂ ਬਾਰੇ ਖੋਜ ਭਰਪੂਰ ਲੇਖ ਛਾਪੇ ਜਾਂਦੇ ਹਨ | ਉਨ੍ਹਾਂ ਲੇਖਕਾਂ ਤੇ ਖੋਜਾਰਥੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਵੱਧ ਤੋਂ ਵੱਧ ਲਿਖਤਾਂ ਤੇ ਖੋਜ ਪੱਤਰ ਇਨ੍ਹਾਂ ਰਸਾਲਿਆਂ ਲਈ ਭੇਜੇ ਜਾਣ |
Ad Position 22
No active advertisement
ਪਿਛਲੀ ਖ਼ਬਰ ਰੋੜੇਵਾਲ ਦਾ ਵਿਸ਼ਾਲ ਕੁਸ਼ਤੀ ਦੰਗਲ ਸ਼ਾਨੋ ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਅਣਪਛਾਤੇ ਵਿਅਕਤੀਆਂ ਨੇ ਕਾਰ ਖੋਹੀ
Ad Position 24