ਭਾਦਸੋਂ,13 ਮਈ (ਪ੍ਰਦੀਪ ਦੰਦਰਾਲਾ)-ਸੰਤ ਬਾਵਾ ਪੂਰਨ ਦਾਸ ਦੀ 60ਵੀਂ ਬਰਸੀ ਨੂੰ ਸਮਰਪਿਤ ਬਾਬਾ ਗੁਰਚਰਨ ਸਿੰਘ ਗੱਦੀਨਸ਼ੀਨ ਦੀ ਸਰਪ੍ਰਸਤੀ ਵਿਚ ਸਮੂਹ ਇਲਾਕਾ ਤੇ ਨਗਰ ਵਾਸੀਆਂ ਦੇ ਸਹਿਯੋਗ ਵਿਸਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ 'ਚ ਦੋ ਸੌ ਤੋਂ ਢਾਈ ਸੌ ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ | ਪ੍ਰਬੰਧਕਾਂ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਕੁਸਤੀ ਦੰਗਲ ਵਿਚ ਵੱਖ-ਵੱਖ ਝੰਡੀਆਂ ਦੇ ਮੁਕਾਬਲੇ ਕਰਵਾਏ ਗਏ | ਇਕ ਲੱਖ ਰੁਪਏ ਦੀ ਝੰਡੀ ਦਾ ਜ਼ਬਰਦਸਤ ਮੁਕਾਬਲਾ ਤਾਲਿਬ ਬਾਬਾ ਫਲਾਹੀ ਤੇ ਮੋਹਿਤ ਰਾਈਏਵਾਲ ਪਹਿਲਵਾਨਾਂ ਦੇ ਦਰਮਿਆਨ ਹੋਇਆ, ਜਿਸ ਵਿਚ ਤਾਲਿਬ ਬਾਬਾ ਫਲਾਹੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਹਿਤ ਰਾਈਏਵਾਲ ਨੂੰ ਹਰਾ ਕੇ ਇਕ ਲੱਖ ਰੁਪਏ ਦੀ ਝੰਡੀ ਦੀ ਕੁਸ਼ਤੀ ਜਿੱਤ ਕੇ ਆਪਣੇ ਨਾਮ ਕੀਤੀ | ਇਸ ਮੌਕੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਭਾਜਪਾ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੁਸ਼ਤੀ ਦੰਗਲ ਸਾਡੀ ਵਿਰਾਸਤ ਦਾ ਅੰਗ ਹਨ, ਇਸ ਲਈ ਇਸ ਤਰ੍ਹਾਂ ਦੇ ਮੁਕਾਬਲੇ ਪਿੰਡ-ਪਿੰਡ ਹੋਣੇ ਚਾਹੀਦੇ ਹਨ | ਜਿਸ ਨਾਲ ਸਾਡੀ ਨੌਜਵਾਨੀ ਨਸ਼ੇ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚੇਗੀ | ਇਸ ਮੌਕੇ ਲਖਵੀਰ ਸਿੰਘ ਲੌਟ ਸਾ. ਚੇਅਰਮੈਨ, ਬਲਵਿੰਦਰ ਸਿੰਘ ਕੰਗ ਸਰਪੰਚ, ਅਬਜਿੰਦਰ ਸਿੰਘ ਜੋਗੀ ਨਾਨੋਕੀ ਸਿੱਖ ਚਿੰਤਕ ਤੇ ਜ਼ਿਲ੍ਹਾ ਪ੍ਰਧਾਨ ਕਾਦੀਆਂ, ਗੁਰਬਾਜ਼ ਸਿੰਘ ਸੇਖੋਂ ਐਮ.ਡੀ., ਸੁਖਦੀਪ ਸਿੰਘ ਟੋਡਰਮਾਜਰਾ ਮੁਹਾਲੀ, ਗੁਰਮੀਤ ਸਿੰਘ ਕਾਲਾ, ਨੰਬਰਦਾਰ ਜਗਤਾਰ ਸਿੰਘ, ਅਮਰੀਕ ਸਿੰਘ ਸਿਊਨਾ, ਬਿੱਲੂ ਭਲਵਾਨ, ਸਾਹਿਬ ਸਿੰਘ ਸਾਬੀ, ਬਲਜੀਤ ਸਿੰਘ ਪ੍ਰਧਾਨ, ਕਰਮਜੀਤ ਸਿੰਘ ਕਾਕਾ, ਬਲਜੀਤ ਸਿੰਘ ਡਕੌਂਦਾ, ਐਡਵੋਕੇਟ ਜਤਿੰਦਰ ਸਿੰਘ, ਦਰਸ਼ਨ ਸਿੰਘ ਪੰਚ, ਯੁਵਰਾਜ ਸ਼ਰਮਾ, ਜੱਸੀ ਰਾਜਪੁਰਾ, ਗੁਰਤੇਜ ਸਿੰਘ ਸਿੱਧੂਵਾਲ, ਜੱਗੀ ਲੰਗ, ਅਮਰਜੀਤ ਸਿੰਘ ਲੱਖੀ ਸਕਰਾਲੀ, ਦਰਸ਼ਨ ਸਿੰਘ ਧਾਰਨੀ, ਹਰਦੀਪ ਸਿੰਘ ਖੱਟੜਾ, ਜਗਦੀਸ ਸਿੰਘ ਐੱਸ.ਡੀ.ਓ., ਸਰਪੰਚ ਬਰਮਾ ਸਿੰਘ, ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਦਰਸ਼ਕ ਮੌਜੂਦ ਸਨ |