ਪਟਿਆਲਾ, 14 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਪਟਿਆਲਾ ਤੋਂ ਚੰਡੀਗੜ੍ਹ ਵਾਲੀ ਬੱਸ 'ਚ ਬੈਠੀ ਸੀ ਤੇ ਉਸ ਨੂੰ ਧਮਕਾ ਕੇ ਬੱਸ 'ਚ ਅਸ਼ਲੀਲ ਹਰਕਤਾਂ ਕਰਨ ਵਾਲੇ ਇਕ ਲੜਕੇ ਖ਼ਿਲਾਫ਼ ਥਾਣਾ ਸਦਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਪੀੜਤਾਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਬੱਸ 'ਚ ਚੰਡੀਗੜ੍ਹ ਨੂੰ ਜਾ ਰਹੀ ਸੀ ਤਾਂ ਯੂਨੀਵਰਸਿਟੀ ਲਾਗੇ ਤੋਂ ਇਕ ਲੜਕਾ ਬੱਸ 'ਚ ਚੜਿ੍ਹਆ ਤੇ ਪਿਛਲੀ ਸੀਟ 'ਤੇ ਬੈਠ ਕੇ ਉਸ ਨੂੰ ਧਮਕਾ ਕੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ | ਬਾਅਦ 'ਚ ਉਹ ਬਹਾਦਰਗੜ੍ਹ ਬੱਸ ਅੱਡੇ 'ਤੇ ਉਤਰ ਗਈ | ਇਸ ਸੰਬੰਧੀ ਲੜਕੀ ਵਲੋਂ ਥਾਣਾ ਚੰਡੀਗੜ੍ਹ ਨਾਰਥ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਤੇ ਬਾਅਦ 'ਚ ਜ਼ੀਰੋ ਐਫ.ਆਈ.ਆਰ. (ਔਰਤਾਂ ਦੇ ਮਾਮਲਿਆਂ ਸੰਬੰਧੀ ਦੇਸ਼ ਦੇ ਕਿਸੇ ਵੀ ਥਾਣੇ 'ਚ ਸ਼ਿਕਾਇਤ ਕਰ ਸਕਦੀ ਹੈ ਅਤੇ ਮੁਲਜ਼ਮ ਨਾਲ ਸੰਬੰਧਿਤ ਥਾਣੇ 'ਚ ਉਹ ਕੇਸ ਭੇਜ ਦਿੱਤਾ ਜਾਂਦਾ ਹੈ) ਦੇ ਤਹਿਤ ਇਹ ਕੇਸ ਪਟਿਆਲਾ ਦੇ ਸਦਰ ਥਾਣੇ 'ਚ ਦਰਜ ਕੀਤਾ ਗਿਆ |