10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨੀਲਮ ਹਸਪਤਾਲ ਨੇ ਕਿਡਨੀ ਟਰਾਂਸਪਲਾਂਟ ਖੇਤਰ 'ਚ ਰਚਿਆ ਨਵਾਂ ਇਤਿਹਾਸ

Ad Position 21
No active advertisement
ਅਜੀਤ ਡੈਸਕ 15-05-2026
ਰਾਜਪੁਰਾ, 14 ਮਈ (ਜੀ.ਪੀ. ਸਿੰਘ)-ਸਥਾਨਕ ਨੀਲਮ ਹਸਪਤਾਲ ਨੇ ਰੀਨਲ ਕੇਅਰ ਦੇ ਖੇਤਰ ਵਿਚ ਨਵਾਂ ਮਾਪਦੰਡ ਸਥਾਪਿਤ ਕਰਦਿਆਂ 100 ਕਿਡਨੀ ਟਰਾਂਸਪਲਾਂਟ 100 ਫ਼ੀਸਦੀ ਸਫਲਤਾ ਦਰ ਅਤੇ ਘੱਟ ਤੋਂ ਘੱਟ ਪੋਸਟ-ਆਪਰੇਟਿਵ ਜਟਿਲਤਾਵਾਂ ਨਾਲ ਸਫਲਤਾਪੂਰਵਕ ਪੂਰੇ ਕੀਤੇ ਹਨ | ਇਸ ਇਤਿਹਾਸਕ ਪ੍ਰਾਪਤੀ 'ਤੇ ਇਕ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕਾ ਨੀਨਾ ਮਿੱਤਲ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਉਨ੍ਹਾਂ ਪੂਰੀ ਮੈਡੀਕਲ ਟੀਮ ਨੂੰ ਵਧਾਈ ਦਿੱਤੀ ਅਤੇ ਰਾਜਪੁਰਾ ਵਿਚ ਵਿਸ਼ਵ-ਪੱਧਰੀ ਟਰਾਂਸਪਲਾਂਟ ਸਹੂਲਤਾਂ ਉਪਲਬਧ ਕਰਵਾਉਣ ਲਈ ਹਸਪਤਾਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੰਗ ਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੀ ਹਸਪਤਾਲ ਦੀ ਭੂਮਿਕਾ ਨੂੰ ਸਰਾਹਿਆ | ਉਨ੍ਹਾਂ ਨੇ ਕਿਹਾ ਕਿ ਰਾਜਪੁਰਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਨੀਲਮ ਹਸਪਤਾਲ ਅਤੇ ਡਾ. ਨਿਤਿਨ ਗੁਪਤਾ ਦੀ ਟੀਮ ਨੇ 100 ਪਰਿਵਾਰਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ | ਪੰਜਾਬ ਵਿਚ ਸਭ ਤੋਂ ਤੇਜ਼ 100 ਕਿਡਨੀ ਟਰਾਂਸਪਲਾਂਟ ਸਫਲਤਾਪੂਰਵਕ ਪੂਰੇ ਕਰਨ ਦੇ ਮੌਕੇ 'ਤੇ ਡਾਕਟਰ ਨਿਤਿਨ ਗੁਪਤਾ ਨੇ ਕਿਹਾ ਕਿ ਅਸੀਂ ਇਹ ਵਿਸ਼ੇਸ਼ ਉਪਲਬਧੀ ਸਖ਼ਤ ਕਲੀਨੀਕਲ ਕੇਅਰ ਪ੍ਰੋਟੋਕੋਲ, ਆਧੁਨਿਕ ਸਰਜੀਕਲ ਤਕਨੀਕਾਂ ਅਤੇ ਵਿਸਤਿ੍ਤ ਪੋਸਟ-ਟ੍ਰਾਂਸਪਲਾਂਟ ਪ੍ਰਬੰਧਨ ਰਾਹੀਂ ਹਾਸਲ ਕੀਤੀ ਹੈ | ਡਾ. ਨਿਤਿਨ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਐੱਮ.ਐੱਮ.ਐੱਸ.ਵਾਈ. ਸਕੀਮ ਦੇ ਅਧੀਨ ਟਰਾਂਸਪਲਾਂਟ ਸਰਜਰੀ ਨੂੰ ਸ਼ਾਮਲ ਕੀਤਾ | ਇਸ ਯੋਜਨਾ ਦੇ ਤਹਿਤ ਕਈ ਮਰੀਜ਼ ਐੱਮ.ਐੱਮ.ਐੱਸ.ਵਾਈ. ਕਾਰਡ ਰਾਹੀਂ ਮੁਫ਼ਤ ਇਲਾਜ ਦਾ ਲਾਭ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਹਸਪਤਾਲ ਲੋਕਾਂ ਦੇ ਵਿਸ਼ਵਾਸ ਅਤੇ ਮਿਲੇ ਮੌਕਿਆਂ ਲਈ ਆਭਾਰੀ ਹੈ ਅਤੇ ਭਵਿੱਖ ਵਿਚ ਵੀ ਮਰੀਜ਼ਾਂ ਨੂੰ ਸਭ ਤੋਂ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ ਦੜਾ-ਸੱਟਾ ਲਗਾਉਂਦਾ ਨਕਦੀ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਲੜਕੀ ਨਾਲ ਬੱਸ 'ਚ ਅਸ਼ਲੀਲ ਹਰਕਤਾਂ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
Ad Position 24