09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੰਜਾਬੀ ਯੂਨੀਵਰਸਿਟੀ ਵਿਖੇ ਜਨਗਣਨਾ 2027 ਦੇ ਕਾਰਜਾਂ ਅਤੇ ਸਵੈ-ਗਣਨਾ ਮੁਹਿੰਮ ਦੀ ਹੋਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 15-05-2026
ਪਟਿਆਲਾ, 14 ਮਈ ( ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਯੂਨੀਵਰਸਿਟੀ ਕੈਂਪਸ ਵਿਖੇ ਜਨਗਣਨਾ 2027 ਦੇ ਕਾਰਜਾਂ ਅਤੇ ਸਵੈ-ਗਣਨਾ ਮੁਹਿੰਮ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ | ਡਾ. ਜਗਦੀਪ ਸਿੰਘ ਨੇ ਡਿਜੀਟਲ ਸਵੈ-ਗਣਨਾ ਵਿਧੀ ਰਾਹੀਂ ਆਪਣੇ ਨਿੱਜੀ ਵੇਰਵੇ ਕਰ ਪੋਰਟਲ 'ਤੇ ਦਾਇਰ ਕਰ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ | ਉਨ੍ਹਾਂ ਕਿਹਾ ਕਿ ਜਨਗਣਨਾ ਸਿਰਫ ਆਬਾਦੀ ਦੀ ਗਿਣਤੀ ਨਹੀਂ ਹੁੰਦੀ, ਸਗੋਂ ਦੇਸ ਦੀਆਂ ਵਿਕਾਸ ਨੀਤੀਆਂ ਦੀ ਬੁਨਿਆਦ ਹੁੰਦੀ ਹੈ | ਪਹਿਲੀ ਵਾਰੀ ਡਿਜੀਟਲ ਤਕਨਾਲੋਜੀ ਨੂੰ ਸਵੈ-ਗਣਨਾ ਰਾਹੀਂ ਸ਼ਾਮਲ ਕਰਨ ਨਾਲ ਹਰ ਨਾਗਰਿਕ ਨੂੰ ਆਪਣੇ ਘਰ ਬੈਠੇ ਇਸ ਰਾਸ਼ਟਰੀ ਅਭਿਆਸ ਵਿਚ ਹਿੱਸਾ ਲੈਣ ਦੀ ਸ਼ਕਤੀ ਮਿਲੀ ਹੈ | ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਉਦਮ ਦੀ ਸਫਲਤਾ ਨੂੰ ਯਕੀਨੀ ਬਣਾਉਣਾ ਸਾਡਾ ਸਾਂਝਾ ਫ਼ਰਜ਼ ਹੈ | ਪੰਜਾਬੀ ਯੂਨੀਵਰਸਿਟੀ ਦੇ ਸੈਸ਼ਨ 2027 ਲਈ ਸਿਵਲ ਸਪੈਸ਼ਲ ਚਾਰਜ ਅਫ਼ਸਰ ਇੰਜ. ਮਨਪ੍ਰੀਤ ਸਿੰਘ ਬੂਢੈਲ ਨੇ ਡਾ. ਜਗਦੀਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੂਰ-ਅੰਦੇਸ਼ੀ ਮਾਰਗਦਰਸ਼ਨ ਹੇਠ 13 ਗਿਣਤੀਕਾਰਾਂ ਅਤੇ ਇਕ ਸੁਪਰਵਾਈਜ਼ਰ ਦੀ ਸਮਰਪਿਤ ਟੀਮ ਘਰ ਸੂਚੀਕਰਨ ਕਾਰਜ (ਐੱਚ.ਐੱਲ.ਓ.) ਅਤੇ ਜਨਗਣਨਾ 2027 ਨੂੰ ਪੂਰੀ ਸ਼ੁੱਧਤਾ ਅਤੇ ਵਚਨਬੱਧਤਾ ਨਾਲ ਅੰਜਾਮ ਦੇਣ ਲਈ ਤਿਆਰ ਹੈ | ਇਸ ਮੌਕੇ ਇੰਜ. ਹਰਮਿੰਦਰ ਪਾਲ ਸਿੰਘ ਸੈਣੀ (ਸਿਸਟਮ ਐਡਮਿਨਿਸਟਰੇਟਰ), ਲਖਵਿੰਦਰ ਸਿੰਘ (ਸੁਪਰਵਾਈਜ਼ਰ), ਰਮਨਜੀਤ ਕੌਰ, ਦੀਪਕ, ਕੁਲਜੀਤ ਸਿੰਘ, ਰਾਜ ਕੁਮਾਰ, ਰਿਤੂ ਚੋਪੜਾ (ਗਿਣਤੀਕਾਰ) ਅਤੇ ਮਲਕੀਤ ਕੌਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਡੀ.ਐੱਸ.ਪੀ. ਬਰਾੜ ਅਗਲੀ ਖ਼ਬਰ ਬੀ.ਬੀ.ਕੇ. ਡੀ.ਏ.ਵੀ. ਕਾਲਜ ਦੀਆਂ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਕੈਂਪ 'ਚ ਲਿਆ ਹਿੱਸਾ <br/>
Ad Position 24