09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮੈਡੀਕਲ ਵਿਸ਼ੇ 'ਚ ਪਟਿਆਲਾ ਜ਼ਿਲੇ੍ਹ ਦੀ ਟਾਪਰ ਬਣੀ ਅਕਾਲ ਅਕੈਡਮੀ ਰੀਠਖੇੜੀ ਦੀ ਵਿਦਿਆਰਥਣ ਜਸ਼ਨਦੀਪ ਕੌਰ

Ad Position 21
No active advertisement
ਅਜੀਤ ਡੈਸਕ 15-05-2026
ਜਲੰਧਰ, 14 ਮਈ (ਅ. ਬ.)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਰੀਠਖੇੜੀ ਦਾ ਸੈਸ਼ਨ 2025-26 ਲਈ ਬਾਰਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਅਕੈਡਮੀ ਦੇ ਕੁੱਲ 138 ਵਿਦਿਆਰਥੀਆਂ ਨੇ ਬਾਰਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ | ਮੈਡੀਕਲ ਸਟ੍ਰੀਮ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ 98.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਟਿਆਲਾ ਜ਼ਿਲੇ੍ਹ ਵਿੱਚ ਟਾਪਰ ਬਣਨ ਦਾ ਮਾਣ ਹਾਸਲ ਕੀਤਾ | ਉਸ ਨੇ ਇੰਗਲਿਸ਼, ਕੈਮਿਸਟਰੀ ਅਤੇ ਬਾਇਓਲੋਜੀ ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਉਪਲਬਧੀ ਦਰਜ ਕੀਤੀ | ਜਸ਼ਨਦੀਪ ਕੌਰ ਟਰੱਸਟ ਵੱਲੋਂ ਚਲਾਈ ਜਾ ਰਹੀ ਮਾਤਾ ਭੋਲੀ ਸਕੀਮ ਅਧੀਨ ਮੁਫ਼ਤ ਵਿਦਿਆ ਹਾਸਿਲ ਕਰ ਰਹੀ ਹੈ | ਕਾਮਰਸ ਸਟ੍ਰੀਮ ਵਿੱਚ ਦਰਸਪਰੀਤ ਸਿੰਘ ਨੇ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੀ ਸਟ੍ਰੀਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰਾਂ ਆਰਟਸ ਸਟ੍ਰੀਮ ਦੀ ਵਿਦਿਆਰਥਣ ਨਰਿੰਦਰ ਕੌਰ ਨੇ 96.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਉਸ ਨੇ ਪੰਜਾਬੀ ਵਿਸ਼ੇ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਅਕੈਡਮੀ ਦਾ ਨਾਮ ਮਾਣ ਨਾਲ ਰੌਸ਼ਨ ਕੀਤਾ | ਕੁੱਲ 138 ਵਿਦਿਆਰਥੀਆਂ ਵਿੱਚੋਂ 23 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ ਸਾਰੇ ਹੀ ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ |
ਅਕੈਡਮੀ ਦੀ ਪਿ੍ੰਸੀਪਲ ਸ੍ਰੀਮਤੀ ਸ਼ਮਿੰਦਰਪਾਲ ਕੌਰ ਨੇ ਇਸ ਉਤਕਿ੍ਸ਼ਟ ਨਤੀਜੇ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ | ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜਸ਼ਨਦੀਪ ਕੌਰ ਨੇ ਦਸਵੀ (ਸੀ.ਬੀ.ਐਸ.ਈ.) ਜਮਾਤ ਵਿੱਚੋਂ ਵੀ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ | ਓਨਾ ਕਿਹਾ ਕਿ ਸੰਸਥਾ ਹਮੇਸ਼ਾ ਹੀ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਐਜੂਕੇਟ ਟੂ ਸੇਵ ਰਾਹੀਂ ਉੱਚ-ਵਿੱਦਿਆ ਦੇਣ ਦਾ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ | ਇਸ ਗੱਲ ਨੂੰ ਅਸੀਂ ਸਹੀ ਸਾਬਿਤ ਕਹਿ ਸਕਦੇ ਹਾਂ ਕਿ ਪਦਮ ਸ਼੍ਰੀ, ਸ਼੍ਰੋਮਣੀ ਪੰਥ ਰਤਨ, ਵਿੱਦਿਆ ਮਾਰਤੰਡ ਸੰਤ ਬਾਬਾ ਇਕਬਾਲ ਸਿੰਘ ਜੀ ਵੱਲੋਂ ਅਕੈਡਮੀਆਂ ਦਾ ਲਗਾਇਆ ਵਿੱਦਿਆ ਲਈ ਬੂਟਾ ਦਿਨੋ ਦਿਨ ਫੈਲ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਦੇ ਬਿਆਨ ਨੂੰ ਲੈ ਕੇ ਰਾਜਨੀਤਕ ਗਲਿਆਰਿਆਂ 'ਚ ਮਚੀ ਹਲਚਲ ਅਗਲੀ ਖ਼ਬਰ ਬੀ. ਬੀ. ਐਮ.ਬੀ. 'ਚ ਪੰਜਾਬ ਦੀ ਹਿੱਸੇਦਾਰੀ ਬਹਾਲ ਕਰਨ ਲਈ ਗਵਰਨਰ ਹਾਊਸ ਵੱਲ ਮਾਰਚ ਅੱਜ-ਬੀ.ਕੇ.ਯੂ. ਸ਼ਾਦੀਪੁਰ
Ad Position 24