09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਰਕਾਰੀ ਮਹਿੰਦਰ ਗੰਜ ਸਕੁੂਲ ਦੀਆਂ ਧੀਆਂ ਨੇ ਗੱਡੇ ਸਫਲਤਾ ਦੇ ਝੰਡੇ

Ad Position 21
No active advertisement
ਅਜੀਤ ਡੈਸਕ 15-05-2026
ਰਾਜਪੁਰਾ, 14 ਮਈ (ਰਣਜੀਤ ਸਿੰਘ)-ਇਥੋਂ ਦੇ ਸਕੁੂਲ ਆਫ ਐਮੀਨੈਂਸ ਸਰਕਾਰੀ ਮਹਿੰਦਰ ਗੰਜ ਦੀ ਵਿਦਿਆਰਥਣ ਨੇ ਪੂਰੇ ਪੰਜਾਬ ਵਿਚੋਂ 14ਵਾਂ ਰੈਂਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸਰਕਾਰੀ ਸਕੂਲ ਦੀਆਂ ਧੀਆਂ ਨੇ ਸਿੱਖਿਆ ਤੇ ਆਸਮਾਨ ਵਿਚ ਉਚੀਆਂ ਉਡਾਰੀਆਂ ਭਰਕੇ ਜਿਥੇ ਚਾਹ ਉਥੇ ਰਾਹ 'ਤੇ ਮੋਹਰ ਲਾਈ ਹੈ | ਪੰਜਾਬ ਦੀਆਂ ਧੀਆਂ ਨੇ ਇਹ ਸੁਨੇਹਾ ਦਿਤਾ ਹੈ ਕਿ ਜੇਕਰ ਮੌਕਾ ਮਿਲੇ ਤਾਂ ਉਹ ਆਸਮਾਨ ਵੀ ਛੂਹ ਸਕਦੀਆਂ ਹਨ | ਸਕੂਲ ਵਲੋਂ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਪੂਨਮ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ | ਸਕੂਲ ਦੀ ਵਿਦਿਆਰਥਣ ਕਰਮਜੀਤ ਕੌਰ ਨੇ ਕਾਮਰਸ ਸਟਰੀਮ ਵਿਚ ਪੂਰੇ ਪੰਜਾਬ ਵਿਚੋਂ 14ਵਾਂ ਰੈਂਕ ਹਾਸਲ ਕਰਕੇ ਸਕੂਲ ਦਾ ਨਾਮ ਧਰੁੂ ਤਾਰੇ ਵਾਂਗ ਚਮਕਣ ਲਾ ਦਿੱਤਾ ਹੈ | ਅੱਜ ਸਕੂਲ ਵਿਚ ਸਮੁੂੰਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਮਾਣਮੱਤੀ ਪ੍ਰਾਪਤੀ ਦਾ ਜਸ਼ਨ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਮਨਾਇਆ ਗਿਆ | ਸਕੂਲ ਵਿਚ ਲੱਡੇ ਅਤੇ ਮਿਠਾਈਆਂ ਵੰਡ ਕੇ ਵਿਆਹ ਵਰਗਾ ਮਾਹੌਲ ਸਿਰਜ ਦਿੱਤਾ | ਉਨ੍ਹਾਂ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਲੜਕੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਮੰਜਿਲਾਂ ਦੂਰ ਨਹੀਂ ਹੁੰਦੀਆਂ | ਉਨ੍ਹਾਂ ਨੇ ਦੱਸਿਆ ਕਿ ਐਤਕੀ ਮੱਲਾਂ ਮਾਰਨ ਵਾਲੀਆਂ ਜਿਆਦਾਤਰ ਲੜਕੀਆਂ ਸਨ | ਸਕੂਲ ਵਲੋਂ ਬੱਚਿਆਂ ਅਤੇ ਉਨ©ਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਧੀਆਂ ਨੇ ਸਿਖਿਆ ਦੇ ਆਸਮਾਨ ਵਿਚ ਉਚੀਆਂ ਉਡਾਰੀਆਂ ਭਰੀਆਂ ਹਨ | ਅੱਜ ਲੜਕੀਆਂ ਦੀ ਸਾਲ ਭਰ ਦੀ ਮਿਹਨਤ ਨੂੰ ਬੂਰ ਪਿਆ ਹੈ | ਸਕੂਲ ਦੀਆਂ ਵਿਦਿਆਰਥਾਂ ਕਰਮਜੀਤ ਕੌਰ, ਅਲੀਸ਼ਾ, ਕੀਰਤੀ, ਮਨਪੀ੍ਰਤ ਕੌਰ, ਦਿਵਿਆ ਕੌਰ, ਰੰਜੂ ਸ਼ਰਮਾ, ਨੂਰਇਸ਼ਾ, ਪਿ੍ਅੰਕਾ, ਅਮਨਪ੍ਰੀਤ ਕੌਰ, ਗੁਰਕੀਤਰ ਕੌਰ, ਹਰਸਿਮਰਨ ਕੌਰ, ਅਤੇ ਹੋਰਨਾਂ ਨੇ ਸਫਲਤਾ ਦੀ ਨਵੀ ਇਬਾਰਤ ਲਿਖੀ ਹੇੈ | ਉਨ੍ਹਾਂ ਨੇ ਦੱਸਿਆ ਕਿ ਸਧਾਰਨ ਘਰਾਂ ਦੀਆਂ ਹੋਣਹਾਰ ਧੀਆਂ ਨੇ ਸਿਖਿਆ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ | ਇਸ ਮੌਕੇ 'ਤੇ ਹੋਰਨਾ ਸਮੇਤ ਗੁਰਪਿਆਰ ਸਿੰਘ, ਡਾ. ਨੀਰਜ ਸ਼ਰਮਾ ਡਾ. ਜੱਜ ਸਿੰਘ, ਰੇਨੂੂੰ ਬਾਲਾ, ਡਾ. ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ, ਪਾਰੁਲ, ਅਮਿਤਾ ਰਾਣੀ, ਕਿਰਨ ਦੇਵੀ, ਸੀਮਾ ਆਰੀਆ, ਸਮਰਿੱਧੀ ਖੁੱਲਰ, ਰੇਖਾ ਸ਼ਰਮਾ, ਸੋਨੀਆਂ ਕੁਮਾਰ, ਨਵਨੀਤ ਕੌਰ ਅਤੇ ਹੋਰ ਸਟਾਫ ਮੈਬਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ 'ਦ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਨਤੀਜਿਆਂ 'ਚ ਸਫ਼ਲਤਾ ਦੇ ਝੰਡੇ ਗੱਡੇ ਅਗਲੀ ਖ਼ਬਰ ਕੌਂਸਲ ਬਨੂੜ ਦੀ ਚੋਣ ਲਈ ਦੂਜੇ ਦਿਨ ਵੀ ਨਹੀਂ ਹੋਈ ਕੋਈ ਨਾਮਜ਼ਦਗੀ
Ad Position 24