25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਗਵੰਤ ਮਾਨ, ਰੱਖੜਾ ਵਿਲਾ 'ਚ ਕਰਵਾਉਣਗੇ ਸ਼ਮੂਲੀਅਤ ਸੁਰਜੀਤ ਸਿੰਘ ਰੱਖੜਾ 'ਆਪ' 'ਚ ਅੱਜ ਹੋਣਗੇ ਸ਼ਾਮਿਲ

Ad Position 21
No active advertisement
ਸੁਰਜੀਤ ਸਿੰਘ ਰੱਖੜਾ <br/> 16-05-2026
ਪਟਿਆਲਾ, 15 ਮਈ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅੱਜ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਗੇ | ਉਨ੍ਹਾਂ ਦੀ ਇਹ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰਵਾਈ ਜਾਵੇਗੀ | ਸੂਤਰਾਂ ਮੁਤਾਬਿਕ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਰੱਖੜਾ ਵਿਲਾ ਵਿਚ ਸ਼ਮੂਲੀਅਤ ਕੱਲ੍ਹ 16 ਮਈ ਸ਼ਾਮੀਂ 4 ਵਜੇ ਦੇ ਕਰੀਬ ਕਰਵਾਈ ਜਾਵੇਗੀ | ਇਸ ਮੌਕੇ ਸੁਰਜੀਤ ਸਿੰਘ ਰੱਖੜਾ ਦੇ ਕਈ ਪੁਰਾਣੇ ਸਮਰਥਕ ਜੋ ਸ਼ੋ੍ਰਮਣੀ ਅਕਾਲੀ ਦਲ ਮੌਕੇ ਉਨ੍ਹਾਂ ਨਾਲ ਸਨ ਵਲੋਂ ਵੀ ਸ. ਰੱਖੜਾ ਨਾਲ ਸ਼ਮੂਲੀਅਤ ਕੀਤੀ ਜਾਵੇਗੀ | ਇਸ ਸ਼ਮੂਲੀਅਤ ਵਿਚ ਜ਼ਿਲ੍ਹੇ ਦੇ ਕਈ ਅਹਿਮ ਆਗੂਆਂ ਦੇ ਨਾਮ ਵੀ ਸ਼ਾਮਲ ਹਨ | ਜਾਣਕਾਰੀ ਮੁਤਾਬਿਕ ਸਮਾਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਸ਼ਮੂਲੀਅਤ ਪ੍ਰੋਗਰਾਮ ਮੌਕੇ ਰੱਖੜਾ ਵਿਲਾ ਵਿਚ ਹਾਜ਼ਰੀ ਭਰਨਗੇ |
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ 'ਆਪ' 'ਚ ਅੱਜ ਹੋਣਗੇ ਸ਼ਾਮਿਲ ਅਗਲੀ ਖ਼ਬਰ ਕਸਬਾ ਘੱਗਾ ਨੇੜੇ ਟੂਰਿਸਟ ਬੱਸ ਪਲਟਣ ਨਾਲ 1 ਵਿਅਕਤੀ ਦੀ ਮੌਤ 11 ਜ਼ਖ਼ਮੀ
Ad Position 24