14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਿੰਡ ਕਰਾਲਾ ਦੀ ਗ੍ਰਾਮ ਸਭਾ ਨੇ ਜ਼ਮੀਨ ਐਕਵਾਇਰ ਦੇ ਵਿਰੋਧ 'ਚ ਪਾਸ ਕੀਤਾ ਮਤਾ

Ad Position 21
No active advertisement
ਅਜੀਤ ਡੈਸਕ 20-05-2026
ਬਨੂੜ, 19 ਮਈ (ਭੁਪਿੰਦਰ ਸਿੰਘ)-ਗਮਾਡਾ ਵਲੋਂ ਪਿੰਡ ਕਰਾਲਾ ਅਤੇ ਅਜ਼ੀਜਪੁਰ ਦੀ ਐਕਵਾਇਰ ਕੀਤੀ ਜਾਣ ਵਾਲੀ ਰੱਖੀ ਜਨਤਕ ਸੁਣਵਾਈ ਅੱਜ ਨਹੀਂ ਹੋ ਸਕੀ, ਜਦਕਿ ਦੋਹਾਂ ਪਿੰਡਾਂ ਦੇ ਕਿਸਾਨ ਜਮੀਨ ਐਕਵਾਇਰ ਕਰਨ ਦੇ ਵਿਰੋਧ ਵਿਚ ਇਤਰਾਜ ਦਰਜ ਕਰਨ ਲਈ ਅਧਿਕਾਰੀਆਂ ਦੀ ਉਡੀਕ ਵਿਚ ਬੈਠੇ ਰਹੇ | ਰੋਸ ਵਿਚ ਕਿਸਾਨਾਂ ਨੇ ਗਮਾਡਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਅਤੇ ਪਿੰਡ ਕਰਾਲਾ ਦੀ ਗ੍ਰਾਮ ਸਭਾ ਨੇ ਮਤਾ ਪਾਸ ਕਰਕੇ ਜਮੀਨ ਨਾ ਦੇਣ ਦਾ ਫੈਸਲਾ ਕੀਤਾ | ਦੱਸਣਯੋਗ ਹੈ, ਕਿ ਗਮਾਡਾ ਵਲੋਂ ਏਅਰੋਟ੍ਰੋਪੋਲਿਸ ਖੇਤਰ ਦੇ ਵਿਸਥਾਰ ਲਈ ਅੱਠ ਪਿੰਡਾਂ ਦੀ ਜਮੀਨ ਐਕਵਾਇਰ ਕੀਤੀ ਜਾਣੀ ਹੈ | ਇਸ ਸੰਬੰਧ ਵਿਚ ਅੱਜ ਪਿੰਡ ਕਰਾਲਾ ਤੇ ਅਜ਼ੀਜਪੁਰ ਦੋਹਾਂ ਪਿੰਡਾਂ ਦੀ ਜਨਤਕ ਸੁਣਵਾਈ ਲਈ ਗਮਾਡਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਟੀਮ ਨੇ ਪਿੰਡ ਕਰਾਲਾ ਪੁੱਜਣਾ ਸੀ | ਦੋਹਾਂ ਪਿੰਡਾਂ ਦੇ ਕਿਸਾਨ ਕਰਾਲਾ ਵਿਖੇ ਇਕੱਠੇ ਹੋ ਗਏ, ਪਰ ਗਮਾਡਾ ਦੀ ਕੋਈ ਟੀਮ ਨਹੀ ਆਈ, ਜਦਕਿ ਲੁਧਿਆਣਾ ਯੂਨੀਵਰਸਿਟੀ ਦੀ ਪੁੱਜੀ ਟੀਮ ਵੀ ਕੋਈ ਕਾਰਵਾਈ ਕੀਤੀਆਂ ਵਾਪਸ ਪਰਤ ਗਈ | ਰੋਹ ਵਿਚ ਆਏ ਕਿਸਾਨਾਂ ਨੇ ਸਰਕਾਰ ਤੇ ਗਮਾਡਾ ਖ਼ਿਲਾਫ਼ ਨਾਅਰੇਬਾਜੀ ਕੀਤੀ ਅਤੇ ਕਿਸੇ ਵੀ ਕੀਮਤ ਤੇ ਜਮੀਨ ਦੇਣ ਤੋਂ ਨਾਂਹ ਕੀਤੀ | ਪਿੰਡ ਕਰਾਲਾ ਦੀ ਗ੍ਰਾਮ ਸਭਾ ਨੇ ਪ੍ਰਭਾਵਿਤ ਕਿਸਾਨਾਂ ਦੀ ਸਹਿਮਤੀ ਨਾਲ ਕਿਸੇ ਵੀ ਕੀਮਤ ਤੇ ਜਮੀਨ ਨਾ ਦੇਣ ਦਾ ਮਤਾ ਪਾਸ ਕੀਤਾ ਹੈ | ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਕਰਾਲਾ, ਸਾਬਕਾ ਸਰਪੰਚ ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਕੌਰ, ਹਰਜਿੰਦਰ ਕੌਰ, ਬਲਜਿੰਦਰ ਕੌਰ, ਹਰਜੀਤ ਸ਼ਰਮਾਂ, ਗੁਰਵਿੰਦਰ ਸਿੰਘ ਸਾਰੇ ਪੰਚ, ਕੁਲਬੀਰ ਸਿੰਘ, ਬਬਲਾ, ਸਤਵਿੰਦਰ ਸਿੰਘ ਆਦਿ ਪਿੰਡ ਵਾਸੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਕਮਲਦੀਪ ਦੇ ਕਤਲ ਕੇਸ 'ਚ ਨਹੀਂ ਹੋਈ ਹਾਲੇ ਤੱਕ ਕੋਈ ਗਿ੍ਫ਼ਤਾਰੀ ਅਗਲੀ ਖ਼ਬਰ ਆਰ.ਏ.ਐਮ.ਪੀ. ਸਕੀਮ ਅਧੀਨ ਉੱਨਤ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ
Ad Position 24