20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੀ.ਆਰ.ਟੀ.ਸੀ. ਦੇ ਐਮ.ਡੀ ਮਨੀਸ਼ਾ ਰਾਣਾ ਵਲੋਂ ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਦਾ ਦੌਰਾ

Ad Position 21
No active advertisement
ਅਜੀਤ ਡੈਸਕ 21-05-2026
ਪਟਿਆਲਾ, 20 ਮਈ (ਅ.ਸ. ਆਹਲੂਵਾਲੀਆ)-ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਅਤੇ ਵਰਕਸ਼ਾਪ ਦਾ ਦੌਰਾ ਕੀਤਾ | ਉਨ੍ਹਾਂ ਇਸ ਮੌਕੇ ਪਟਿਆਲਾ ਡਿਪੂ ਵਿਚ ਬਰਾਂਚ ਵਾਈਜ਼ ਕੰਮ-ਕਾਜ ਦੀ ਸਮੀਖਿਆ ਕੀਤੀ | ਇਸ ਦੌਰੇ ਦੌਰਾਨ ਮੈਨੇਜਿੰਗ ਡਾਇਰੈਕਟਰ ਨੇ ਸਮੂਹ ਬਰਾਂਚਾਂ ਦੇ ਇੰਚਾਰਜਾਂ ਤੋਂ ਉਨ੍ਹਾਂ ਦੇ ਅਧੀਨ ਚੱਲ ਰਹੇ ਕੰਮਾਂ ਸੰਬੰਧੀ ਜਾਣਕਾਰੀ ਲਈ ਅਤੇ ਦਫ਼ਤਰੀ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ | ਮਨੀਸ਼ਾ ਰਾਣਾ ਨੇ ਇਸ ਮੌਕੇ ਦੱਸਿਆ ਕਿ ਪੀ.ਆਰ.ਟੀ.ਸੀ. ਦੀ ਆਮਦਨ ਵਿਚ ਹੋਰ ਇਜ਼ਾਫਾ ਕਰਨ ਲਈ ਆਉਣ ਵਾਲੇ ਸਮੇਂ ਵਿਚ ਪੀ.ਆਰ.ਟੀ.ਸੀ ਦੀ ਆਪਣੀ ਮਾਲਕੀ ਵਾਲੀਆਂ ਮਿੰਨੀ ਅਤੇ ਵੱਡੀਆਂ ਬੱਸਾਂ ਛੇਤੀ ਹੀ ਪੀ.ਆਰ.ਟੀ.ਸੀ. ਦੇ ਬੇੜੇ ਵਿਚ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ | ਐਮ.ਡੀ. ਮਨੀਸ਼ਾ ਰਾਣਾ ਨੇ ਯੂਨੀਅਨਾਂ ਦੀਆਂ ਮੰਗਾਂ ਸੰਬੰਧੀ ਜਾਣਕਾਰੀ ਲਈ ਅਤੇ ਇਨ੍ਹਾਂ ਦਾ ਨਿਪਟਾਰਾ ਕਰਨ ਲਈ ਸੁਝਾਅ ਵੀ ਲਏ | ਉਨ੍ਹਾਂ ਨੇ ਮੁਲਾਜਮਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਹੋਰ ਨਵਾਂ ਆਰ.ਓ. ਲਗਾਉਣ ਦੇ ਨਿਰਦੇਸ਼ ਦਿੱਤੇ | ਇਸ ਦੇ ਨਾਲ ਹੀ ਉਨ੍ਹਾਂ ਨੇ ਡਿਪੂ ਦੇ ਵਰਕਸ਼ਾਪ ਅਤੇ ਓਪਰੇਸ਼ਨ ਸਟਾਫ਼ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ ਤਾਂ ਜੋ ਪੀ.ਆਰ.ਟੀ.ਸੀ. ਆਮ ਜਨਤਾ ਨੂੰ ਨਿਰੰਤਰ ਸਫ਼ਰ ਸਹੂਲਤ ਪ੍ਰਦਾਨ ਕਰ ਸਕੇ |
ਐਮ.ਡੀ. ਰਾਣਾ ਨੇ ਨਵੇਂ ਬੱਸ ਸਟੈਂਡ ਦਾ ਮੌਕਾ ਦੇਖਿਆ ਅਤੇ ਇੱਥੇ ਮੌਜੂਦ ਸਵਾਰੀਆਂ ਨਾਲ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਬੱਸ ਅੱਡੇ ਦੀ ਸਾਫ਼ ਸਫ਼ਾਈ, ਪਖਾਨਿਆਂ ਅਤੇ ਬੱਸ ਸਟੈਂਡ ਵਿਖੇ ਸਵਾਰੀਆਂ ਦੀ ਸਹੂਲਤ ਲਈ ਲਗਾਏ ਗਏ ਪੱਖਿਆਂ ਸਬੰਧੀ ਤਸੱਲੀ ਪ੍ਰਗਟਾਈ | ਇਸ ਮੌਕੇ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਇੰਜ. ਜਤਿੰਦਰਪਾਲ ਸਿੰਘ ਗਰੇਵਾਲ, ਲੇਖਾ ਅਧਿਕਾਰੀ ਧਰਵਿੰਦਰ ਸਹਿਗਲ, ਪਰਮਜੀਤ ਕੌਰ ਸੁਪਰਡੰਟ ਅਤੇ ਡਿਪੂ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਸਲਿਆਂ 'ਤੇ ਮਹਿੰਗਾਈ ਖ਼ਿਲਾਫ਼ ਬੀਕੇਯੂ ਸ਼ਾਦੀਪੁਰ ਦੀ ਮੀਟਿੰਗ 'ਚ ਸਰਕਾਰਾਂ ਨੂੰ ਘੇਰਿਆ ਅਗਲੀ ਖ਼ਬਰ ਮੰਡੀ 'ਚ ਪਈਆਂ ਅਣਲਿਫ਼ਟਡ ਬੋਰੀਆਂ ਕਾਰਨ ਆੜ੍ਹਤੀ ਅਤੇ ਮਜ਼ਦੂਰ ਔਖੇ
Ad Position 24