19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਜਾਬੀ 'ਵਰਸਿਟੀ ਨੇ ਯੂ. ਜੀ. ਤੇ ਪੀ. ਜੀ. ਕੋਰਸਾਂ ਦੇ ਦਾਖ਼ਲੇ ਦੀ ਅੰਤਿਮ ਮਿਤੀ ਵਧਾ ਕੇ 22 ਮਈ ਕੀਤੀ

Ad Position 21
No active advertisement
ਅਜੀਤ ਡੈਸਕ 21-05-2026
ਪਟਿਆਲਾ, 20 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ-ਗਰੈਜੂਏਟ (ਯੂ.ਜੀ.) ਅਤੇ ਪੋਸਟ-ਗਰੈਜੂਏਟ (ਪੀ.ਜੀ) ਕੋਰਸਾਂ ਦੇ ਦਾਖ਼ਲੇ ਦੀ ਅੰਤਿਮ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ | ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਡਾ. ਹਰਮਿੰਦਰ ਸਿੰਘ ਖੋਖਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਕਾਦਮਿਕ ਸੈਸ਼ਨ 2026-27 ਲਈ ਵੱਖ-ਵੱਖ ਅੰਡਰ-ਗਰੈਜੂਏਟ ਕੋਰਸਾਂ (ਬਿਨਾਂ ਪ੍ਰਵੇਸ਼ ਪ੍ਰੀਖਿਆ) ਲਈ ਆਨਲਾਈਨ ਅਰਜ਼ੀਆਂ ਦੇਣ ਦੀ ਬਿਨਾਂ ਲੇਟ ਫੀਸ ਤੋਂ ਆਖ਼ਰੀ ਹੁਣ 22 ਮਈ 2026 (ਸ਼ਾਮ 5:00 ਵਜੇ) ਤੱਕ ਹੈ | ਉਨ੍ਹਾਂ ਦੱਸਿਆ ਕਿ ਵਾਧੇ ਸਬੰਧੀ ਇਹ ਫ਼ੈਸਲਾ ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2026 ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਅੰਤਿਮ ਮਿਤੀ 18 ਮਈ 2026 (ਸ਼ਾਮ 5:00 ਵਜੇ ਤੱਕ) ਨਿਰਧਾਰਿਤ ਕੀਤੀ ਗਈ ਸੀ ਅਤੇ ਸਾਰੇ ਅੰਡਰ-ਗਰੈਜੂਏਟ (ਯੂ.ਜੀ.) ਕੋਰਸਾਂ ਲਈ ਕੌਂਸਲਿੰਗ ਦੀ ਮਿਤੀ 25 ਅਤੇ 26 ਮਈ 2026 ਰੱਖੀ ਗਈ ਸੀ | ਉਨ੍ਹਾਂ ਦੱਸਿਆ ਕਿ ਹੁਣ ਸਾਰੇ ਅੰਡਰ-ਗਰੈਜੂਏਟ ਕੋਰਸਾਂ ਲਈ ਕੌਂਸਲਿੰਗ ਮਿਤੀ 1 ਅਤੇ 2 ਜੂਨ, 2026 ਨੂੰ ਸੰਬੰਧਤ ਵਿਭਾਗਾਂ ਵਿਖੇ ਕਰਵਾਈ ਜਾਵੇਗੀ | ਇਸ ਕੌਂਸਲਿੰਗ ਵਿੱਚ ਪ੍ਰਵੇਸ਼ ਪ੍ਰੀਖਿਆ ਵਾਲ਼ੇ ਅਤੇ ਬਿਨਾਂ ਪ੍ਰਵੇਸ਼ ਪ੍ਰੀਖਿਆ ਵਾਲ਼ੇ ਸਾਰੇ ਕੋਰਸ ਸ਼ਾਮਿਲ ਹੋਣਗੇ | ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਵਿਦਿਆਰਥੀ ਯੂਨੀਵਰਸਿਟੀ ਦਾ ਅਧਿਕਾਰਿਤ ਦਾਖ਼ਲਾ ਪੋਰਟਲ ਦੇਖ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ ਪੈਨਸ਼ਨਰਾਂ ਦੀ ਮੀਟਿੰਗ 'ਚ ਰਹਿੰਦੇ ਬਕਾਏ ਦੇਣ ਦੀ ਕੀਤੀ ਮੰਗ ਅਗਲੀ ਖ਼ਬਰ ਜੇਲ੍ਹਾਂ ਨੂੰ ਸਜ਼ਾ ਕੇਂਦਰ ਨਹੀਂ, ਸੁਧਾਰ ਕੇਂਦਰ ਬਣਾਉਣ ਦੀ ਲੋੜ : ਸਿਹਤ ਮੰਤਰੀ
Ad Position 24