ਪੀ.ਆਰ.ਟੀ.ਸੀ ਪੈਨਸ਼ਨਰਾਂ ਦੀ ਮੀਟਿੰਗ 'ਚ ਰਹਿੰਦੇ ਬਕਾਏ ਦੇਣ ਦੀ ਕੀਤੀ ਮੰਗ
ਅਜੀਤ ਡੈਸਕ
21-05-2026
ਸਮੁੱਚੇ ਡੀਪੂਆਂ ਦੇ ਬੁਲਾਰਿਆਂ ਨੇ ਕੇਂਦਰੀ ਬਾਡੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਰਹਿੰਦੇ ਕੁੱਝ ਹੋਰ ਬਕਾਇਆਂ ਦੀ ਅਦਾਇਗੀ ਕਰਾਉਣ ਦੀ ਮੰਗ ਕੀਤੀ | ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਇਹ ਪ੍ਰਾਪਤੀ ਸਾਡੇ ਏਕੇ ਨਾਲ ਹੋਈ ਹੈ ਅਤੇ ਇਸ ਨੰੂ ਬਰਕਰਾਰ ਰੱਖਣਾ ਹੈ | ਉਨ੍ਹਾਂ ਨੇ ਆਪਣੀਆਂ ਮੰਗਾਂ ਸੰਬੰਧੀ ਸੰਘਰਸ਼ ਕਰ ਰਹੇ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਕਾਮਿਆਂ 'ਤੇ ਸਰਕਾਰੀ ਤਸ਼ੱਦਦ ਦੀ ਨਿਖੇਧੀ ਕੀਤੀ ਅਤੇ ਉਨ੍ਹਾਂ 'ਤੇ ਬਣਾਏ ਕੇਸ ਵਾਪਸ ਲੈ ਕੇ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਕੀਤੀ | ਉਨ੍ਹਾਂ ਨੇ ਅਦਾਰੇ ਅੰਦਰ ਕਿੱਲੋਮੀਟਰ ਸਕੀਮ ਦੀ ਥਾਂ ਪੀ.ਆਰ.ਟੀ.ਸੀ ਦੀਆਂ ਆਪਣੀਆਂ ਬੱਸਾਂ ਪਾਉਣ ਦੀ ਮੰਗ ਕੀਤੀ | ਉਨ੍ਹਾਂ ਨੇ ਕੀਤੀਆਂ ਅਦਾਇਗੀਆਂ ਲਈ ਪੀ.ਆਰ.ਟੀ.ਸੀ ਦੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਰਹਿੰਦੇ ਬਕਾਇਆਂ ਦੀ ਵੀ ਅਦਾਇਗੀ ਕਰਨ ਦੀ ਮੰਗ ਕੀਤੀ | ਉਨ੍ਹਾਂ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਏਕਾ ਬਣਾਈ ਰੱਖਣ 'ਤੇ ਜ਼ੋਰ ਦਿੱਤਾ | ਇਸ ਮੀਟਿੰਗ ਨੂੰ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਹਰਭਜਨ ਸਿੰਘ ਚੰਡੀਗੜ੍ਹ ਡਿਪੂ, ਹਰਦੇਵ ਸਿੰਘ ਲੁਧਿਆਣਾ, ਤਰਸੇਮ ਸਿੰਘ ਸੈਣੀ ਕਪੂਰਥਲਾ, ਪ੍ਰੀਤਮ ਸਿੰਘ ਬਾਗੜ ਬਠਿੰਡਾ, ਮਦਨਮੋਹਨ ਬਰਨਾਲਾ, ਸੁਖਦੇਵ ਸਿੰਘ ਜਖੇਪਲ ਬੁਢਲਾਢਾ, ਲਖਵੀਰ ਸਿੰਘ ਲੱਖੀ ਸੰਗਰੂਰ, ਕਾਲਾ ਸਿੰਘ ਕੋਟਕਪੂਰਾ ਫ਼ਰੀਦਕੋਟ ਅਤੇ ਜੋਗਿੰਦਰ ਸਿੰਘ ਪਟਿਆਲਾ ਨੇ ਵੀ ਸੰਬੋਧਨ ਕੀਤਾ | ਇਸ ਮੀਟਿੰਗ 'ਚ ਬਖ਼ਸ਼ੀਸ਼ ਸਿੰਘ ਦਫ਼ਤਰ ਸਕੱਤਰ, ਅਮੋਲਕ ਸਿੰਘ ਕੈਸ਼ੀਅਰ, ਬੀਰ ਸਿੰਘ, ਮਹਿੰਦਰ ਸਿੰਘ ਸੋਹੀ, ਸੂਰਜਭਾਨ ਜਨਰਲ ਸਕੱਤਰ ਪਟਿਆਲਾ, ਸੰਤੋਸ਼ ਕਿ੍ਸ਼ਨ ਚਪੜ, ਗੁਰਦੀਪ ਸਿੰਘ, ਬਲਵੰਤ ਸਿੰਘ ਕੈਸ਼ੀਅਰ, ਰਾਮੇਸ਼ਵਰ ਦਾਸ, ਸ਼ਾਮ ਸੁੰਦਰ, ਦਵਿੰਦਰ ਸਿੰਘ ਟਿਵਾਣਾ ਅਤੇ ਬਲਰਾਜ ਸਿੰਘ ਟਿਵਾਣਾ ਨੇ ਭਰਪੂਰ ਯੋਗਦਾਨ ਪਾਇਆ | ਸਟੇਜ ਦੀ ਜ਼ਿੰਮੇਵਾਰੀ ਬਚਨ ਸਿੰਘ ਅਰੋੜਾ ਨੇ ਬਾਖ਼ੂਬੀ ਨਿਭਾਈ |