19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬੂਟਾ ਸਿੰਘ ਵਾਲਾ ਸਰਕਾਰੀ ਸਕੂਲ ਵਿਖੇ 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰੋਜੈਕਟ ਤਹਿਤ ਬਾਲ ਸਾਹਿਤਕਾਰਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 21-05-2026
ਬਨੂੜ, 20 ਮਈ (ਭੁਪਿੰਦਰ ਸਿੰਘ)-ਪੰਜਾਬ ਭਵਨ ਸਰੀਂ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਅਤੇ ਪ੍ਰੋਜੈਕਟ ਇੰਚਾਰਜ ਓਾਕਾਰ ਸਿੰਘ ਤੇਜਾ ਵਲੋਂ ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਕੀਤੇ ਜਾ ਰਹੇ ਨਵੇਕਲੇ ਉਪਰਾਲੇ 'ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ' ਤਹਿਤ ਪੰਜਾਬ ਅਤੇ ਹੋਰ ਰਾਜਾਂ 'ਚ ਰਹਿੰਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਇਕ ਪੁਸਤਕ ਦਾ ਰੂਪ ਦੇ ਕੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੇ ਹੱਥਾਂ ਤੱਕ ਉਨ੍ਹਾਂ ਪੁਸਤਕਾਂ ਨੂੰ ਪੁੱਜਦਾ ਕੀਤਾ ਜਾ ਰਿਹਾ ਹੈ | ਮੋਹਾਲੀ ਜ਼ਿਲ੍ਹੇ ਤੋਂ ਡਾ. ਸੁਰਿੰਦਰ ਕੁਮਾਰ ਜਿੰਦਲ ਦੀ ਪ੍ਰਧਾਨਗੀ ਹੇਠ ਲਖਵੀਰ ਕੌਰ ਤੇ ਗੁਰਿੰਦਰ ਕੌਰ ਦੁਆਰਾ ਸੰਪਾਦਿਤ ਤੇ ਰਜਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਧਰਮਗੜ੍ਹ ਦੇ ਸਹਿਯੋਗ ਨਾਲ ਦੋ ਪੁਸਤਕਾਂ ਦੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਚ ਪੜ੍ਹਨ ਵਾਲੇ 11 ਵਿਦਿਆਰਥੀਆਂ ਦੀਆਂ ਰਚਨਾਵਾਂ ਪੁਸਤਕਾਂ ਦੇ ਵਿਚ ਸ਼ਾਮਲ ਕੀਤੀਆਂ ਗਈਆਂ ਹਨ | ਸਵੇਰ ਦੀ ਸਭਾ ਦੇ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਪਿ੍ੰਸੀਪਲ ਜਯੋਤੀ ਚਾਵਲਾ ਵਲੋਂ ਪੁਸਤਕਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਵਿਦਿਆਰਥੀਆਂ ਦੇ ਵਿਚ ਅਮਨਪ੍ਰੀਤ ਕੌਰ (ਗਿਆਰ੍ਹਵੀਂ ਕਾਮਰਸ), ਮਨਪ੍ਰੀਤ ਕੌਰ (ਬਾਰ੍ਹਵੀਂ ਆਰਟਸ), ਹਰਗੁਣ, ਰੌਸ਼ਨੀ, ਖੁਸਪ੍ਰੀਤ, ਸੁਖਪ੍ਰੀਤ ਕੌਰ, ਪਿ੍ਯੰਕਾ ਦੇਵੀ, ਕਿਰਨਜੋਤ, ਸਿਮਰਨ, ਗੁਰਜੋਤ ਸਿੰਘ ਅਤੇ ਗੁਰਪੀਰ ਸਿੰਘ ਸ਼ਾਮਲ ਹਨ | ਇਸ ਸਮੇਂ ਸਕੂਲ ਦੇ ਸਭ ਤੋਂ ਛੋਟੇ ਲੇਖਕ ਗੁਰਪੀਰ ਸਿੰਘ ਨੇ ਆਪਣੀ ਰਚਨਾ 'ਮੇਰਾ ਸਕੂਲ' ਵੀ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕੀਤੀ | ਇਨ੍ਹਾਂ ਵਿਦਿਆਰਥੀਆਂ ਨੂੰ ਸਾਹਿਤ ਦੀ ਚੇਟਕ ਲਾਉਣ ਵਾਲੇ ਹਰਪ੍ਰੀਤ ਸਿੰਘ ਧਰਮਗੜ੍ਹ ਵੋਕੇਸ਼ਨਲ ਲੈਕਚਰਾਰ ਕੰਪਿਊਟਰ ਸਾਇੰਸ ਨੂੰ ਵੀ ਇੱਕ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਨਾਲ ਸਨਮਾਨਿਤ ਕੀਤਾ ਗਿਆ | ਰਾਜੂ ਨਾਹਰ ਵਲੋਂ ਸੰਪਾਦਿਤ ਪੁਸਤਕ 'ਪੁਆਧੀ ਹੀਰੇ ਸਾਂਝੀਆਂ ਕਲਮਾਂ' ਪੁਸਤਕਾਂ ਦਾ ਸੈੱਟ ਵੀ ਸਕੂਲ ਦੀ ਲਾਇਬ੍ਰੇਰੀ ਲਈ ਪਿ੍ੰਸੀਪਲ ਨੂੰ ਭੇਟ ਕੀਤਾ ਗਿਆ | ਸੀਨੀਅਰ ਲੈਕਚਰਾਰ ਪਰਮਜੀਤ ਕੌਰ, ਸੰਜਨਾ ਰਾਣੀ, ਗੁਰਦੀਪ ਕੌਰ, ਹਰਮਿੰਦਰ ਕੌਰ, ਵਰਿੰਦਰ ਕੁਮਾਰ, ਅਵਤਾਰ ਸਿੰਘ, ਲਵਪ੍ਰੀਤ ਕੌਰ, ਹਰਜਿੰਦਰ ਕੌਰ, ਪਰਵਿੰਦਰ ਸਿੰਘ, ਕੈਂਪਸ ਮੈਨੇਜਰ ਬਹਾਦੁਰ ਸਿੰਘ, ਰਣਜੀਤ ਕੌਰ, ਤੇਜਿੰਦਰ ਸਿੰਘ, ਗੀਰੀਸ ਜੋਸ਼ੀ, ਮੈਡਮ ਜਵੰਤਿਕਾ ਤੇ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਵਲੋਂ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੇ ਨਵੀਨੀਕਰਨ ਕਾਰਜਾਂ ਦਾ ਜਾਇਜ਼ਾ ਅਗਲੀ ਖ਼ਬਰ ਪੀ.ਐਸ.ਪੀ.ਸੀ.ਐਲ. ਤੇ ਐਸ.ਬੀ.ਆਈ. ਵਲੋਂ ਕਰਮਚਾਰੀਆਂ ਨੂੰ ਅਪਗ੍ਰੇਡਡ ''ਕਾਰਪੋਰੇਟ ਸੈਲਰੀ ਪੈਕੇਜ'' ਅਤੇ ਵਧੇਰੇ ਬੀਮਾ ਲ...
Ad Position 24