ਪਟਿਆਲਾ, 22 ਮਈ (ਧਰਮਿੰਦਰ ਸਿੰਘ ਸਿੱਧੂ)-ਪਾਵਰਕੌਮ ਟਰਾਂਸਕੋ ਆਉਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਦੀ ਅਗਵਾਈ ਵਿੱਚ ਸੂਬਾ ਪ੍ਰਧਾਨ ਹਰਵਿੰਦਰ ਸਰਮਾ ਫ਼ਰੀਦਕੋਟ, ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੈਪੀ ਸੰਗਰੂਰ ਅਤੇ ਸਮੂਹ ਆਉਟਸੋਰਸ ਜਥੇਬੰਦੀਆਂ ਵਲੋਂ ਦੂਜੇ ਦਿਨ ਪਾਵਰਕੌਮ ਦੇ ਹੈੱਡ ਆਫ਼ਿਸ ਦੇ ਗੇਟ ਮੂਹਰੇ ਧਰਨਾ ਲਗਾਤਾਰ ਜਾਰੀ ਹੈ | ਪਾਵਰਕੌਮ ਦੀ ਮੈਨੇਜਮੈਂਟ ਵਲੋਂ ਦੋ ਵਾਰੀ ਜਥੇਬੰਦੀ ਨੂੰ ਮੀਟਿੰਗ ਲਈ ਬੁਲਾਇਆ ਪਰ ਹਜੇ ਤੱਕ ਆਉਟਸੋਰਸ ਵਰਕਰਾਂ ਦੇ ਹੱਕੀ ਮੰਗਾਂ ਸੰਬੰਧੀ ਕੋਈ ਸਹਿਮਤੀ ਨਹੀਂ ਬਣੀ | ਜਥੇਬੰਦੀ ਵਲੋਂ ਜਿਸ ਦੇ ਰੋਸ ਵਜੋਂ ਲਗਾਤਾਰ ਸੰਘਰਸ਼ ਜਾਰੀ ਹੈ ਅਤੇ ਸਾਡੀ ਜਥੇਬੰਦੀ ਪਾਵਰਕੌਮ ਟਰਾਂਸਕੋ ਆਉਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਅਤੇ ਆਉਟਸੋਰਸ ਮੁਲਾਜਮਾਂ ਵਲੋਂ ਰੋਡ ਪ੍ਰਦਰਸ਼ਨ ਕੀਤਾ ਗਿਆ ਅਤੇ ਪੀ.ਐਸ.ਪੀ.ਸੀ.ਐਲ ਹੈੱਡ ਆਫ਼ਿਸ ਦੇ ਮੇਨ ਗੇਟ ਤੋਂ ਫੁਆਰਾ ਚੌਂਕ ਤੱਕ ਪੰਜਾਬ ਸਰਕਾਰ ਦਾ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਜੇਕਰ ਪਾਵਰਕੌਮ ਦੀ ਮੈਨੇਜਮੈਟ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਸਾਡਾ ਸੰਘਰਸ਼ ਇਸੇ ਹੀ ਤਰਾਂ ਜਾਰੀ ਰਹੇਗਾ |