01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਚੋਣ ਪ੍ਰਚਾਰ ਦੇ ਅਖਰੀਲੇ ਦਿਨ ਧਰਮਵੀਰ ਗਾਂਧੀ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 25-05-2026
ਪਾਤੜਾਂ, 24 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਦੌਰਾਨ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪਾਤੜਾਂ ਪਹੁੰਚ ਕੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਸੱਤਾਧਾਰੀਆਂ ਵਲੋਂ ਦਿੱਤੇ ਗਏ ਬਿਆਨਾਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਲਚਰ ਕਿਸੇ ਕੁੱਟਣਾ ਮਾਰਨਾ ਨਹੀਂ ਇਸ ਲਈ ਜੇਕਰ ਕੋਈ ਜਬਰ ਕਰੇਗਾ ਉਸ ਦਾ ਜਵਾਬ ਸਬਰ ਨਾਲ ਦਿੱਤਾ ਜਾਵੇਗਾ | ਸ਼ਹਿਰ ਦੇ ਵਾਰਡ ਨੰਬਰ ਸੱਤ ਤੋਂ ਕਾਂਗਰਸ ਦੀ ਉਮੀਦਵਾਰ ਪੂਜਾ ਰਾਣੀ ਪਤਨੀ ਰਾਕੇਸ਼ ਕੁਮਾਰ ਹੈਪੀ ਅਤੇ ਵਾਰਡ ਨੰਬਰ 10 ਤੋਂ ਉਮੀਦਵਾਰ ਬੀਬੀ ਲਾਭ ਕੌਰ ਦੇ ਹੱਕ ਵਿਚ ਕੀਤੀ ਗਈ ਜਨ ਸਭਾਵਾਂ 'ਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਨਾਮਜ਼ਦਗੀ ਪੱਤਰਾਂ ਦੀ ਦਾਖ਼ਲੇ ਸਮੇਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਇਸ਼ਾਰਿਆਂ ਉੱਤੇ ਹੋਈ ਗੁੰਡਾਗਰਦੀ ਨੇ ਆਮ ਸ਼ਰੀਫ਼ ਸ਼ਹਿਰੀਆਂ ਦੇ ਦਿਲਾਂ ਵਿਚ ਡਰ ਬਿਠਾ ਦਿੱਤਾ ਸੀ ਪਰ ਇਕ ਜਨ ਸਭਾ ਦੌਰਾਨ ਉਨ੍ਹਾਂ ਵਲੋਂ ਸ਼ਰੇਆਮ ਚੋਣਾਂ ਲੁੱਟਣ ਦੀ ਕੀਤੀ ਜਾ ਰਹੀ ਤਿਆਰੀ ਦੀ ਵਾਇਰਲ ਹੋਈ ਵੀਡੀਓ ਨੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਮਨੀਸ਼ ਸਿਸੋਦੀਆ ਵਲੋਂ ਕਰੀਬ ਇਕ ਸਾਲ ਪਹਿਲਾਂ ਚੋਣਾਂ ਜਿੱਤਣ ਲਈ ਹਰ ਤਰ੍ਹਾਂ ਦੇ ਹੀਲੇ ਵਰਤਣ ਦੇ ਦਿੱਤੇ ਗਏ ਬਿਆਨ ਦੀ ਪੋ੍ਰੜ੍ਹਤਾ ਕੀਤੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਦਲੇਰ ਸਿੰਘ ਹਰਿਆਊ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਹੈਪੀ, ਰਣਜੀਤ ਸਿੰਘ ਮਤੌਲੀ, ਨਿਰਮਲ ਸਿੰਘ ਪੰਨੂ ਅਤੇ ਸਰਪੰਚ ਮੋਹਰ ਸਿੰਘ ਜਿਓਣਪੁਰਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਲਏ ਗਏ ਕਰੋੜਾਂ ਦੇ ਕਰਜ਼ੇ ਦੇ ਭਾਰ ਹੇਠ ਸੂਬੇ ਦਾ ਬੱਚਾ-ਬੱਚਾ ਦਬਿਆ ਅਗਲੀ ਖ਼ਬਰ 'ਆਪ' ਉਮੀਦਵਾਰ ਰੋਜੀ ਨਾਗਪਾਲ ਦੇ ਹੱਕ 'ਚ ਕੀਤਾ ਸੂਬੇ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਚੋਣ ਪ੍ਰਚਾਰ
Ad Position 24