01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਚੋਰੀ ਕੀਤੀ ਟੋਕੇ ਵਾਲੀ ਮੋਟਰ ਸਮੇਤ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 25-05-2026
ਰਾਜਪੁਰਾ, 24 ਮਈ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਇਕ ਵਿਅਕਤੀ ਨੂੰ ਚੋਰੀ ਕੀਤੀ ਟੋਕੇ ਵਾਲੀ ਮੋਟਰ ਸਮੇਤ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰ ਰਹੇ ਸਨ ਤਾਂ ਸੂਚਨਾ ਮਿਲੀ ਕਿ ਇਕ ਵਿਅਕਤੀ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹੈ ਤੇ ਹੁਣ ਵੀ ਚੋਰੀ ਕੀਤੀ ਟੋਕੇ ਵਾਲੀ ਮਸ਼ੀਨ ਦੀ ਮੋਟਰ ਵੇਚਣ ਲਈ ਆ ਰਿਹਾ ਹੈ | ਜਿਸ ਤੇ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰ ਚੋਰੀ ਕੀਤੀ ਟੋਕੇ ਵਾਲੀ ਮੋਟਰ ਬਰਾਮਦ ਕਰ ਲਈ | ਉਕਤ ਵਿਅਕਤੀ ਦੀ ਪਹਿਚਾਣ ਅਕਾਸ਼ ਪੁੱਤਰ ਬਲਵੀਰ ਚੰਦ ਵਾਸੀ ਪਿੰਡ ਜਨਸੂਆ ਵਜੋਂ ਹੋਈ | ਪੁਲਿਸ ਨੇ ਅਕਾਸ਼ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਨਕੱਈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਖ਼ੂਨਦਾਨ ਸਭ ਤੋਂ ਮਹਾਨ ਅਤੇ ਉੱਤਮ ਦਾਨ-ਹਰਚੰਦ ਸਿੰਘ ਬਰਸਟ
Ad Position 24