ਸਮਾਣਾ, 24 ਮਈ (ਪ੍ਰੀਤਮ ਸਿੰਘ ਨਾਗੀ)-ਸਰਦਾਰਨੀ ਜੋਗਿੰਦਰ ਕੌਰ ਨਕੱਈ ਜੋ ਇੱਥੋਂ ਦੇ ਐਨ.ਆਰ.ਆਈ. ਪਿ੍ਤਪਾਲ ਸਿੰਘ ਨਕੱਈ ਤੇ ਹਰਪਾਲ ਸਿੰਘ ਨਕੱਈ ਦੇ ਸਤਿਕਾਰਯੋਗ ਮਾਤਾ ਸਨ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਉਚੇਚੇ ਤੌਰ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਬਾਦਲ ਨੇ ਇਸ ਸਮੇਂ ਕਿਹਾ ਕਿ ਬਜ਼ੁਰਗ ਪਰਿਵਾਰ ਦੀ ਸ਼ਾਨ ਹੁੰਦੇ ਹਨ ਤੇ ਸਰਦਾਰਨੀ ਜੋਗਿੰਦਰ ਕੌਰ ਨੇ ਸਾਦਗੀ ਅਤੇ ਮਿਹਨਤ ਨਾਲ ਵਾਹਿਗੁਰੂ ਦੀ ਰਜਾ ਵਿਚ ਰਹਿ ਕੇ ਪਰਿਵਾਰ ਨੂੰ ਉੱਚੀਆਂ ਬੁਲੰਦੀਆਂ ਤੱਕ ਲੈ ਕੇ ਗਏ ਜਿਸ ਕਾਰਨ ਨਕੱਈ ਪਰਿਵਾਰ ਦਾ ਪੰਜਾਬ ਸਮੇਤ ਅਮਰੀਕਾ ਵਿਚ ਵੀ ਕਾਫ਼ੀ ਨਾਮ ਹੈ | ਇਸ ਮੌਕੇ ਪਿ੍ਤਪਾਲ ਸਿੰਘ ਨਕੱਈ, ਹਰਪਾਲ ਸਿੰਘ ਨਕੱਈ, ਅਜੈਪਾਲ ਸਿੰਘ ਨਕੱਈ, ਅਮਰਜੀਤ ਕੌਰ, ਦੀਪਇੰਦਰ ਕੌਰ, ਜਗਮੀਤ ਸਿੰਘ ਹਰਿਆਊ, ਨਿਸ਼ਾਨ ਸਿੰਘ ਸੰਧੂ, ਰਾਜ ਸਿੰਘ ਸੰਧੂ ਵੀ ਹਾਜ਼ਰ ਸਨ | ਸ. ਬਾਦਲ ਨੇ ਲਗਭਗ ਅੱਧਾ ਘੰਟਾ ਪਰਿਵਾਰ ਵਿਚ ਰਹਿ ਕੇ ਯਾਦਾਂ ਤਾਜ਼ੀਆਂ ਕੀਤੀਆਂ | ਸਰਦਾਰਨੀ ਜੋਗਿੰਦਰ ਕੌਰ ਨਕਈ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 28 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਥੜ੍ਹਾ ਸਾਹਿਬ ਸਮਾਣਾ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ |