ਪਾਤੜਾਂ, 24 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਲੋਂ ਅੱਜ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਨੂੰ ਲੈ ਕੇ ਪਾਤੜਾਂ ਦੇ ਵਾਰਡ ਨੰਬਰ 2 ਤੋਂ ਉਮੀਦਵਾਰ ਭਗਵਤ ਦਿਆਲ ਨਿੱਕਾ ਅਤੇ ਵਾਰਡ ਨੰਬਰ 15 ਤੋਂ ਉਮੀਦਵਾਰ ਪਿ੍ਤੀ ਜੈਨ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵਤ ਦਿਆਲ ਨਿੱਕਾ ਅਤੇ ਪ੍ਰੀਤੀ ਜੈਨ ਮਿਹਨਤੀ ਵਰਕਰ ਹਨ | ਜਿਨ੍ਹਾਂ ਨੇ ਪਹਿਲਾਂ ਵੀ ਕੌਂਸਲਰ ਰਹਿੰਦਿਆਂ ਵਾਰਡ ਅੰਦਰ ਵਿਕਾਸ ਦੇ ਵੱਡੇ ਕੰਮ ਕਰਵਾਏ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਰਡ ਅਤੇ ਸ਼ਹਿਰ ਦੇ ਹੋਰ ਸਰਬਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵਤ ਦਿਆਲ ਨਿੱਕਾ ਅਤੇ ਪ੍ਰੀਤੀ ਜੈਨ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜੋ ਤਾਂ ਜੋ ਵਾਰਡ ਦੇ ਬਾਕੀ ਰਹਿੰਦੇ ਕੰਮ ਵੀ ਜਲਦ ਕਰਵਾਈ ਜਾ ਸਕਣ | ਉਨ੍ਹਾਂ ਕਿਹਾ ਕਿ ਜਿੱਥੇ ਪਾਤੜਾਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ | ਉੱਥੇ ਹੀ ਵਾਰਡ ਨੰਬਰ 2 ਅਤੇ 15 ਦੀ ਵੀ ਕਾਇਆਕਲਪ ਕਰ ਦਿੱਤੀ ਜਾਵੇਗੀ | ਕੈਬਨਿਟ ਮੰਤਰੀ ਬਰਿੰਦਰ ਗੋਲ ਨੇ ਕਿਹਾ ਕਿ ਨਗਰ ਕੌਂਸਲ ਪਾਤੜਾਂ ਦੀਆ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਭੇਜੋ ਤਾਂ ਜੋ ਪਾਤੜਾਂ ਦੇ ਰਹਿੰਦੇ ਬਾਕੀ ਦੇ ਵਿਕਾਸ ਦੇ ਕੰਮ ਵੀ ਜਲਦ ਤੋਂ ਜਲਦ ਪੂਰੇ ਕੀਤੇ ਜਾ ਸਕਣ | ਇਸ ਮੌਕੇ ਇੱਥੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਚੇਅਰਮੈਨ ਮਹਿੰਗਾ ਸਿੰਘ ਬਰਾੜ, ਵਾਰਡ ਨੰਬਰ 2 ਤੋਂ ਉਮੀਦਵਾਰ ਭਗਵਤ ਦਿਆਲ ਨਿੱਕਾ, ਵਾਰਡ ਨੰਬਰ 15 ਤੋਂ ਉਮੀਦਵਾਰ ਜੈਨ ਪ੍ਰੀਤੀ ਜੈਨ ਸਮੇਤ ਵੱਡੀ ਗਿਣਤੀ 'ਚ ਵਾਰਡ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |