01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਛੱਤਰ ਸਿੰਘ ਅਰਾਈਾਮਾਜਰਾ ਵਲੋਂ ਕਿ੍ਸ਼ਨ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 25-05-2026
ਪਾਤੜਾਂ, 24 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਨਗਰ ਕੌਂਸਲ ਪਾਤੜਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਿ੍ਸ਼ਨ ਸਿੰਘ ਦੇ ਹੱਕ ਵਿੱਚ ਕਾਂਗਰਸ ਪਾਰਟੀ ਦੇ ਐੱਸ.ਸੀ. ਸੈੱਲ ਦੇ ਸੂਬਾ ਕੋਆਰਡੀਨੇਟਰ ਨਛੱਤਰ ਸਿੰਘ ਅਰਾਈਾਮਾਜਰਾ ਵਲੋਂ ਚੋਣ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਰਡ ਦੀ ਤਰੱਕੀ ਅਤੇ ਵਿਕਾਸ ਲਈ ਕਿ੍ਸ਼ਨ ਸਿੰਘ ਨੂੰ ਵੋਟਾਂ ਪਾ ਕੇ ਸਫਲ ਬਣਾਓ ਤਾਂ ਜੋ ਵਾਰਡ ਦੇ ਰੁਕੇ ਹੋਏ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ | ਨਛੱਤਰ ਸਿੰਘ ਅਰਾਈਾਮਾਜਰਾ ਨੇ ਕਿਹਾ ਕਿ ਪਾਤੜਾਂ ਸ਼ਹਿਰ ਅੰਦਰ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਹਨ ਉਹ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਹੀ ਹੋਏ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਸੱਤਾ ਦੇ ਜ਼ੋਰ 'ਤੇ ਗੁੰਡਾਗਰਦੀ ਨਾਲ ਜਿਤਨਾ ਚਾਹੁੰਦੀ ਹੈ ਪਰ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਰਕਰ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਬੈਠੇ ਹਨ | ਉਨ੍ਹਾਂ ਕਿਹਾ ਕਿ ਵੋਟਾਂ ਪਾਉਣੀਆਂ ਦੇਸ ਦੇ ਹਰ ਨਾਗਰਿਕ ਦਾ ਆਪਣਾ ਅਧਿਕਾਰ ਹੈ ਪਰ ਆਮ ਆਦਮੀ ਪਾਰਟੀ ਇਹ ਅਧਿਕਾਰ ਵੀ ਲੋਕਾਂ ਤੋਂ ਖੋਹਣਾ ਚਾਹੁੰਦੀ ਹੈ ਅਤੇ ਸੱਤਾ ਦੇ ਜ਼ੋਰ 'ਤੇ ਚੋਣਾ ਜਿੱਤਣਾ ਚਾਹੁੰਦੀ ਹੈ ਪਰ ਪਾਤੜਾਂ ਦੇ ਲੋਕ ਇਸ ਧੱਕੇਸ਼ਾਹੀ ਦਾ ਜਵਾਬ ਵੋਟਾਂ ਨਾਲ ਦੇਣ ਲਈ ਤਿਆਰ ਬੈਠੇ ਹਨ | ਇਸ ਮੌਕੇ ਇੱਥੇ ਕਾਂਗਰਸੀ ਉਮੀਦਵਾਰ ਕਿ੍ਸ਼ਨ ਸਿੰਘ ਸਮੇਤ ਵੱਖ-ਵੱਖ ਕਾਂਗਰਸੀ ਵਰਕਰ ਅਤੇ ਵਾਰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਰਿੰਦਰ ਸਿੰਘ ਬਜਾਜ ਵਲੋਂ ਉਮੀਦਵਾਰ ਮੰਗਾ ਸਿੰਘ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਲੋਂ ਭਗਵਤ ਦਿਆਲ ਨਿੱਕਾ ਤੇ ਪਿ੍ਤੀ ਜੈਨ ਦੇ ਹੱਕ 'ਚ ਚੋਣ ਸਭਾਵਾਂ
Ad Position 24