28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਖਨੌਰੀ ਕੈਥਲ ਸੜਕ 'ਤੇ ਪਿੰਡ ਸ਼ੇਰਗੜ੍ਹ ਨਜ਼ਦੀਕ ਪਿਆਜ਼ਾਂ ਦਾ ਭਰਿਆ ਟਰਾਲਾ ਪਲਟਿਆ

Ad Position 21
No active advertisement
ਅਜੀਤ ਡੈਸਕ 28-05-2026
ਅਰਨੋਂ, 27 ਮਈ (ਦਰਸ਼ਨ ਸਿੰਘ ਪਰਮਾਰ)-ਖਨੌਰੀ ਕੈਥਲ ਸੜਕ ਤੇ ਪਿੰਡ ਸ਼ੇਰਗੜ੍ਹ ਦੇ ਨਜ਼ਦੀਕ ਕੈਥਲ ਦੀ ਸਾਈਡ ਤੋਂ ਤੇਜ ਰਫਤਾਰ ਆ ਰਹੇ ਪਿਆਜ਼ਾਂ ਦਾ ਭਰਿਆ ਟਰਾਲਾ ਪਲਟ ਜਾਣ ਕਾਰਨ ਲੋਕਾਂ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ ਬਣ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਜਾਣ ਕਾਰਨ ਇਕੱਠੇ ਹੋਏ ਲੋਕਾਂ ਵਿਚ ਪਿਆਜ਼ਾਂ ਦੇ ਨਾਲ ਕੁਝ ਹੋਰ ਤਰ੍ਹਾਂ ਦੇ ਗੱਟਿਆਂ ਦੇ ਖਿੱਲਰੇ ਹੋਣ 'ਤੇ ਸ਼ੱਕ ਦਾ ਮਾਹੌਲ ਬਣ ਗਿਆ ਅਤੇ ਕੁਝ ਪੱਲਾਂ ਵਿਚ ਹੀ ਚੌਂਕੀ ਗੁਲਜਾਰ ਪੁਰਾ (ਠਰੂਆ) ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪਿਆਜ਼ਾਂ ਨਾਲ ਖਿੱਲਰੇ ਹੋਰ ਸਮਾਨ ਤੋਂ ਲੋਕਾਂ ਨੂੰ ਦੂਰ ਕਰ ਦਿੱਤਾ ਕੁਝ ਸਮਾਂ ਬਾਅਦ ਪੁਲਿਸ ਦੀ ਇਕ ਹੋਰ ਗਡੀ ਮੌਕੇ 'ਤੇ ਆਈ ਅਤੇ ਟਰਾਲੇ ਵਿਚ ਪਏ ਵੱਖਰੇ ਤਰ੍ਹਾਂ ਦੀਆਂ ਗੱਟਿਆਂ ਨੂੰ ਆਪਣੀ ਗਡੀ ਵਿਚ ਲੱਦ ਕੇ ਮੌਕੇ ਤੋਂ ਚਲੀ ਗਈ ਜਦੋਂਕਿ ਬਾਕੀ ਸਾਮਾਨ ਨੂੰ ਕੋਈ ਹੱਥ ਤੱਕ ਨਹੀਂ ਲਾਇਆ ਗਿਆ | ਹੈਰਾਨੀ ਵਾਲੀ ਗੱਲ ਹੈ ਕੇ ਕੋਈ ਵੀ ਉੱਚ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਮੁਆਇਨਾ ਕਰਨ ਨਹੀਂ ਆਇਆ | ਇਸ ਬਾਰੇ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਤੋਂ ਪੁਛੇ ਜਾਣ ਉਨ੍ਹਾਂ ਇਹ ਕਹਿਕੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕੀ ਇਸ ਸੰਬੰਧ ਵਿਚ ਸਾਡੇ ਉੱਚ ਅਧਿਕਾਰੀ ਹੀ ਜਾਣਕਾਰੀ ਦੇ ਸਕਣਗੇ | ਆਖਿਰ ਉਨ੍ਹਾਂ ਗੱਟਿਆਂ ਵਿਚ ਇਹੋ ਜਹੀ ਕੀ ਚੀਜ਼ ਸੀ ਜੋ ਕੀ ਖਬਰ ਲਿਖੇ ਜਾਣ ਤਕ ਇਕ ਪਹਿਲੀ ਹੀ ਬਣਿਆ ਹੋਇਆ ਸੀ |
Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਪੁਲਿਸ ਵਲੋਂ ਕਮਰਸ਼ੀਅਲ ਵਰਤੋਂ ਵਾਲੀਆਂ 5 ਟਰੈਕਟਰ-ਟਰਾਲੀਆਂ ਸਣੇ 15 ਵਾਹਨ ਚਾਲਕਾਂ ਦੇ ਕੱਟੇ ਚਲਾਨ ਅਗਲੀ ਖ਼ਬਰ ਹਿੰਦੂ ਸੰਗਠਨਾਂ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ
Ad Position 24