ਭਾਦਸੋਂ, 28 ਮਈ (ਪ੍ਰਦੀਪ ਦੰਦਰਾਲਾ)-ਅੱਜ ਪੰਥ ਬਚਾਓ ਪੰਜਾਬ ਬਚਾਓ ਦੇ ਬੈਨਰ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੀ ਅਜਨੌਦਾ ਕਲਾਂ ਚ ਵਿਸਾਲ ਰੈਲੀ ਹੋਈ | ਜਿੱਥੇ ਵੱਡੀ ਗਿਣਤੀ ਇਲਾਕੇ ਦੀ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ 'ਵਾਰਿਸ ਪੰਜਾਬ ਦੇ' ਪ੍ਰਧਾਨ ਤੇ ਐਮ.ਪੀ. ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕੌਮ, ਕਿਸਾਨੀ, ਮਜ਼ਦੂਰ, ਨੌਜਵਾਨੀ ਭਾਵ ਹਰ ਵਰਗ ਦੇ ਭਵਿੱਖ ਲਈ ਵਾਰਿਸ ਪੰਜਾਬ ਦਾ ਸਾਥ ਦੇਣਾ ਸਮੇਂ ਦੀ ਮੁੱਖ ਲੋੜ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਪੰਜਾਬ ਪੱਖੀ ਧਿਰਾਂ ਨਾਲ ਗੱਠਜੋੜ ਲਈ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ | ਬਾਪੂ ਤਰਸੇਮ ਸਿੰਘ ਨੇ ਅੱਗੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਜਲਦੀ ਹੀ ਜੇਲ੍ਹ 'ਚੋ ਰਿਹਾਅ ਹੋਣਗੇ | ਇਸ ਤੋਂ ਇਲਾਵਾ ਤੇਜਿੰਦਰ ਸਿੰਘ ਤੇਜ਼ੀ ਰੋਹਟੀ ਖ਼ਾਸ ਤੇ ਅਮਰੀਕ ਸਿੰਘ ਸਾ. ਸਰਪੰਚ ਅਜਨੌਦਾ ਕਲਾਂ ਸਮੇਤ ਸੈਂਕੜੇ ਵਿਅਕਤੀਆਂ ਨੇ ਵਾਰਿਸ ਪੰਜਾਬ ਦਾ ਪੱਲਾ ਫੜਿਆ | ਇਸ ਤੋਂ ਇਲਾਵਾ ਭਾਈ ਮਨਦੀਪ ਸਿੰਘ ਸਿੱਧੂ ਨੇ ਆਪਣੇ ਸੰਬੋਧਨ 'ਚ ਕੇਂਦਰ ਤੇ ਸੂਬੇ 'ਚ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਸੂਬੇ ਦੇ ਭਵਿੱਖ ਤੇ ਭਲਾਈ ਕੁਝ ਵੀ ਨਹੀਂ ਕੀਤਾ, ਜਿਸ ਕਰਕੇ ਪੰਜਾਬ ਆਰਥਿਕ, ਸਮਾਜਿਕ ਤੇ ਸਭਿਆਚਾਰਕ ਤੌਰ 'ਤੇ ਬਹੁਤ ਕਮਜ਼ੋਰ ਹੋ ਚੁੱਕਾ ਹੈ ਜਿਸ ਨੂੰ ਸੰਭਾਲਣ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ | ਇਸ ਤੋਂ ਇਲਾਵਾ ਉਨ੍ਹਾਂ ਪੰਥ, ਪੰਜਾਬ, ਪੰਜਾਬੀਅਤ ਅਤੇ ਹਰ ਵਰਗ ਨੂੰ ਬਚਾਉਣ ਲਈ ਵਾਰਿਸ ਪੰਜਾਬ ਦੇ ਪਾਰਟੀ ਨਾਲ ਜੁੜਨ ਦੀ ਅਪੀਲ ਵੀ ਕੀਤੀ | ਇਸ ਮੌਕੇ ਜਸਵਿੰਦਰ ਸਿੰਘ ਡਰੌਲੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਪਰਮਜੀਤ ਸਿੰਘ ਜੌਹਲ ਕੋਆਰਡੀਨੇਟਰ, ਐਡਵੋਕੇਟ ਈਮਾਨ ਸਿੰਘ ਕਾਲਾ ਮੁੱਖ ਬੁਲਾਰਾ ਪੰਜਾਬ, ਤੇਜਿੰਦਰ ਸਿੰਘ ਤੇਜੀ ਪ੍ਰਧਾਨ ਐੱਸ.ਕੇ. ਵਰਕਰ ਯੂਨੀਅਨ ਨਾਭਾ, ਅਮਰੀਕ ਸਿੰਘ ਕਿਸ਼ਨਗੜ੍ਹ, ਜਸਵੰਤ ਸਿੰਘ ਅਕੌਤ, ਕੁਲਦੀਪ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਬਾਰਨ, ਬੀਬੀ ਸਤਨਾਮ ਕੌਰ, ਗੁਰਦੀਪ ਸਿੰਘ ਮਰਦਾਪੁਰ, ਜਤਿੰਦਰ ਸਿੰਘ ਨਾਭਾ, ਹਰਪਾਲ ਸਿੰਘ ਖਰੌੜ, ਹਰਦਿਆਲ ਸਿੰਘ, ਰਹਿਮਦੀਨ ਖਾਨ, ਗੁਰਜੰਟ ਸ਼ਰਮਾ, ਕਰਮਜੀਤ ਸਿੰਘ, ਨਾਇਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ |