ਨਾਭਾ 28 ਮਈ (ਵਰਿੰਦਰ ਵਰਮਾ)-ਗਾਬਾ ਪਰਿਵਾਰ ਨਾਭਾ ਵੱਲੋਂ ਸਵ. ਜੈ ਦੇਵ ਗਾਬਾ, ਸਵ. ਸੁਭਾਸ਼ ਗਾਬਾ, ਸਵ. ਗੌਰਵ ਗਾਬਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵ. ਰਜਨੀਸ਼ ਮਿੱਤਲ ਸੈਂਟੀ ਦੀ ਨਿੱਘੀ ਯਾਦ ਵਿਚ ਰੋਟਰੀ ਕਲੱਬ ਦੇ ਸਹਿਯੋਗ ਨਾਲ ਰੋਟਰੀ ਭਵਨ ਪਟਿਆਲਾ ਗੇਟ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਖ਼ੂਨਦਾਨ ਕੈਂਪ ਸਿਵਲ ਹਸਪਤਾਲ ਨਾਭਾ ਦੇ ਡਾਕਟਰ ਹੀਨਾ ਸਿੰਗਲਾ ਦੀ ਟੀਮ ਵਿਕਾਸ ਮਿੱਤਲ ਅਤੇ ਰਜਿੰਦਰ ਸਿੰਘ ਚੋਪੜਾ ਵਲੋਂ 90 ਦੇ ਕਰੀਬ ਖ਼ੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ | ਹੀਰਾ ਆਟੋਮੋਬਾਈਲਜ ਡੀਲਰਜ਼ ਦੇ ਸੀਈਓ ਗੌਰਵ ਗਾਬਾ, ਰਾਕੇਸ਼ ਗਾਬਾ ਅਤੇ ਰਿਸ਼ੀ ਗਾਬਾ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੀ ਨਿੱਘੀ ਯਾਦ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਜਿਵੇਂ ਕਿ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ, ਬੂਟ ਜਰਾਬਾਂ, ਵਰਦੀਆਂ ਅਤੇ ਹੋਰ ਸਮਾਨ ਦੀ ਵੰਡ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ, ਗਰਮੀਆਂ ਦੇ ਮੱਦੇਨਜ਼ਰ ਵਾਟਰ ਕੁੱਲਰ ਲਗਵਾਣਾ ਆਦਿ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਅੱਗੇ ਤੋਂ ਵੀ ਜਾਰੀ ਰਹਿਣਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਸਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ | ਇਸ ਮੌਕੇ ਗੌਰਵ ਗਾਬਾ, ਸੋਰਵ ਗਾਬਾ ਅਤੇ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਅਤੇ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਰੋਟਰੀ ਕਲੱਬ ਦੇ ਪ੍ਰਧਾਨ ਰਵਨੀਸ਼ ਗੋਇਲ ਅਤੇ ਜਨਰਲ ਸਕੱਤਰ ਰੋਹਿਤ ਜਿੰਦਲ ਨੇ ਖ਼ੂਨਦਾਨ ਕੈਂਪ ਲਗਾਉਣ ਤੇ ਗਾਬਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਕੈਂਪ ਹਰ ਸਮਾਜ ਸੇਵੀ ਜਥੇਬੰਦੀਆਂ ਨੂੰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਲੋੜਵੰਦ ਇਨਸਾਨ ਦੀ ਜ਼ਿੰਦਗੀ ਬਚਾ ਸਕੀਏ ਕਿਉਂਕਿ ਖ਼ੂਨਦਾਨ ਮਹਾਂਦਾਨ ਹੈ | ਇਸ ਮੌਕੇ ਮਲਕੀਤ ਗਰੁੱਪ ਐਮ.ਡੀ. ਚਰਨ ਸਿੰਘ, ਸਾਬਕਾ ਸਿਵਲ ਸਰਜਨ ਡਾ. ਆਈ.ਡੀ. ਗੋਇਲ, ਜੀਵਨ ਪ੍ਰਕਾਸ਼ ਬਾਂਸਲ, ਵੇਦ ਪ੍ਰਕਾਸ਼ ਡੱਲਾ, ਅਸ਼ੋਕ ਕਿੰਗਰ, ਦਰਸ਼ਨ ਅਰੋੜਾ, ਜੇਪੀ ਗੁਪਤਾ, ਦਰਸਨ ਬੁੱਟਰ, ਨਰਿੰਦਰ ਮੋਹਣ ਸ਼ਰਮਾ, ਰਾਜ ਕੁਮਾਰ ਜੇਤਵਾਨੀ, ਨਿਤਿਨ ਗੁਪਤਾ, ਧਨਜੇ ਵਾਲੀਆਂ, ਨਵੀਨ ਜਿੰਦਲ, ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਮੈਂਬਰ ਹਾਜ਼ਰ ਸਨ |