14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਰੀਆ ਸੀਨੀਅਰ ਸੈਕੰਡਰੀ ਸਕੂਲ ਤੇ ਡੀ. ਏ. ਵੀ. ਹਾਈ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ

ਨਾਭਾ, 14 ਅਗਸਤ (ਵਰਿੰਦਰ ਵਰਮਾ)-ਆਰੀਆ ਸੀਨੀਅਰ ਸੈਕੰਡਰੀ ਸਕੂਲ ਤੇ ਡੀ. ਏ.

Ad Position 21
No active advertisement
ਅਜੀਤ ਡੈਸਕ 15-08-2026
ਨਾਭਾ, 14 ਅਗਸਤ (ਵਰਿੰਦਰ ਵਰਮਾ)-ਆਰੀਆ ਸੀਨੀਅਰ ਸੈਕੰਡਰੀ ਸਕੂਲ ਤੇ ਡੀ. ਏ. ਵੀ. ਹਾਈ ਸਕੂਲ, ਨਾਭਾ ਵਲੋਂ ਸਾਂਝੇ ਤੌਰ ‘ਤੇ ਸਕੂਲ ਦੇ ਵਿਹੜੇ ਵਿਚ ਉਤਸ਼ਾਹ ਤੇ ਸੱਭਿਆਚਾਰਕ ਜੋਸ਼ ਨਾਲ ਤੀਜ ਦਾ ਤਿਉਹਾਰ ਮਨਾਇਆ। ਪ੍ਰੋਗਰਾਮ ਵਿਚ ਰੰਗਾ ਰੰਗ ਗਿੱਧੇ ਦੀਆਂ ਪੇਸ਼ਕਾਰੀਆਂ, ਤੀਜ ਦੇ ਗੀਤਾਂ, ਭਾਸ਼ਨਾਂ ਤੇ ਲੜਕੀਆਂ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲੇ ਅਰਥਪੂਰਨ ਨਾਟਕਾਂ ਰਾਹੀਂ ਅਮੀਰ ਪੰਜਾਬੀ ਸੱਭਿਆਚਾਰ ਅਤੇ ਰਵਾਇਤਾਂ ਦੀ ਝਲਕ ਪੇਸ਼ ਕੀਤੀ ਗਈ। ਰਵਾਇਤੀ ਪਕਵਾਨਾਂ ਨੇ ਤਿਉਹਾਰ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ‘ਵਧੀਆ ਪਹਿਰਾਵੇ’ ਤੇ ‘ਵਧੀਆ ਮਹਿੰਦੀ ਡਿਜ਼ਾਈਨ’ ਦੇ ਮੁਕਾਬਲਿਆਂ ਨੇ ਭਾਗ ਲੈਣ ਵਾਲਿਆਂ ਵਿਚ ਉਤਸ਼ਾਹ ਨੂੰ ਹੋਰ ਵਧਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਵਿਚ ਪੰਜਾਬੀ ਵਿਰਸੇ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਸਕੂਲਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਜਸ਼ਨ ਖੁਸ਼ੀ ਭਰੇ ਮਾਹੌਲ ਵਿਚ ਸਮਾਪਤ ਹੋਇਆ, ਜਿਸ ਵਿਚ ਰਵਾਇਤ, ਆਪਸੀ ਮਿਲਵਰਤਣ ਤੇ ਔਰਤ ਸਸ਼ਕਤੀਕਰਨ ਦੀ ਭਾਵਨਾ ਝਲਕਦੀ ਸੀ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੂਨਮ ਮਝੈਲ ਨੇ ਸ਼ਿਕਰਤ ਕੀਤੀ ਜਦਕਿ ਮਿਸ ਮਿਤਾਲੀ ਜਿਤਵਾਨੀ ਤੇ ਮਿਸ ਮੰਜੂ ਜੋਸ਼ੀ ਵਿਸ਼ੇਸ਼ ਮਹਿਮਾਨ ਸਨ ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਅਜਿਹੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ। ਇਸ ਮੌਕੇ ਰਾਕੇਸ਼ ਸਿੰਗਲਾ, ਸੁਨੀਲ ਗੁਪਤਾ, ਓਮ ਪ੍ਰਕਾਸ਼ ਠੇਕੇਦਾਰ, ਵਿਕਾਸ ਮਿੱਤਲ, ਸ਼ੀਤਲ ਜੈਨ, ਸੁਭਾਸ਼ ਬਾਂਸਲ (ਸਮਾਜ ਸੇਵਕ), ਅਸ਼ਵਨੀ ਮਦਾਨ (ਪ੍ਰਿੰਸੀਪਲ, ਆਰੀਆ ਸੀਨੀਅਰ ਸੈਕੰਡਰੀ ਸਕੂਲ), ਪ੍ਰਿੰਸ ਢੰਡ (ਪ੍ਰਿੰਸੀਪਲ, ਡੀ. ਏ. ਵੀ. ਹਾਈ ਸਕੂਲ), ਹਰਿੰਦਰਜੀਤ ਸਿੰਘ (ਇੰਚਾਰਜ), ਰਕੇਸ਼ ਕੁਮਾਰ ਤੇ ਬਰਜਿੰਦਰ ਮੋਹਨ, ਸਹਿਯੋਗ ਭਾਰਤੀ, ਨੀਰਜ ਸ਼ਰਮਾ ਤੇ ਸਮੂਹ ਸਟਾਫ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ ਤਹਿਤ ਦਲੀਪ ਨਗਰ ਤੇ ਸੁਰਜੀਤ ਨਗਰ ’ਚ ਗੈਰ-ਕਾਨੂੰਨੀ ਉਸਾਰੀਆਂ ਢਾਹੀਆਂ ਅਗਲੀ ਖ਼ਬਰ ਆਧੁਨਿਕ ਯੁੱਗ ਵਿਚ ਸਹਿਕਾਰਤਾ ਨੂੰ ਮਜ਼ਬੂਤ ਕਰਕੇ ਹੀ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ-ਕ੍ਰਿਸ਼ਨ ਸਿੰਘ ਸਨੌਰ
Ad Position 24