14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੰਜਾਬੀ ਯੂਨੀਵਰਸਿਟੀ ਵਿਖੇ ‘ਸਿਲਵਰ ਲਾਈਨਿੰਗ’ ਨਾਂਅ ਦੀ ਹੈਲਪ-ਲਾਈਨ ਸੇਵਾ ਸ਼ੁਰੂ

ਪਟਿਆਲਾ, 14 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ‘ਆਨਲਾਈਨ ਐਂਡ ਟੈਲੀਫੋਨਿਕ ਕੌਂਸਲਿੰਗ ਐਂਡ ਟ੍ਰੇਨਿੰਗ ਸੈੱਲ’ (ਓ. ਟੀ.

Ad Position 21
No active advertisement
ਪੰਜਾਬੀ ਯੂਨੀਵਰਸਿਟੀ ਵਿਖੇ ‘ਸਿਲਵਰ ਲਾਈਨਿੰਗ’ ਨਾਂਅ ਦੀ ਇੱਕ ਹੈਲਪ-ਲਾਈਨ ਸੇਵਾ ਦੀ ਸ਼ੁਰੂਆਤ ਮੌਕੇ ਉਪ ਕੁਲਪਤੀ ਡਾ. ਜਗਦੀਪ ਸਿੰਘ, ਅਧਿਆਪਕ ਤੇ ਵਿਦਿਆਰਥੀ। ਅਜੀਤ ਤਸਵੀਰ 15-08-2026
ਪਟਿਆਲਾ, 14 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ‘ਆਨਲਾਈਨ ਐਂਡ ਟੈਲੀਫੋਨਿਕ ਕੌਂਸਲਿੰਗ ਐਂਡ ਟ੍ਰੇਨਿੰਗ ਸੈੱਲ’ (ਓ. ਟੀ. ਸੀ. ਟੀ. ਸੀ.) ਵਲੋਂ ‘ਸਿਲਵਰ ਲਾਈਨਿੰਗ’ ਨਾਂਅ ਦੀ ਇਕ ਹੈਲਪ-ਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਇਸ ਸੇਵਾ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੀ ਆਪਣੀ ਤਰ੍ਹਾਂ ਦੀ ਪਹਿਲੀ 24×7 ਮਨੋਵਿਗਿਆਨਕ ਹੈਲਪਲਾਈਨ ਹੈ, ਜੋ ਆਮ ਲੋਕਾਂ ਲਈ ਮਨੋਵਿਗਿਆਨਕ ਮਦਦ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਇਸ ਦਾ ਮਕਸਦ ਵਿਦਿਆਰਥੀਆਂ ਤੇ ਆਮ ਸਮਾਜ ਲਈ ਮਨੋਵਿਗਿਆਨਕ ਮਦਦ ਨੂੰ ਸੁਖਾਲਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਵਧ ਰਹੀਆਂ ਮਨੋਵਿਗਿਆਨਕ, ਭਾਵਨਾਤਮਕ ਤੇ ਸਮਾਜਿਕ ਚੁਣੌਤੀਆਂ ਨੂੰ ਧਿਆਨ ਵਿਚ ਰੱਖਦਿਆਂ, ਅਜਿਹੀ ਸਹਾਇਤਾ ਪ੍ਰਣਾਲੀ ਦਾ ਸੁਪਨਾ ਵੇਖਿਆ ਗਿਆ ਸੀ ਜਿਸ ਰਾਹੀਂ ਲੋਕਾਂ ਨੂੰ ਜਦੋਂ ਵੀ ਲੋੜ ਹੋਵੇ, ਤੁਰੰਤ ਮਨੋਵਿਗਿਆਨਕ ਫਸਟ ਏਡ (ਮੁੱਢਲੀ ਸਹਾਇਤਾ) ਅਤੇ ਕਾਊਂਸਲਿੰਗ ਪ੍ਰਾਪਤ ਕਰ ਸਕਣ। ਉਨ੍ਹਾਂ ਇਸ ਪ੍ਰਾਜੈਕਟ ਨਾਲ ਜੁੜੀ ਪੂਰੀ ਟੀਮ, ਜਿਨ੍ਹਾਂ ਵਿਚ ਟੈਲੀ-ਕਾਊਂਸਲਿੰਗ ਇੰਟਰਨਜ਼, ਸਿਖਲਾਈ ਪ੍ਰਾਪਤ ਵਲੰਟੀਅਰ ਤੇ ਫੈਕਲਟੀ ਮੈਂਬਰ ਸ਼ਾਮਿਲ ਹਨ, ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਇਹ ਪਹਿਲਕਦਮੀ ਪੰਜਾਬੀ ਯੂਨੀਵਰਸਿਟੀ ਨੂੰ ਖਾਸ ਕਰਕੇ ਭਾਵਨਾਤਮਕ ਸੰਕਟ ਦੇ ਸਮੇਂ ਸਮਾਜ ਨੂੰ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਵਿਚ ਇਕ ਮੋਹਰੀ ਸੰਸਥਾ ਵਜੋਂ ਸਥਾਪਿਤ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਕਾਊਂਸਲਿੰਗ ਸੇਵਾਵਾਂ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਫੈਕਲਟੀ ਮੈਂਬਰਾਂ ਦੀ ਦੇਖ-ਰੇਖ ਹੇਠ ਸਿਖਲਾਈ ਪ੍ਰਾਪਤ ਟੈਲੀ-ਕਾਊਂਸਲਿੰਗ ਇੰਟਰਨਜ਼ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ। ਗੱਲਬਾਤ ਦੀ ਗੁਪਤਤਾ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਲੋੜ ਪੈਣ ‘ਤੇ ਯੋਗ ਸੁਝਾਅ/ਰੈਫਰਲ ਵੀ ਦਿੱਤਾ ਜਾਵੇਗਾ। ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਆਨਲਾਈਨ ਐਂਡ ਟੈਲੀਫੋਨਿਕ ਕੌਂਸਲਿੰਗ ਐਂਡ ਟ੍ਰੇਨਿੰਗ ਸੈੱਲ ਦੇ ਨੋਡਲ ਅਧਿਕਾਰੀ ਡਾ. ਦਮਨਜੀਤ ਸੰਧੂ ਨੇ ਦੱਸਿਆ ਕਿ ਇਹ ਸੈੱਲ ਪੰਜਾਬੀ ਯੂਨੀਵਰਸਿਟੀ ਦੇ ‘ ਐਂਟਰਪ੍ਰੋਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ ਦੇ ਅਧੀਨ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਤੱਕ ਮਨੋਵਿਗਿਆਨਕ ਮਦਦ ਪਹੁੰਚਾਉਣਾ ਵੀ ਇਸ ਦਾ ਮਕਸਦ ਹੈ ਜੋ ਆਮ ਤੌਰ ‘ਤੇ ਕਾਊਂਸਲਿੰਗ ਸੇਵਾਵਾਂ ਤੱਕ ਪਹੁੰਚਣ ਵਿਚ ਝਿਜਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਵਿਚ ਨਿਵੇਸ਼ ਸਮਾਰੋਹ, ਵਿਦਿਆਰਥੀ ਆਗੂਆਂ ਨੇ ਸੰਭਾਲੀਆਂ ਜ਼ਿੰਮੇਵਾਰੀਆਂ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਹਟਾ ਵਲੋਂ ਪ੍ਰਧਾਨ ਹਰਮੀਤ ਮਾਨ ਦਾ ਸਨਮਾਨ
Ad Position 24