23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਤਿਉਹਾਰਾਂ ਦੇ ਦਿਨਾਂ ’ਚ ਮਿਲਾਵਟਖੋਰਾਂ ਦਾ ਧੰਦਾ ਜਾਰੀ

ਰਾਜਪੁਰਾ, 23 ਅਕਤੂਬਰ (ਰਣਜੀਤ ਸਿੰਘ)- ਜਿਉਂ-ਜਿਉਂ ਦੀਵਾਲੀ ਅਤੇ ਹੋਰ ਤਿਉਹਾਰ ਨੇੜੇ ਆ ਰਹੇ ਹਨ ਉਸੇ ਹਿਸਾਬ ਨਾਲ ਮਿਲਾਵਟਖੋਰਾਂ ਨੇ ਆਪਣੇ ਕਾਲੇ ਧੰਦੇ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਪੂਰੀ ਤਿਆਰੀ ਕਰ ਲਈ ਹੈ। ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲਈ ਖਾਣ ਪੀਣ ਦਾ ਸਮਾਨ ਖਾਸ ਤੌਰ ’ਤੇ ਘਟੀਆ ਕਿਸਮ ਦੀਆਂ ਮਠਿਆਈਆਂ, ਪਨੀਰ ਤੇ ਸੈਨਥੈਟਿਕ ਦੁੱਧ ਖੁਫੀਆ ਰਸਤਿਆਂ ਰਾਹੀ ਲਿਆਉਣਾ ਸ਼ੁਰੂ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 24-10-2026
ਰਾਜਪੁਰਾ, 23 ਅਕਤੂਬਰ (ਰਣਜੀਤ ਸਿੰਘ)- ਜਿਉਂ-ਜਿਉਂ ਦੀਵਾਲੀ ਅਤੇ ਹੋਰ ਤਿਉਹਾਰ ਨੇੜੇ ਆ ਰਹੇ ਹਨ ਉਸੇ ਹਿਸਾਬ ਨਾਲ ਮਿਲਾਵਟਖੋਰਾਂ ਨੇ ਆਪਣੇ ਕਾਲੇ ਧੰਦੇ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਪੂਰੀ ਤਿਆਰੀ ਕਰ ਲਈ ਹੈ। ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲਈ ਖਾਣ ਪੀਣ ਦਾ ਸਮਾਨ ਖਾਸ ਤੌਰ ’ਤੇ ਘਟੀਆ ਕਿਸਮ ਦੀਆਂ ਮਠਿਆਈਆਂ, ਪਨੀਰ ਤੇ ਸੈਨਥੈਟਿਕ ਦੁੱਧ ਖੁਫੀਆ ਰਸਤਿਆਂ ਰਾਹੀ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਆਮ ਲੋਕਾਂ ਨੂੰ ਕਾਫ਼ੀ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵਲੋਂ ਚੈਕਿੰਗ ਦੀ ਗੱਡੀ ਦਾ ਗੇਅਰ ਵੀ ਬਦਲਣਾ ਚਾਹੀਦਾ ਹੈ ਤਾਂ ਕਿ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਨਾਲ ਮਿਲਾਵਟਖੋਰਾਂ ਦਾ ਪਰਦਾ ਫਾਸ ਕੀਤਾ ਜਾ ਸਕੇ। ਸੂਤਰਾਂ ਦੀ ਮੰਨੀਏ ਤਾਂ ਸੂਬੇ ਵਿਚ ਪੇਟ ਦੀਆਂ ਬੀਮਾਰੀਆਂ, ਕੈਸਰ, ਪੀਲੀਆ ਤੇ ਹੋਰ ਭਿਆਨਕ ਬੀਮਾਰੀਆਂ ਦਾ ਗ੍ਰਾਫ਼ ਤੇਜੀ ਨਾਲ ਉਪਰ ਗਿਆ ਹੈ। ਇਸ ਸਭ ਕਾਸੇ ਪਿਛੇ ਚੈਕਿੰਗ ਦੇ ਨਾਂਅ ਤੇ ਸਿਰਫ ਕਾਗਜੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ। ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਪ੍ਰਵੇਸ਼ ਦੁਆਰ ਰਾਜਪੁਰਾ ਤੇ ਇਸ ਦੇ ਨਾਲ ਲੱਗਦੇ ਖੁਫੀਆਂ ਰਸਤਿਆਂ ਦੀ ਪੂਰੀ ਤਰਾਂ ਨਾਲ ਨਿਸ਼ਾਨਦੇਹੀ ਕੀਤੀ ਜਾਵੇ ਕਿਉਂਕਿ ਜਿਆਦਾਤਰ ਮਿਲਾਵਟੀ ਸਮਾਨ ਬਾਹਰਲੇ ਸੂਬਿਆਂ ਤੋਂ ਕੱਚੇ ਪੱਕੇ ਰਸਤਿਆਂ ਰਾਹੀ ਵੇਲੇ ਕੁਵੇਲੇ ਢੋਇਆ ਜਾਂਦਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਟਰੱਕਾਂ ਵਿਚ ਛੁਪਾ ਕੇ ਮਿਲਾਵਟੀ ਸਮਾਨ ਲਿਆਂਦਾ ਜਾਂਦਾ ਹੈ ਅਤੇ ਪ੍ਰਸ਼ਾਸ਼ਨ ਨੂੰ ਇਨ੍ਹਾਂ ਰਸਤਿਆਂ ਦੀ ਸਖਤ ਨਾਕਾਬੰਦੀ ਕਰਨੀ ਚਾਹੀਦੀ ਹੈ। ਇਸ ਲਈ ਸਿਹਤ ਵਿਭਾਗ ਨੂੰ ਕਛੂਆ ਚਾਲ ਛੱਡਣੀ ਚਾਹੀਦੀ ਹੈ ਤਾਂ ਕਿ ਮਿਲਾਵਟ ਖੋਰ ਖਰਗੋਸ਼ ਵਾਂਗ ਛਾਲਾਂ ਨਾ ਮਾਰ ਸਕਣ।
Ad Position 22
No active advertisement
ਪਿਛਲੀ ਖ਼ਬਰ ਸਵ. ਚਰਨਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
Ad Position 24