23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਰਾਕੇਸ਼ ਗੁਪਤਾ ਦੀ ਅਗਵਾਈ ’ਚ ਵਪਾਰੀਆਂ ਦਾ ਵਫ਼ਦ ਨਿਗਮ ਕਮਿਸ਼ਨਰ ਨੂੰ ਮਿਲਿਆ

ਪਟਿਆਲਾ, 23 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਇਕ ਵਫ਼ਦ ਨੇ ਰਾਕੇਸ਼ ਗੁਪਤਾ ਦੀ ਅਗਵਾਈ ਵਿਚ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਨੂੰ ਮਿਲਿਆ। ਇਸ ਮੌਕੇ ਵਪਾਰੀਆਂ ਨੇ ਦੋਸ਼ ਲਗਾਇਆ ਕਿ ਸਾਹਿਲ ਗੁਪਤਾ ਕੁਝ ਦਿਨ ਪਹਿਲਾਂ ਟੁੱਟੇ ਹੋਏ ਮੈਨਹੋਲ ਕਾਰਨ ਆਪਣੇ ਸਕੂਟਰ ਤੋਂ ਡਿੱਗ ਗਿਆ ਸੀ।

Ad Position 21
No active advertisement
ਰਾਕੇਸ਼ ਗੁਪਤਾ ਦੀ ਅਗਵਾਈ ’ਚ ਵਪਾਰੀਆਂ ਦਾ ਵਫ਼ਦ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਨਾਲ ਗਲਬਾਤ ਕਰਦੇ ਹੋਏ। ਅਜੀਤ ਤਸਵੀਰ 24-10-2026
ਪਟਿਆਲਾ, 23 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਇਕ ਵਫ਼ਦ ਨੇ ਰਾਕੇਸ਼ ਗੁਪਤਾ ਦੀ ਅਗਵਾਈ ਵਿਚ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਨੂੰ ਮਿਲਿਆ। ਇਸ ਮੌਕੇ ਵਪਾਰੀਆਂ ਨੇ ਦੋਸ਼ ਲਗਾਇਆ ਕਿ ਸਾਹਿਲ ਗੁਪਤਾ ਕੁਝ ਦਿਨ ਪਹਿਲਾਂ ਟੁੱਟੇ ਹੋਏ ਮੈਨਹੋਲ ਕਾਰਨ ਆਪਣੇ ਸਕੂਟਰ ਤੋਂ ਡਿੱਗ ਗਿਆ ਸੀ। ਉਸਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਤੇ ਇਲਾਜ ਲਈ ਪਾਰਕ ਹਸਪਤਾਲ ਵਿਚ ਦਾਖਲ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਪੰਜ ਦਿਨਾਂ ਤੋਂ ਹੋਸ਼ ਨਹੀਂ ਆਇਆ। ਵਪਾਰੀਆਂ ਨੇ ਨਗਰ ਨਿਗਮ ਕਮਿਸ਼ਨਰ ਤੇ ਉਸਦੇ ਅਧਿਕਾਰੀਆਂ ਦੇ ਨਾਲ-ਨਾਲ ਮੇਅਰ ਅਤੇ ਵਿਧਾਇਕ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਰਾਕੇਸ਼ ਗੁਪਤਾ ਨੇ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਸੰਬੰਧਿਤ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ, ਪਾਰਕ ਹਸਪਤਾਲ ਦਾ ਸਾਰਾ ਖਰਚਾ ਚੁੱਕਣ ਅਤੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਈ ਥਾਵਾਂ ‘ਤੇ ਅਜਿਹੀਆਂ ਟੁੱਟੀਆਂ ਸੜਕਾਂ ਤੇ ਮੈਨਹੋਲ ਦਿਖਾਈ ਦਿੰਦੇ ਹਨ ਅਤੇ ਜਿਥੇ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਤੇ ਆਮ ਤੌਰ ‘ਤੇ ਲੋਕ ਜ਼ਿੰਮੇਵਾਰ ਅਧਿਕਾਰੀਆਂ ਕੋਲ ਜਾ ਕੇ ਸ਼ਿਕਾਇਤ ਨਹੀਂ ਕਰਦੇ ਪਰ ਵਪਾਰ ਮੰਡਲ ਪਟਿਆਲਾ ਕਾਨੂੰਨ ਦੇ ਦਾਇਰੇ ਵਿਚ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਹਰ ਸੰਭਵ ਕਾਰਵਾਈ ਕਰਵਾਏਗਾ ਅਤੇ ਇਲਾਜ ਦਾ ਸਾਰਾ ਖਰਚਾ ਵੀ ਨਗਰ ਨਿਗਮ ਅਧਿਕਾਰੀਆਂ ਵਲੋਂ ਚੁੱਕਿਆ ਜਾਵੇਗਾ। ਪ੍ਰਧਾਨ ਰਾਕੇਸ਼ ਗੁਪਤਾ ਨੇ ਨਿਗਮ ਕਮਿਸ਼ਨਰ ਮੈਡਮ ਪੂਜਾ ਸਿਆਲ ਨੂੰ ਕਿਹਾ ਕਿ ਜੇਕਰ ਨਗਰ ਨਿਗਮ ਕੁਝ ਦਿਨਾਂ ਦੇ ਅੰਦਰ ਸੰਬੰਧਿਤ ਅਧਿਕਾਰੀਆਂ ਵਿਰੁੱਧ ਕਾਰਵਾਈ ਨਹੀਂ ਕਰਦਾ ਅਤੇ ਸਾਹਿਲ ਗੁਪਤਾ ਦੇ ਹਸਪਤਾਲ ਦੇ ਖਰਚੇ ਦਾ ਭੁਗਤਾਨ ਨਹੀਂ ਕਰਦਾ ਹੈ, ਤਾਂ ਕੁਝ ਦਿਨਾਂ ਵਿਚ ਵਪਾਰੀ ਇਕੱਠੇ ਹੋ ਕੇ ਨਗਰ ਨਿਗਮ ਵਿਚ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਜੇਕਰ ਅਦਾਲਤ ਵਿਚ ਜਾਣਾ ਪਿਆ ਤਾਂ ਉਸ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਰਾਕੇਸ਼ ਗੁਪਤਾ ਦੀ ਅਗਵਾਈ ’ਚ ਵਪਾਰੀਆਂ ਨੇ ਕਮਿਸ਼ਨਰ ਨੂੰ ਇਹ ਵੀ ਕਿਹਾ ਕਿ ਘਟਨਾ ਤੋਂ ਬਾਅਦ ਹੀ ਕਿਉਂ, ਘਟਨਾ ਤੋਂ ਪਹਿਲਾਂ ਹੀ ਟੁੱਟੀਆਂ ਸੜਕਾਂ ਅਤੇ ਟੁੱਟੇ ਮੈਨਹੋਲਾਂ ਦੀ ਮੁਰੰਮਤ ਕਿਉਂ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਇਸ ਵਿਚ ਨੌਕਰਸ਼ਾਹੀ ਦੀ ਮਿਲੀਭੁਗਤ ਵੀ ਹੋ ਸਕਦੀ ਹੈ ਕਿਉਂਕਿ ਨਵੀਆਂ ਬਣ ਰਹੀਆਂ ਸੜਕਾਂ ਦੀ ਗੁਣਵੱਤਾ ਬਹੁਤ ਮਾੜੀ ਹੈ। ਵਪਾਰੀਆਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ, ਨਿਗਮ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਨੋਟਿਸ ਜਾਰੀ ਕੀਤੇ। ਇਸ ਦੀ ਜਾਣਕਾਰੀ ਲਈ ਵੀ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਮੈਡਮ ਸਿਆਲ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਜ਼ਰੂਰ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਸਤ ਪ੍ਰਕਾਸ਼ ਭਾਰਦਵਾਜ, ਰਾਜਨ ਸਿੰਗਲਾ, ਨਰਿੰਦਰ ਗੋਇਲ, ਮਨਦੀਪ ਟੰਡਨ, ਸੁਖਮਜੀਤ ਅਹੂਜਾ, ਰਾਕੇਸ਼ ਜੈਨ ਅਗਰਵਾਲ, ਸੁਰਿੰਦਰ ਸਿੰਘ ਸੰਧੂ, ਸੁਨੀਲ ਮਦਾਨ (ਕੁਕੀ), ਮੋਹਨ ਲਾਲ, ਅਸ਼ੀਸ਼ ਬਲ ਸਿੰਘ, ਮੁਨੀਸ਼ ਟੰਡਨ ਆਦਿ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਲੈ ਜਾਣ ਵਾਲੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਐਸ. ਡੀ. ਐਮ. ਹਰਜੋਤ ਕੌਰ ਮਾਵੀ ਨੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਕੀਤੀ ਬੈਠਕ
Ad Position 24