14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਾਤਾ ਗੁਜਰੀ ਸਕੂਲ ਵਿਚ ਨਿਵੇਸ਼ ਸਮਾਰੋਹ, ਵਿਦਿਆਰਥੀ ਆਗੂਆਂ ਨੇ ਸੰਭਾਲੀਆਂ ਜ਼ਿੰਮੇਵਾਰੀਆਂ

ਦੇਵੀਗੜ੍ਹ, 14 ਅਗਸਤ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਵਿਦਿਆਰਥੀਆਂ ਵਿਚ ਅਗਵਾਈ ਦੀ ਭਾਵਨਾ, ਜ਼ਿੰਮੇਵਾਰੀ, ਅਨੁਸ਼ਾਸਨ ਤੇ ਆਤਮ-ਵਿਸ਼ਵਾਸ ਪੈਦਾ ਕਰਨ ਦੇ ਉਦੇਸ਼ ਨਾਲ ਨਿਵੇਸ਼ ਸਮਾਰੋਹ ਕਰਵਾਇਆ। ਇਸ ਮੌਕੇ ਸਕੂਲ ਦੇ ਨਵੇਂ ਚੁਣੇ ਗਏ ਵਿਦਿਆਰਥੀ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 15-08-2026
ਦੇਵੀਗੜ੍ਹ, 14 ਅਗਸਤ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਵਿਦਿਆਰਥੀਆਂ ਵਿਚ ਅਗਵਾਈ ਦੀ ਭਾਵਨਾ, ਜ਼ਿੰਮੇਵਾਰੀ, ਅਨੁਸ਼ਾਸਨ ਤੇ ਆਤਮ-ਵਿਸ਼ਵਾਸ ਪੈਦਾ ਕਰਨ ਦੇ ਉਦੇਸ਼ ਨਾਲ ਨਿਵੇਸ਼ ਸਮਾਰੋਹ ਕਰਵਾਇਆ। ਇਸ ਮੌਕੇ ਸਕੂਲ ਦੇ ਨਵੇਂ ਚੁਣੇ ਗਏ ਵਿਦਿਆਰਥੀ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਮਾਰੋਹ ਦੌਰਾਨ ਸਕੂਲ ਕੈਪਟਨ ਹਰਨੂਰ ਕੌਰ 12ਵੀਂ ਸਾਇੰਸ, ਸਪੋਰਟਸ ਕੈਪਟਨ ਕਰਨ ਗਿਰ 12ਵੀਂ ਸਾਇੰਸ, ਹੈੱਡ ਗਰਲ ਕੋਮਲਪ੍ਰੀਤ ਕੌਰ 12ਵੀਂ ਆਰਟਸ, ਹੈੱਡ ਬੁਆਏ ਰੂਹਾਨ 12ਵੀਂ ਆਰਟਸ, ਵਾਈਸ ਹੈੱਡ ਗਰਲ ਹਰਮਨਦੀਪ ਕੌਰ ਬਾਰਵੀਂ ਕਾਮਰਸ ਤੇ ਵਾਈਸ ਹੈੱਡ ਬੁਆਏ ਨਵਦੀਪ ਸਿੰਘ ਬਾਰਵੀਂ ਆਰਟਸ ਨੂੰ ਅਹੁਦੇ ਸੌਂਪੇ ਗਏ। ਹਾਊਸ ਹੈੱਡ ਵਜੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ ਵਿਚ ਨਵਨੀਤ ਕੌਰ ਗਿਆਰਵੀਂ ਮੈਡੀਕਲ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ ਨਵਜੋਤ ਕੌਰ ਗਿਆਰਵੀਂ ਸਾਇੰਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ-ਰਵਨੀਤ ਕੌਰ ਗਿਆਰਵੀਂ ਕਾਮਰਸ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਹਾਊਸ-ਹਰਕਵਲਪ੍ਰੀਤ ਕੌਰ ਗਿਆਰਵੀਂ ਹਿਊਮੈਨਿਟੀਜ਼ ਨੂੰ ਨਿਯੁਕਤ ਕੀਤਾ। ਇਸੇ ਤਰ੍ਹਾਂ ਜੂਨੀਅਰ ਵਰਗ ਵਿਚ ਜੂਨੀਅਰ ਹੈੱਡ ਬੁਆਏ ਰਿਸ਼ਵ ਪੰਜਵੀਂ ਤੇ ਜੂਨੀਅਰ ਹੈੱਡ ਗਰਲ ਸਹਿਜਦੀਪ ਕੌਰ ਪੰਜਵੀਂ ਚੁਣੇ ਗਏ। ਹਾਊਸ ਕੈਪਟਨਾਂ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ ਵਿਚ ਸੇਜਲਦੀਪ ਕੌਰ ਚੌਥੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ-ਸਿਮਰਤਪ੍ਰੀਤ ਕੌਰ ਚੌਥੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ - ਹਰਲੀਨ ਕੌਰ ਚੌਥੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਹਾਊਸ-ਸਿਰਾਜ ਚੌਥੀ ਨੂੰ ਹਾਊਸ ਕੈਪਟਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ, ਪ੍ਰੈਜ਼ੀਡੈਂਟ ਰਵਿੰਦਰ ਕੌਰ, ਪ੍ਰਿੰਸੀਪਲ ਪੂਨਮ ਧੀਮਾਨ ਤੇ ਐਕਟੀਵਿਟੀ ਇੰਚਾਰਜ ਸ਼ਰਨਜੀਤ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਕੂਲ ਪ੍ਰਬੰਧਕਾਂ ਤੇ ਪ੍ਰਿੰਸੀਪਲ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਸਾਰੇ ਹਾਊਸ ਹੈੱਡਜ਼ ਨੇ ਵੀ ਨਵੇਂ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿਚ ਸਕੂਲ ਪ੍ਰਬੰਧਨ ਵਲੋਂ ਨਵੇਂ ਵਿਦਿਆਰਥੀ ਆਗੂਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਜੀ. ਐਸ. ਘਮਰੌਦਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਲਾਹਕਾਰ ਨਿਯੁਕਤ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ‘ਸਿਲਵਰ ਲਾਈਨਿੰਗ’ ਨਾਂਅ ਦੀ ਹੈਲਪ-ਲਾਈਨ ਸੇਵਾ ਸ਼ੁਰੂ
Ad Position 24