ਗੁਰਦੁਆਰਾ ਗੁਰਬਾਣੀ ਗਿਆਨ ਕੇਂਦਰ ਰੱਖੜਾ ਵਿਖੇ ਬਰਸੀ ਸਮਾਗਮ ਕੱਲ੍ਹ-ਬਾਬਾ ਬਲਕਾਰ ਸਿੰਘ ਰੱਖੜਾ
ਨਾਭਾ, 14 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ-ਪਟਿਆਲਾ ਸੜਕ ’ਤੇ ਸਥਿਤ ਪਿੰਡ ਰੱਖੜਾ ਵਿਖੇ ਗੁਰਦੁਆਰਾ ਗੁਰਬਾਣੀ ਗਿਆਨ ਕੇਂਦਰ ਵਿਖੇ ਪਿੰਡ ਵਾਸੀਆਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਸਿੱਧਸਰ ਸਾਹਿਬ ਅਲੌਹਰਾਂ ਵਾਲਿਆਂ ਦੀ ਸਾਲਾਨਾ ਬਰਸੀ 16 ਅਗਸਤ ਨੂੰ ਸਵੇਰੇ 1 0 ਵਜੇ ਤੋਂ 4 ਵਜੇ ਤੱਕ ਮਨਾਈ ਜਾ ਰਹੀ। ਬਰਸੀ ਸਮਾਗਮ ਸੰਬੰਧੀ ਬਾਬਾ ਬਲਕਾਰ ਸਿੰਘ ਰੱਖੜਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਜਿਥੇ ਵੱਖ ਵੱਖ ਸੰਤ ਮਹਾਂਪੁਰਖ, ਸਿੱਖ ਵਿਦਵਾਨ, ਰਾਗੀ, ਢਾਡੀ ਤੇ ਕੀਰਤਨੀ ਜਥੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ ਉਥੇ ਮੁਫਤ ਮੈਡੀਕਲ ਚੈੱਕਅਪ ਕੈਂਪ, ਖੂਨਦਾਨ ਕੈਂਪ ਤੇ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਜਾਣਗੇ।
ਬਾਬਾ ਬਲਕਾਰ ਸਿੰਘ ਰੱਖੜਾ ਬਰਸੀ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
15-08-2026