14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਾਡੇ ਆਗੂ ਨਿੱਜੀ ਸਵਾਰਥ ਛੱਡ ਕੇ ਪੰਥਕ ਏਕਤਾ ਲਈ ਯਤਨਸ਼ੀਲ ਹੋਣ-ਐਡ. ਰਵਿੰਦਰ ਸਿੰਘ ਸ਼ਾਹਪੁਰ

Ad Position 21
No active advertisement
ਅਜੀਤ ਡੈਸਕ 29-05-2026
ਭਾਦਸੋਂ, 28 ਮਈ (ਪ੍ਰਦੀਪ ਦੰਦਰਾਲਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਹਲਕਾ ਨਾਭਾ ਤੋਂ ਇੰਚਾਰਜ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੇ ਮੌਜੂਦਾ ਪੰਥਕ ਸਿਆਸਤ 'ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਅੱਜ ਪੰਜਾਬ ਅਤੇ ਪੰਥ ਨੂੰ ਸਭ ਤੋਂ ਵੱਡਾ ਨੁਕਸਾਨ ਬਾਹਰੀ ਤਾਕਤਾਂ ਤੋਂ ਘੱਟ ਅਤੇ ਅੰਦਰੂਨੀ ਫੁੱਟ, ਹਉਮੈ ਅਤੇ ਸਿਆਸੀ ਸੁਆਰਥਾਂ ਤੋਂ ਵੱਧ ਹੋ ਰਿਹਾ ਹੈ | ਉਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਆਗੂ ਇਕ ਪੰਥਕ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ | ਕਈ ਲੋਕ ਆਪਣੇ ਨਿੱਜੀ ਸਿਆਸੀ ਲਾਭ ਅਤੇ ਅਹੁਦਿਆਂ ਲਈ ਸਿਧਾਂਤਾਂ ਨੂੰ ਪਿੱਛੇ ਛੱਡ ਰਹੇ ਹਨ | ਇਸ ਨਾਲ ਆਮ ਲੋਕਾਂ ਅਤੇ ਪੰਥਕ ਸੋਚ ਵਾਲੇ ਵਰਕਰਾਂ ਵਿਚ ਨਿਰਾਸ਼ਾ ਅਤੇ ਭਰੋਸੇ ਦੀ ਘਾਟ ਪੈਦਾ ਹੋ ਰਹੀ ਹੈ | ਉਨਾਂ ਕਿਹਾ ਕਿ ਜੇ ਆਗੂਆਂ ਨੇ ਸਿਰਫ ਆਪਣੀ ਸਿਆਸੀ ਸਹੂਲਤ ਲਈ ਹੀ ਪਾਰਟੀਆਂ ਬਦਲਣੀਆਂ ਹਨ, ਤਾਂ ਲੋਕਾਂ ਨੂੰ ਗੁਮਰਾਹ ਕਰਨ ਦੀ ਬਜਾਏ ਘਰ ਬੈਠ ਜਾਣਾ ਚਾਹੀਦਾ ਹੈ | ਪੰਥ ਅਤੇ ਪੰਜਾਬ ਦੇ ਨਾਮ 'ਤੇ ਰਾਜਨੀਤੀ ਕਰਕੇ ਨਿੱਜੀ ਲਾਭ ਲੈਣਾ ਕੌਮ ਦੀ ਭਾਵਨਾ ਨਾਲ ਧੋਖਾ ਕਰਨ ਦੇ ਬਰਾਬਰ ਹੈ | ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਜੇ ਅਸਲ 'ਚ ਪੰਜਾਬ ਦੇ ਹੱਕਾਂ, ਸਿੱਖ ਕੌਮ ਅਤੇ ਸਿਧਾਂਤਾਂ ਲਈ ਦਿਲ ਅੰਦਰ ਸੱਚੀ ਭਾਵਨਾ ਹੈ, ਤਾਂ ਇਹ ਡਰਾਮੇ ਛੱਡ ਕੇ ਇਕ ਹੋਵੋ | ਅੱਜ ਲੋੜ ਇਸ ਗੱਲ ਦੀ ਹੈ ਕਿ ਸਾਰੀਆਂ ਪੰਥਕ ਧਿਰਾਂ ਇਕ ਸਾਂਝਾ ਫ਼ਰੰਟ ਬਣਾਉਣ ਲਈ ਅੱਗੇ ਆਉਣ | ਜੇ ਇਕੱਠੇ ਹੋਵੋਗੇ ਤਾਂ ਹੀ ਕੁਝ ਬਣੇਗਾ, ਨਹੀਂ ਤਾਂ ਪੰਥਕ ਸਰਕਾਰ ਦੀਆਂ ਗੱਲਾਂ ਸਿਰਫ ਭਾਸ਼ਣਾਂ ਅਤੇ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਰਹਿ ਜਾਣਗੀਆਂ | ਉਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਰਫ ਨਾਅਰੇ ਨਹੀਂ, ਸੱਚੀ ਨੀਅਤ ਅਤੇ ਏਕਤਾ ਦੇਖਣਾ ਚਾਹੁੰਦੇ ਹਨ | ਕੌਮ ਨੂੰ ਅੱਜ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਨਿੱਜੀ ਹਉਮੈ ਤੋਂ ਉੱਪਰ ਉੱਠ ਕੇ ਪੰਥ ਅਤੇ ਪੰਜਾਬ ਦੇ ਭਵਿੱਖ ਲਈ ਫ਼ੈਸਲੇ ਲਵੇ | ਉਨਾਂ ਨੇ ਕਿਹਾ ਕਿ ਜੇ ਪੰਥਕ ਧਿਰਾਂ ਸੱਚਮੁੱਚ ਪੰਜਾਬ ਦੇ ਹੱਕਾਂ, ਕਿਸਾਨਾਂ, ਨੌਜਵਾਨਾਂ, ਬੇਰੁਜ਼ਗਾਰੀ, ਨਸ਼ਿਆਂ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਲਈ ਲੜਨਾ ਚਾਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਆਪਸੀ ਲੜਾਈਆਂ ਅਤੇ ਧੜੇਬੰਦੀਆਂ ਖ਼ਤਮ ਕਰਨੀਆਂ ਪੈਣਗੀਆਂ | ਉਨਾਂ ਕਿਹਾ ਕਿ ਕੌਮ ਬਾਰੇ ਸੋਚੋ, ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਬਾਰੇ ਸੋਚੋ | ਜੇ ਅੱਜ ਵੀ ਅਸੀਂ ਇਕ ਨਾ ਹੋਏ, ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਮਾਫ਼ ਨਹੀਂ ਕਰੇਗਾ | ਅੰਤ 'ਚ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੇ ਸਮੂਹ ਪੰਥਕ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਜਾਬ, ਪੰਥ ਅਤੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਲਈ ਇਕ ਮੰਚ 'ਤੇ ਇਕੱਠੇ ਹੋਣ ਅਤੇ ਮਜ਼ਬੂਤ ਪੰਥਕ ਏਕਤਾ ਕਾਇਮ ਕਰਨ |
Ad Position 22
No active advertisement
ਪਿਛਲੀ ਖ਼ਬਰ ਸਨੌਰ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਖੁੱਲੇ੍ਹ ਠੇਕੇ ਕਾਰਨ ਸੰਗਤਾਂ 'ਚ ਭਾਰੀ ਰੋਸ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਲਗਾਏ ਮੁਫ਼ਤ ਸਿਹਤ ਨਿਰੀਖਣ ਕੈਂਪ ਦੌਰਾਨ 150 ਮਰੀਜ਼ਾਂ ਦਾ ਇਲਾਜ
Ad Position 24