ਸਮਾਣਾ, 29 ਮਈ (ਸਾਹਿਬ ਸਿੰਘ)-ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਵਿਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਆਮ ਆਦਮੀ ਪਾਰਟੀ 'ਤੇ ਬੇਹੱਦ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਜਿੱਤ ਨੇ 2027 ਵਿਚ ਸੂਬੇ ਵਿਚ ਬਣਨ ਵਾਲੀ 'ਆਪ' ਸਰਕਾਰ ਦਾ ਮੁੱਢ ਬੰਨਿਆ ਹੈ | ਉਨਾਂ ਆਖਿਆ ਕਿ ਅਕਸਰ ਸਰਕਾਰਾਂ ਚਾਰ ਸਾਲਾਂ ਵਿਚ ਲੋਕਾਂ ਦਾ ਵਿਸ਼ਵਾਸ ਗਵਾ ਦਿੰਦੀਆਂ ਹਨ ਪਰ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਵਿਚ 'ਆਪ' ਦੀ ਸਰਕਾਰ ਨੇ ਸਾਢੇ ਚਾਰ ਸਾਲਾਂ ਵਿਚ ਵੀ ਲੋਕਾਂ ਦਾ ਵਿਸ਼ਵਾਸ ਤੇ ਭਰੋਸਾ ਬਰਕਰਾਰ ਰੱਖਿਆ ਹੈ | ਜਿਸ ਤਰਾਂ ਸੂਬੇ ਵਿਚ ਲੋਕਾਂ ਨੇ 'ਆਪ' ਦੇ ਹੱਕ ਵਿਚ ਸ਼ਾਨਦਾਰ ਫ਼ਤਵਾ ਦਿੱਤਾ ਹੈ, ਤੋਂ ਸਾਬਤ ਹੋ ਗਿਆ ਹੈ ਕਿ ਪੰਜਾਬ ਸਰਕਾਰ ਨੇ ਜੋ ਆਪਣੇ ਚਾਰ ਸਾਲ ਤੋਂ ਵੱਧ ਕਾਰਜਕਾਲ ਵਿਚ ਲੋਕ ਭਲਾਈ ਦੇ ਕੰਮ ਕੀਤੇ ਹਨ, ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਵਿੱਢੀ ਹੋਈ ਹੈ, ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਂਦੀ ਹੈ ਅਤੇ ਬਿਜਲੀ ਪਾਣੀ ਦੀ ਕਿਸਾਨਾਂ ਤੇ ਰਾਜ ਦੇ ਲੋਕਾਂ ਨੂੰ ਸਹੂਲਤ ਮਿਲੀ ਹੈ, ਦੀ ਲੋਕ ਕਦਰ ਕਰਦੇ ਹਨ | ਉਨਾਂ ਪਾਰਟੀ ਵਲੰਟੀਅਰਾਂ ਦਾ ਚੋਣਾਂ ਦੌਰਾਨ ਦਿਨ-ਰਾਤ ਕੰਮ ਕਰਨ ਲਈ ਧੰਨਵਾਦ ਕੀਤਾ |