ਸਮਾਣਾ, 30 ਮਈ (ਸਾਹਿਬ ਸਿੰਘ)-ਪਬਲਿਕ ਕਾਲਜ ਦੇ ਪਿ੍ੰਸੀਪਲ ਡਾ. ਹਰਕੀਰਤ ਸਿੰਘ ਸਿੱਧੂ ਵਲੋਂ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਨਵੇਂ ਬਣੇ ਚੇਅਰਮੈਨ ਗੁਰਦੇਵ ਸਿੰਘ ਟਿਵਾਣਾ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਕਾਲਜ ਪਿ੍ੰਸੀਪਲ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਸਮਾਣਾ ਇਲਾਕੇ ਦੇ ਸ. ਟਿਵਾਣਾ ਦਾ ਚੇਅਰਮੈਨ ਬਣਨਾ ਮਾਣ ਵਾਲੀ ਗੱਲ ਹੈ | ਉਨ੍ਹਾਂ ਆਖਿਆ ਕਿ ਇਕ ਸਧਾਰਨ ਪਰਿਵਾਰ ਵਿਚੋਂ ਉੱਠ ਕੇ ਸਨਮਾਨ ਵਾਲੇ ਅਹੁਦੇ ਤੱਕ ਪਹੁੰਚਣਾ ਵੱਡੀ ਪ੍ਰਾਪਤੀ ਹੈ | ਚੇਅਰਮੈਨ ਸ. ਟਿਵਾਣਾ ਨੇ ਵਲੋਂ ਭਰੋਸਾ ਦਿੱਤਾ ਗਿਆ ਕਿ ਉਹ ਕਾਲਜ ਦੇ ਵਿਕਾਸ ਕਾਰਜਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਦਿੰਦੇ ਰਹਿਣਗੇ |