ਬਨੂੜ, 31 ਮਈ (ਭੁਪਿੰਦਰ ਸਿੰਘ)-ਕੈਪਟਨ ਕੰਵਲਜੀਤ ਸਿੰਘ ਮੈਮੋਰੀਅਲ ਸੁਸਾਇਟੀ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਮਠਿਆੜਾ ਨੰੂ ਇਨਵਰਟਰ ਭੇਟ ਕੀਤਾ ਗਿਆ | ਇਸੇ ਤਰਾਂ ਬੁੱਢਣਪੁਰ, ਜੰਗਪੁਰਾ ਤੇ ਰਾਜੋਮਾਜਰਾ ਦੇ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਸਮੂਹ ਬੱਚਿਆਂ ਨੂੰ ਸਕੂਲ ਬੈਗ ਵੰਡੇ ਗਏ | ਇਸੇ ਤਰਾਂ ਪਿੰਡ ਖਾਸਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਵਾਟਰ ਕੂਲਰ ਭੇਟ ਕੀਤਾ ਗਿਆ | ਸਕੂਲਾਂ ਨੂੰ ਸਮਾਨ ਵੰਡਣ ਦੀ ਰਸਮ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਪੁੱਤਰੀ ਮਨਪ੍ਰੀਤ ਕੌਰ ਡੋਲੀ ਨੇ ਨਿਭਾਈ | ਇਸ ਮੌਕੇ ਉਨਾਂ ਨਾਲ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਗੁਲਸ਼ਨ ਕੌਰ ਮਠਿਆੜਾ, ਸਾਬਕਾ ਕੌਂਸਲਰ ਹਰਵਿੰਦਰ ਕੌਰ ਬਨੂੜ, ਬਲਦੇਵ ਸਿੰਘ ਅਬਰਾਵਾਂ, ਕੁਲਵਿੰਦਰ ਸਿੰਘ ਖਾਸਪੁਰ ਤੇ ਗੁਰਵਿੰਦਰ ਸਿੰਘ ਹਾਜ਼ਰ ਸਨ | ਡੋਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਦੀ ਯਾਦ ਤਾਜ਼ਾ ਰੱਖਣ ਲਈ ਸੁਸਾਇਟੀ ਰਾਹੀਂ ਲੋੜਵੰਦ ਲੋਕਾਂ ਦੀ ਪਰਿਵਾਰ ਵਲੋਂ ਸਹਾਇਤਾ ਕੀਤੀ ਜਾਵੇਗੀ | ਸਮੁੱਚੇ ਸਕੂਲਾਂ ਦੇ ਅਧਿਆਪਕਾਂ ਨੇ ਉਨਾਂ ਦਾ ਧੰਨਵਾਦ ਕੀਤਾ |