12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

‘ਬੋਲੇਗਾ ਘਨੌਰ, ਬਦਲੇਗਾ ਦੌਰ’ ਪੈਦਲ ਮਾਰਚ ਦੇ ਤੀਜੇ ਦਿਨ 1984 ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Ad Position 21
No active advertisement
ਅਜੀਤ ਡੈਸਕ 02-06-2026
ਘਨੌਰ, 1 ਜੂਨ (ਸਰਦਾਰਾ ਸਿੰਘ ਲਾਛੜੂ)-ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਦੇ ਪੈਦਲ ਮਾਰਚ ‘ਬੋਲੇਗਾ ਘਨੌਰ, ਬਦਲੇਗਾ ਦੌਰ’ ਨੇ ਸੋਮਵਾਰ ਨੂੰ ਆਪਣੇ ਤੀਜੇ ਦਿਨ ‘ਚ ਪ੍ਰਵੇਸ਼ ਕੀਤਾ ਅਤੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਝਿੰਜਰ ਨੇ ਪੂਰੇ ਸ਼੍ਰੋਮਣੀ ਅਕਾਲੀ ਦਲ ਦੇ ਕਾਡਰ ਸਮੇਤ ਆਪਣੀਆਂ ਦਸਤਾਰਾਂ ਉੱਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਘਨੌਰ ਹਲਕੇ ਦੇ ਪਿੰਡਾਂ ਵਿੱਚੋਂ ਮਾਰਚ ਅੱਗੇ ਵਧਾਇਆ। ਜੂਨ 1984 ਦੇ ਸ਼ਹੀਦੀ ਘੱਲੂਘਾਰੇ ਨੂੰ ਸਮਰਪਿਤ ਇਸ ਭਾਵਪੂਰਤ ਅਦਾ ਵਿੱਚ ਝਿੰਜਰ ਨੇ ਆਪਰੇਸ਼ਨ ਬਲੂ ਸਟਾਰ ਦੇ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਕਿਹਾ ਕਿ ਸਿੱਖ ਕੌਮ ਆਪਣੀਆਂ ਜਾਨਾਂ ਵਾਰਨ ਵਾਲਿਆਂ ਦੀ ਕੁਰਬਾਨੀ ਕਦੇ ਨਹੀਂ ਭੁੱਲੇਗੀ। ਆਉਣ ਵਾਲੇ ਦਿਨਾਂ ‘ਚ ਵੀ ਮਾਰਚ ਦੌਰਾਨ ਸ਼ਰਧਾ ਅਤੇ ਰੋਸ ਦੇ ਪ੍ਰਤੀਕ ਵਜੋਂ ਦਸਤਾਰਾਂ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਰਹੇਗੀ। ਸੋਮਵਾਰ ਨੂੰ ਮਾਰਚ ਪਿੰਡ ਸੁਹਰੋ ਤੋਂ ਸ਼ੁਰੂ ਹੋਇਆ ਅਤੇ ਤੀਜੇ ਦਿਨ ਧਰਮਗੜ੍ਹ, ਮੰਡੇਆਣਾ, ਸਾਹਲ, ਲੋਚਵਾ, ਕੁਥਾ ਖੇੜੀ, ਹਰਪਾਲਪੁਰ, ਮੰਡੋਲੀ ਅਤੇ ਅਜਰੌਰ ਪਿੰਡਾਂ ‘ਚੋਂ ਲੰਘਿਆ। 30 ਮਈ ਨੂੰ ਸ਼ੁਰੂ ਹੋਇਆ ਇਹ ਮਾਰਚ 8 ਜੂਨ ਤੱਕ ਜਾਰੀ ਰਹੇਗਾ ਅਤੇ ਘਨੌਰ ਖੇਤਰ ਦੇ 100 ਤੋਂ ਵੱਧ ਪਿੰਡਾਂ ਨੂੰ ਕਵਰ ਕਰੇਗਾ। ਸੁਹਰੋ ਪਿੰਡ ‘ਚੋਂ ਲੰਘਦੇ ਹੋਏ ਝਿੰਜਰ ਨੇ 2023 ਦੇ ਹੜ੍ਹਾਂ ਤੋਂ ਬਾਅਦ ਤੋਂ ਟੁੱਟੀ ਪਈ ਸੜਕ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਕਾਰਨ ਰਾਹੀਆਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੌਜੂਦਾ ਸਰਕਾਰ ਇਸ ਵੱਲ ਪੂਰੀ ਤਰ੍ਹਾਂ ਅਣਦੇਖੀ ਕਰ ਰਹੀ ਹੈ। ਲੋਚਲਾ ਪਿੰਡ ‘ਚ ਝਿੰਜਰ ਨੇ ਸੁਵਿਧਾ ਕੇਂਦਰ ਦੀ ਦੁਰਦਸ਼ਾ ਵੱਲ ਮੀਡੀਆ ਦਾ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਨਾਗਰਿਕਾਂ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਇੱਕੋ ਥਾਂ ਤੋਂ ਮੁਹੱਈਆ ਕਰਵਾਉਣ ਲਈ ਬਣਾਏ ਗਏ ਸਨ। “ਕਾਂਗਰਸ ਅਤੇ ਆਪ ਸਰਕਾਰਾਂ ਅਧੀਨ ਇਨ੍ਹਾਂ ਨੂੰ ਖੰਡਰਾਂ ਵਿੱਚ ਬਦਲ ਦਿੱਤਾ ਗਿਆ ਹੈ,” ਝਿੰਜਰ ਨੇ ਕਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਇਨ੍ਹਾਂ ਸੁਵਿਧਾ ਕੇਂਦਰਾਂ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾਵੇਗਾ। “ਇਸ ਪੈਦਲ ਮਾਰਚ ਦਾ ਇੱਕੋ ਮਕਸਦ ਹੈ, ਪਿੰਡ-ਪਿੰਡ ਜਾ ਕੇ ਲੋਕਾਂ ਦੇ ਮੁੱਦੇ ਚੁੱਕਣੇ ਅਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣਾ। ਆਪ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਹਰ ਪਿੰਡ ਅਣਦੇਖੀ ਅਤੇ ਧੋਖੇ ਦੀ ਕਹਾਣੀ ਸੁਣਾਉਂਦਾ ਹੈ। ਸੜਕਾਂ ਟੁੱਟੀਆਂ ਪਈਆਂ ਹਨ, ਬੁਨਿਆਦੀ ਸਹੂਲਤਾਂ ਦਾ ਭੁਰਕਾ ਉੱਡਿਆ ਹੋਇਆ ਹੈ,” ਝਿੰਜਰ ਨੇ ਕਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਇਹ ਮਾਰਚ ਸਾਡਾ ਇਹ ਅਹਿਦ ਹੈ ਕਿ ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦੋਂ ਤੱਕ ਹਰ ਪਿੰਡ ਦਾ ਹਰ ਮੁੱਦਾ ਹੱਲ ਨਹੀਂ ਹੋ ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਜਸਮੇਰ ਸਿੰਘ ਲਾਛੜੂ, ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਸਿੰਘ ਰਾਠੀ, ਮਨਜੀਤ ਸਿੰਘ ਮਲਕਪੁਰ, ਜਤਿੰਦਰ ਸਿੰਘ ਖਾਲਸਾ, ਸਰਕਲ ਪ੍ਰਧਾਨ ਜਸਪਾਲ ਸਿੰਘ, ਬਹਾਦਰ ਸਿੰਘ ਭੰਗੂ, ਪਰਵਿੰਦਰ ਸਿੰਘ, ਭਰਥ ਸਿੰਘ ਮਡਿਆਣਾ, ਰਣਬੀਰ ਸਿੰਘ ਨੰਬਰਦਾਰ, ਸਰਕਲ ਪ੍ਰਧਾਨ ਗੁਰਜਿੰਦਰ ਸਿੰਘ ਕਬੂਲਪੁਰ, ਬਚਿੱਤਰ ਸਿੰਘ, ਲਖਵਿੰਦਰ ਸਿੰਘ ਸਾਹਲ, ਗੁਰਜੀਤ ਸਿੰਘ ਲੋਚਮਾ, ਅਮਰੀਕ ਸਿੰਘ ਲੋਚਮਾ, ਸਰਕਲ ਪ੍ਰਧਾਨ ਜਸਵਿੰਦਰ ਸਿੰਘ ਬੰਬੀ, BC ਸਰਕਲ ਪ੍ਰਧਾਨ ਮੰਗਾਂ ਸਿੰਘ ਹਰਪਾਲਪੁਰ, ਅਮਰੀਕ ਸਿੰਘ ਹਰਪਾਲਪੁਰ, ਪਾਲਾ ਸਿੰਘ, ਨੈਬ ਸਿੰਘ, ਹਰਵਿੰਦਰ ਸਿੰਘ, ਸੁਖਚੈਨ ਸਿੰਘ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਯੂਥ ਪ੍ਰਧਾਨ ਹਰਿੰਦਰ ਸਿੰਘ, ਯੂਥ ਪ੍ਰਧਾਨ ਸੁਖਦੀਪ ਸਿੰਘ, ਕਮਲਜੀਤ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ, ਗੁਰਜੋਤ ਸਿੰਘ, ਲਵਪ੍ਰੀਤ ਭੰਗੂ, ਕਰਨ ਸ਼ਰਮਾ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ ਪੰਮਾ, ਜੋਗਾ ਸਿੰਘ ਮਡੌਲੀ, ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ ਮਡੌਲੀ, ਕਰਨੈਲ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਘੱਟ ਮੀਂਹ ਦੀ ਪੇਸ਼ੀਨਗੋਈ ਕਰਦਿਆਂ ਡਾ. ਸੰਧੂ ਦੀ ਕਿਸਾਨਾਂ ਨੂੰ ਪਾਣੀ ਦੀ ਬੱਚਤ ਲਈ ਅਪੀਲ ਅਗਲੀ ਖ਼ਬਰ ਲੀਲਾ ਭਵਨ ਮਾਰਕੀਟ ’ਚ ਤੇਜ਼ਧਾਰ ਹਥਿਆਰ ਨਾਲ ਨੌਜਵਾਨ ’ਤੇ ਹਮਲਾ ਕਰਨ ਵਾਲਿਆ ਖਿਲਾਫ ਕੇਸ ਦਰਜ
Ad Position 24