ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਸੰਜੀਵ ਸ਼ਰਮਾ ਕਾਲੂ ਦਾ ਸ਼ਕਤੀ ਪ੍ਰਦਰਸ਼ਨ, ਸੈਂਕੜੇ ਸਾਥੀਆਂ ਸਮੇਤ ਚੰਡੀਗੜ੍ਹ ਪਹੁੰਚੇ
ਪਟਿਆਲਾ, 11 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕਾਂਗਰਸ ਦੀ ਨਵੀਂ ਅਗਵਾਈ ਦੇ ਅਹੁਦਾ ਸੰਭਾਲ ਸਮਾਰੋਹ ਮੌਕੇ ਹਲਕਾ ਪਟਿਆਲਾ ਦਿਹਾਤੀ ਦੇ ਕਾਂਗਰਸੀ ਆਗੂ ਸੰਜੀਵ ਸ਼ਰਮਾ ਕਾਲੂ ਆਪਣੇ ਸੈਂਕੜੇ ਸਾਥੀਆਂ ਦੇ ਕਾਫ਼ਲੇ ਨਾਲ ਚੰਡੀਗੜ੍ਹ ਪਹੁੰਚੇ। ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਉਨ੍ਹਾਂ ਦੇ ਕਾਫ਼ਲੇ ਦੀ ਸ਼ਮੂਲੀਅਤ ਨੇ ਪਟਿਆਲਾ ਦਿਹਾਤੀ ਵਿਚ ਉਨ੍ਹਾਂ ਦੇ ਜਥੇਬੰਦਕ ਆਧਾਰ ਅਤੇ ਕਾਂਗਰਸ ਪ੍ਰਤੀ ਸਮਰਪਣ ਨੂੰ ਉਜਾਗਰ ਕੀਤਾ।
ਚ
ਚੰਡੀਗੜ੍ਹ ’ਚ ਪਰਗਟ ਸਿੰਘ ਦੀ ਤਾਜਪੋਸ਼ੀ ਸਮਾਗਮ ’ਚ ਹਲਕਾ ਪਟਿਆਲਾ ਦਿਹਾਤੀ ਦੇ ਕਾਂਗਰਸੀ ਆਗੂ ਸੰਜੀਵ ਸ਼ਰਮਾ ਕਾਲੂ ਆਪਣੇ ਸਾਥੀਆਂ ਨਾਲ ਸ਼ਾਮਿਲ ਹੋਣ ਜਾਂਦੇ ਹੋਏ। ਅਜੀਤ ਤਸਵੀਰ
12-10-2026
ਪਟਿਆਲਾ, 11 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕਾਂਗਰਸ ਦੀ ਨਵੀਂ ਅਗਵਾਈ ਦੇ ਅਹੁਦਾ ਸੰਭਾਲ ਸਮਾਰੋਹ ਮੌਕੇ ਹਲਕਾ ਪਟਿਆਲਾ ਦਿਹਾਤੀ ਦੇ ਕਾਂਗਰਸੀ ਆਗੂ ਸੰਜੀਵ ਸ਼ਰਮਾ ਕਾਲੂ ਆਪਣੇ ਸੈਂਕੜੇ ਸਾਥੀਆਂ ਦੇ ਕਾਫ਼ਲੇ ਨਾਲ ਚੰਡੀਗੜ੍ਹ ਪਹੁੰਚੇ। ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਉਨ੍ਹਾਂ ਦੇ ਕਾਫ਼ਲੇ ਦੀ ਸ਼ਮੂਲੀਅਤ ਨੇ ਪਟਿਆਲਾ ਦਿਹਾਤੀ ਵਿਚ ਉਨ੍ਹਾਂ ਦੇ ਜਥੇਬੰਦਕ ਆਧਾਰ ਅਤੇ ਕਾਂਗਰਸ ਪ੍ਰਤੀ ਸਮਰਪਣ ਨੂੰ ਉਜਾਗਰ ਕੀਤਾ। ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੰਦਿਆਂ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਨਵੀਂ ਅਗਵਾਈ ਦਾ ਆਗਾਜ਼ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਲਈ ਨਵੀਆਂ ਉਮੀਦਾਂ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਅਹਿਮੀਅਤ ਦੇਣਾ ਬੇਹੱਦ ਜ਼ਰੂਰੀ ਹੈ। ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਮਿਸ਼ਨ 2027 ਸਿਰਫ਼ ਇਕ ਚੋਣ ਮੁਹਿੰਮ ਨਹੀਂ, ਸਗੋਂ ਪੰਜਾਬ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਮੁੜ ਮਜ਼ਬੂਤ ਕਰਨ ਦੀ ਚੁਣੌਤੀ ਹੈ। ਇਸ ਮੌਕੇ ਸੰਤ ਬੰਗਾ ਸਾਬਕਾ ਚੇਅਰਮੈਨ ਇਮਪਰੂਵਮੈਂਟ ਟਰੱਸਟ, ਸੇਵਕ ਸਿੰਘ ਝਿੱਲ, ਭੁਵੇਸ਼ ਤਿਵਾੜੀ, ਅਮਰਪ੍ਰੀਤ ਸਿੰਘ ਬੋਬੀ ਸਾਬਕਾ ਕੌਂਸਲਰ, ਜਤਿੰਦਰ ਸਿੰਘ ਜੀਤੂ, ਮਾਧਵ ਸਿੰਗਲਾ ਵਾਈਸ ਪ੍ਰਧਾਨ ਯੂਥ ਕਾਂਗਰਸ, ਰਿਧਮ ਸ਼ਰਮਾ ਪ੍ਰਧਾਨ ਯੂਥ ਕਾਂਗਰਸ, ਅਭਿਨਵ ਸ਼ਰਮਾ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ, ਗੁਰਮੀਤ ਚੌਹਾਨ, ਜਸਬੰਤ ਸਿੰਘ ਬੰਤ, ਸੰਦੀਪ ਜੰਗੀ, ਮੰਨੂ ਧਾਲੀਵਾਲ, ਸੁੰਦਰ, ਰਾਹੁਲ, ਰਾਗਵੀਰ ਸਿੰਘ ਰੌਡਾ ਸਰਪੰਚ, ਸੁਖਚੈਨ ਸਿੰਘ ਲੌਟ ਸਰਪੰਚ, ਗੁਰਪ੍ਰੀਤ ਕੌਰ ਸਰਪੰਚ, ਕਰਮਜੀਤ ਸਿੰਘ ਸਰਪੰਚ, ਅਮਰੀਕ ਸਿੰਘ ਧਨੌਰਾ, ਗੁਰਜੀਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਪੰਚ ਵਿਕਾਸ ਨਗਰ, ਕਾਲਾ ਲੋਟ, ਸਤਨਾਮ ਸਿੰਘ ਲੋਟ, ਸੁਖਵਿੰਦਰ ਕੌਰ ਚਲੈਲਾ, ਪ੍ਰਵੀਤ ਰਾਵਤ ਬਲਾਕ ਪ੍ਰਧਾਨ ਤ੍ਰਿਪੜੀ, ਗੁਰਮੀਤ ਸਿੰਘ ਪੰਚ ਰਣਜੀਤ ਨਗਰ, ਗੁਰਮੁਖ ਅਜਨੌਦਾ ਖੁਰਦ, ਅਮਰਜੀਤ ਬਾਬਾ ਰੋੜੇਵਾਲ, ਸੁਪਿੰਦਰ ਸਿੰਘ ਇੱਛੇਵਾਲ, ਰਜਿੰਦਰ ਮੰਡੌਰ, ਸੁਖਵੰਤ ਸਿੰਘ ਕਾਕਾ, ਹੇਮੰਤ ਪਾਠਕ ਬਲਾਕ ਪ੍ਰਧਾਨ ਬਿਸ਼ਾਨ ਨਗਰ, ਰਵੀ ਮੱਟੂ, ਸੁੱਚਾ ਸਿੰਘ, ਵਿਵੇਕ ਸ਼ਰਮਾ, ਗੌਰਵ ਸੂਦ, ਇਮਰਾਨ ਖਾਨ, ਨੈਡੀ ਖਾਨ ਅਤੇ ਹੋਰ ਹਾਜ਼ਰ ਰਹੇ।